ਵ੍ਹਾਈਟ ਹਾਊਸ ਦੀ ਸੰਚਾਰ ਨਿਰਦੇਸ਼ਕ ਹੋਪ ਹਿਕਸ ਦੇਵੇਗੀ ਅਸਤੀਫਾ

ਵਾਸ਼ਿੰਗਟਨ, 1 ਮਾਰਚ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਰੀਬੀ ਸਹਿਯੋਗੀ ਹੋਪ ਹਿਕਸ ਨੇ ਵ੍ਹਾਈਟ ਹਾਊਸ ਸੰਚਾਰ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ| 29 ਸਾਲਾ ਹੋਪ ਪਿਛਲੇ 3 ਸਾਲਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਚੁੱਕੀ ਹੈ| ਉਹ ਟਰੰਪ ਦੀ ਪ੍ਰਚਾਰ ਮੁਹਿੰਮ ਦੀ ਬੁਲਾਰਾ ਰਹੀ ਸੀ ਅਤੇ 20 ਜਨਵਰੀ, 2017 ਨੂੰ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਉਹ ਰਣਨੀਤਕ ਸੰਚਾਰ ਦੀ ਨਿਰਦੇਸ਼ਕ ਬਣੀ ਸੀ| ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖਲ ਦੇ ਦੋਸ਼ਾਂ ਵਿੱਚ ਹਾਊਸ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਇਕ ਦਿਨ ਬਾਅਦ ਹੀ ਉਨ੍ਹਾਂ ਨੇ ਅਸਤੀਫਾ ਦੇਣ ਦੀ ਘੋਸ਼ਣਾ ਕਰ ਦਿੱਤੀ ਸੀ|
ਫਿਲਹਾਲ ਵ੍ਹਾਈਟ ਹਾਊਸ ਨੇ ਉਨ੍ਹਾਂ ਦੇ ਅਸਤੀਫੇ ਦੀ ਜਾਣਕਾਰੀ ਨਹੀਂ ਦਿੱਤੀ ਹੈ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਜਾਣਾ ਪੱਕਾ ਹੈ ਪਰ ਇਹ ਆਉਣ ਵਾਲੇ ਕੁੱਝ ਹਫਤਿਆਂ ਵਿੱਚ ਹੋਵੇਗਾ| ਹੋਪ ਲੰਬੇ ਸਮੇਂ ਤੋਂ ਟਰੰਪ ਦੇ ਨਾਲ ਕੰਮ ਕਰ ਰਹੀ ਹੈ, ਉਨ੍ਹਾਂ ਦੀ ਉਮੀਦਵਾਰੀ ਦੀ ਘੋਸ਼ਣਾ ਤੋਂ ਪਹਿਲਾਂ ਚੋਣ ਮੁਹਿੰਮ ਦੌਰਾਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਵਿੱਚ ਲਗਾਤਾਰ ਉਹ ਉਨ੍ਹਾਂ ਦੇ ਨਾਲ ਜੁੜੀ ਰਹੀ ਹੈ|
3 ਸਾਲ ਬਾਅਦ ਹੋਪ ਹਿਕਸ ਨੇ ਟਰੰਪ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਹ ਅਸਤੀਫਾ ਦੇਣਾ ਚਾਹੁੰਦੀ ਹੈ ਤਾਂ ਕਿ ਉਹ ਵ੍ਹਾਈਟ ਹਾਊਸ ਦੇ ਬਾਹਰ ਹੋਰ ਮੌਕੇ ਤਲਾਸ਼ ਕਰ ਸਕਣ| ਟਰੰਪ ਨੇ ਕਿਹਾ ਕਿ ਹੋਪ ਇਕ ਸ਼ਾਨਦਾਰ ਇਨਸਾਨ ਹੈ ਅਤੇ ਪਿਛਲੇ 3 ਸਾਲਾਂ ਵਿੱਚ ਉਨ੍ਹਾਂ ਨੇ ਵਧੀਆ ਕੰਮ ਕੀਤਾ ਹੈ| ਉਹ ਬਹੁਤ ਹੀ ਬੁੱਧੀਮਾਨ ਅਤੇ ਵਿਚਾਰਸ਼ੀਲ ਹੈ, ਉਹ ਸੱਚਮੁੱਚ ਮਹਾਨ ਇਨਸਾਨ ਹੈ| ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਕਮੀ ਪੂਰੀ ਨਹੀਂ ਹੋ ਸਕੇਗੀ ਪਰ ਜਦ ਉਨ੍ਹਾਂ ਨੇ ਦੱਸਿਆ ਕਿ ਉਹ ਕੋਈ ਹੋਰ ਮੌਕਾ ਤਲਾਸ਼ਣਾ ਚਾਹੁੰਦੀ ਹੈ ਤਾਂ ਮੈਂ ਮੰਨ ਗਿਆ| ਮੈਨੂੰ ਵਿਸ਼ਵਾਸ ਹੈ ਕਿ ਅਸੀਂ ਭਵਿੱਖ ਵਿੱਚ ਫਿਰ ਮਿਲ ਕੇ ਕੰਮ ਕਰਾਂਗੇ|

Leave a Reply

Your email address will not be published. Required fields are marked *