ਵੱਖ-ਵੱਖ ਆਗੂਆਂ ਵੱਲੋਂ ਸੁਖਦੇਵ ਸਿੰਘ ਗਾਹਲਾ ਨੂੰ ਸ਼ਰਧਾਂਜਲੀਆਂ

ਐਸ ਏ ਐਸ ਨਗਰ, 17 ਜੁਲਾਈ (ਸ.ਬ.) ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਸਰਪ੍ਰਸਤ ਅਤੇ ਲੋਕ ਕਲਿਆਣ ਕੇਂਦਰ ਰਾਮਗੜੀਆ ਸਭਾ ਦੇ ਸੀਨੀਅਰ ਕਾਰਜਕਾਰੀ ਮੈਂਬਰ ਸ. ਸੁਖਦੇਵ ਸਿੰਘ ਗਾਹਲਾ, (ਜੋ ਬੀਤੀ 6 ਜੁਲਾਈ  ਨੂੰ ਸਦੀਵੀ ਵਿਛੋੜਾ ਦੇ ਗਏ ਸਨ)  ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਲੋਕ ਕਲਿਆਨ ਕੇਂਦਰ, ਰਾਮਗੜ੍ਹੀਆ ਸਭਾ ਫੇਜ਼ 3ਬੀ1 ਵਿਖੇ ਕਰਵਾਇਆ ਗਿਆ|
ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਸ. ਗਾਹਲਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ|
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ. ਗਾਹਲਾ ਧਾਰਮਿਕ ਬਿਰਤੀ ਦੇ ਇਨਸਾਨ ਸਨ, ਉਹ  ਹਮੇਸ਼ਾ ਹੀ ਧਾਰਮਿਕ ਅਤੇ ਸਮਾਜ          ਸੇਵਾ ਵਿੱਚ ਤਤਪਰ ਸਨ|
ਉਹਨਾਂ ਕਿਹਾ ਕਿ ਉਹ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਸਨ, ਉਹ ਹਰ ਮਹੀਨੇ ਹੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਲੈ ਕੇ ਜਾਇਆ ਕਰਦੇ ਸਨ| ਉਹ ਬਹੁਤ ਹੀ ਹਰਮਨ ਪਿਆਰੇ ਆਗੂ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ. ਸੁਖਦੇਵ ਸਿੰਘ ਗਾਹਲਾ ਇਕ ਇਨਸਾਨ ਹੀ ਨਹੀਂ, ਸਗੋਂ ਆਪਣੇ ਆਪ ਵਿਚ ਇਕ ਸੰਸਥਾ ਸਨ| ਉਹਨਾਂ ਦਾ ਹਰ ਧਰਮ ਦੇ ਲੋਕਾਂ ਵਿਚ ਹੀ ਚੰਗਾ ਆਧਾਰ ਸੀ ਅਤੇ ਹਰ ਧਰਮ ਦੇ ਲੋਕ ਮਾਣ-ਸਤਿਕਾਰ ਦਿੰਦੇ ਸਨ| ਉਹਨਾਂ ਵੱਲੋਂ ਧਰਮ ਅਤੇ ਸਮਾਜ ਨੂੰ ਦਿਤੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ|
ਇਸ ਮੌਕੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ, ਜਨਰਲ ਸਕੱਤਰ ਸ. ਕਰਮ ਸਿੰਘ ਬਬਰਾ, ਦਸ਼ਮੇਸ਼ ਵੈਲਫੇਅਰ ਕੌਂਸਲ ਮੁਹਾਲੀ ਦੇ ਪ੍ਰਧਾਨ ਸ. ਮਨਜੀਤ ਸਿੰਘ ਮਾਨ, ਜਨਰਲ ਸਕੱਤਰ ਦਿਆਲ ਸਿੰਘ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਜੰਡੂ, ਜਨਰਲ ਸਕੱਤਰ ਪ੍ਰੀਤਮ ਸਿੰਘ ਗਿੱਲ,        ਪ੍ਰਾਈਵੇਟ ਕੰਟਰੈਕਟਰਜ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਸ. ਦਵਿੰਦਰ ਸਿੰਘ ਵਿਰਕ,  ਮੁਹਾਲੀ ਕੰਟਰੈਕਟਰਜ ਯੂਨੀਅਨ ਦੇ ਪ੍ਰਧਾਨ ਸ. ਸੂਰਤ ਸਿੰਘ ਕਲਸੀ, ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ, ਭਾਈ ਲਾਲੋ ਕੋਆਪਰੇਟਿਵ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਸ. ਦੀਦਾਰ ਸਿੰਘ ਕਲਸੀ, ਪ੍ਰਤਾਪ ਕੋ ਆਪਰੇਟਿਵ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਸ. ਦਲਜੀਤ ਸਿੰਘ ਵੱਲੋਂ ਸ. ਸੁਖਦੇਵ ਸਿੰਘ ਗਾਹਲਾਂ ਦੇ ਸਪੁੱਤਰ ਸ. ਗੁਰਪ੍ਰੀਤ ਸਿੰਘ ਨੂੰ ਦਸਤਾਰਾਂ ਭੇਂਟ ਕੀਤੀਆਂ|
ਇਸ ਮੌਕੇ ਸ. ਪਰਮਜੀਤ ਸਿੰਘ ਕਾਹਲੋਂ ਐਮ ਸੀ, ਸ. ਗੁਰਮੁੱਖ ਸਿੰਘ ਸੋਹਲ ਐਮ ਸੀ, ਸ. ਫੂਲਰਾਜ ਸਿੰਘ ਐਮ ਸੀ, ਸ. ਬਲਬੀਰ ਸਿੰਘ ਭੰਮਰਾ, ਸ. ਕੰਵਰਦੀਪ ਸਿੰਘ ਮਣਕੂ, ਸ. ਬਲਵਿੰਦਰ ਸਿੰਘ ਟੌਹੜਾ ਜਨਰਲ ਸਕੱਤਰ ਗੁਰਦੁਆਰਾ ਤਾਲਮੇਲ ਕਮੇਟੀ, ਸ. ਅਵਤਾਰ ਸਿੰਘ ਵਾਲੀਆ, ਬਾਬਾ ਸੁਰਿੰਦਰ ਸਿੰਘ ਗੁਰਦੁਆਰਾ, ਧੰਨਾ ਭਗਤ, ਦਰਸ਼ਨ ਸਿੰਘ ਕਲਸੀ, ਸ. ਸਤਿੰਦਰ ਸਿੰਘ ਗਿੱਲ, ਸ. ਜਸਵੰਤ ਸਿੰਘ ਭੁੱਲਰ, ਗੁਰਮੀਤ ਸਿੰਘ ਜੰਡੂ, ਸ. ਜੋਗਿੰਦਰ ਸਿੰਘ ਸਲੈਚ, ਸ. ਨਰਿੰਦਰ ਸਿੰਘ ਸੰਧੂ (ਸਾਹਿਬਜਾਦਾ ਟਿੰਬਰ) ਸ. ਪ੍ਰਦੀਪ ਸਿੰਘ ਭਾਰਿਜ, ਸ. ਇੰਦਰਜੀਤ ਸਿੰਘ ਖੋਖਰ, ਸ. ਗੁਰਚਰਨ ਸਿੰਘ ਭੰਮਰਾ, ਖਰੜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ. ਗੁਰਪ੍ਰੇਮ ਸਿੰਘ ਭੋਮਾਣਾ (ਐਮ ਸੀ) ਸ. ਬਾਲਾ ਸਿੰਘ  ਰਾਘੋ, ਸ. ਅਮਰਜੀਤ ਸਿੰਘ ਖੁਰਲ, ਸ ਸਵਰਨ ਸਿੰਘ ਸੋਖੀ, ਸ. ਨਿਰਮਲ ਸਿੰਘ ਸਭਰਵਾਲ, ਸ. ਲਖਬੀਰ ਸਿੰਘ ਹੁੰਝਣ, ਸ. ਦਵਿੰਦਰ ਸਿੰਘ ਨੰਨੜਾ, ਸ. ਹਰਚਰਨ ਸਿੰਘ ਗਿੱਲ, ਸ. ਮੋਹਨ ਸਿੰਘ, ਗੁਰਦੇਵ ਸਿੰਘ ਚੌਹਾਨ, ਸ. ਜਸਵੰਤ ਸਿੰਘ ਧੰਜਲ, ਸ. ਸਵਿੰਦਰ ਸਿੰਘ ਖੋਖਰ , ਰਾਮਗੜੀਆ ਸਭਾ ਮੁਹਾਲੀ ਅਤੇ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਤੇ  ਪ੍ਰਬੰਧਕ ਕਮੇਟੀ ਮੈਂਬਰ ਸ਼ਾਮਲ ਹੋਏ|

Leave a Reply

Your email address will not be published. Required fields are marked *