ਵੱਖ ਵੱਖ ਉਮੀਦਵਾਰਾਂ ਦੇ ਦਾਅਵਿਆਂ ਦੇ ਬਾਵਜੂਦ ਜਿਲ੍ਹੇ ਵਿੱਚ ਭੰਬਲਭੂਸੇ ਵਾਲੀ ਹਾਲਤ ਬਰਕਰਾਰ ਜਿਲ੍ਹੇ ਦੇ ਹਲਕਿਆਂ ਵਿੱਚ ਤਿਕੋਨੀ ਟੱਕਰ ਵਿੱਚ ਹੋਵੇਗਾ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 14 ਜਨਵਰੀ

ਆਉਣ ਵਾਲੀ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਭਾਵੇਂ ਐਸ ਏ ਐਸ ਨਗਰ ਜਿਲ੍ਹੇ ਦੀਆਂ ਤਿੰਨਾਂ ਸੀਟਾਂ ਲਈ ਹੁਣ ਤਕ ਸਿਰਫ ਇੱਕ ਹੀ ਉਮੀਦਵਾਰ ਵਲੋਂ (ਖਰੜ ਹਲਕੇ ਤੋਂ) ਆਪਣੇ ਨਾਮਜਦਗੀ ਪੱਤਰ ਦਾਖਿਲ ਕੀਤੇ ਗਏ ਹਨ ਅਤੇ ਜਿਆਦਾਤਰ ਉਮੀਦਵਾਰਾਂ ਵਲੋਂ ਸੋਮਵਾਰ ਤੋਂ ਬਾਅਦ ਹੀ ਆਪਣੇ ਨਾਮਜਗਦੀ ਪੱਤਰ ਦਾਖਿਲ ਕੀਤੇ ਜਾਣਗੇ, ਪਰੰਤੂ ਜਿਲ੍ਹੇ ਵਿੱਚ ਰਾਜਨੀਤਿਕ ਹਾਲਾਤ ਕਾਫੀ ਹੱਦ ਤਕ ਭੰਬਲਭੂਸੇ ਵਾਲੇ ਹੀ ਬਣੇ ਹੋਏ ਹਨ| ਇਸ ਸੰਬੰਧੀ ਭਾਵੇਂ ਸਾਰੇ ਹੀ ਉਮੀਦਵਾਰਾਂ ਵਲੋਂ ਆਪਣੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਆਮ ਵੋਟਰ ਵਲੋਂ ਆਪਣਾ ਰੁੱਖ ਸਪਸ਼ਟ ਨਾ ਕੀਤੇ ਜਾਣ ਕਾਰਨ ਹਾਲਾਤ ਕਾਫੀ ਰਹੱਸਮਈ ਬਣੇ ਹੋਏ ਹਨ|
ਮੋਟੇ ਤੌਰ ਤੇ ਵੇਖਿਆ ਜਾਵੇ ਤਾਂ ਇਹਨਾਂ ਤਿੰਨਾ ਹੀ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬਸੀ ਵਿੱਚ ਤਿਕੋਨਾਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ| ਸੱਤਾਧਾਰੀ ਅਕਾਲੀ ਦਲ (ਸਾਡੇ ਜਿਲ੍ਹੇ ਵਿੰਚ ਅਕਾਲੀ ਭਾਜਪਾ ਗਠਜੋੜ ਵਲੋਂ ਉਤਾਰੇ ਗਏ ਤਿੰਨੇ ਉਮੀਦਵਾਰ ਅਕਾਲੀ ਦਲ ਦੇ ਹੀ ਹਨ), ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਪਿਛਲੇ ਸਮੇਂ ਦੌਰਾਨ ਆਪਣੀ ਪੁਜੀਸ਼ਨ ਮਜਬੂਤ ਕਰਦੀ ਜਾ ਰਹੀ ਆਮ ਆਦਮੀ ਪਾਰਟੀ ਵਿੱਚ ਫਸਵੀਂ ਟੱਕਰ ਹੋਣ ਦੇ ਆਸਾਰ ਬਣੇ ਹੋਏ ਹਨ ਅਤੇ ਵੋਟਰਾਂ ਦਾ ਰੁਝਾਨ ਕਿਸੇ ਵੀ ਉਮੀਦਵਾਰ ਨੂੰ ਜਿੱਤ ਦਿਵਾ ਸਕਦਾ ਹੈ|
ਜੇਕਰ ਮੁਹਾਲੀ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਮੌਜੂਦਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਆਪਣੀ ਕੁਰਸੀ ਬਚਾਉਣ ਲਈ ਕਰੜੀ ਮਿਹਨਤ ਕਰਨੀ ਪੈ ਰਹੀ ਹੈ| ਸ੍ਰ. ਸਿੱਧੂ ਜਿਲ੍ਹਾ ਕਾਂਗਰਸ ਕਮੇਟੀ ਦੇ ਵੀ ਪ੍ਰਧਾਨ ਹਨ ਅਤੇ ਉਹਨਾਂ ਦੀ ਪਾਰਟੀ ਵਿੱਚ ਮਜਬੂਤ ਪਕੜ ਵੀ ਹੈ| ਪਾਰਟੀ ਦੇ ਆਗੂ ਅਤੇ ਵਰਕਰ ਇੱਕਜੁਟ ਹੋ ਕੇ ਸ੍ਰੀ ਸਿੱਧੂ ਦੀ ਹਮਾਇਤ ਵਿੱਚ ਕੰਮ ਵੀ ਕਰ ਰਹੇ ਹਨ ਅਤੇ ਉਹਨਾਂ ਨੇ ਚੋਣ ਪ੍ਰਚਾਰ ਵੀ ਪੂਰੀ ਤਰ੍ਹਾਂ ਮਘਾ ਦਿੱਤਾ ਹੈ ਜਿਸ ਦੌਰਾਨ ਉਹ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣ ਲਈ ਲੋਕਾਂ ਦਾ ਸਮਰਥਨ ਮੰਗ ਰਹੇ ਹਨ| ਹਲਕੇ ਵਿੱਚ ਆਮ ਆਦਮੀ ਪਾਰਟੀ ਵਲੋਂ ਮੈਦਾਨ ਵਿੱਚ ਉਤਾਰੇ ਗਏ ਉਮਪੀਦਵਾਰ ਸ੍ਰ. ਨਰਿੰਦਰ ਸਿੱਘ ਸ਼ੇਰਗਿਲ ਨੇ ਵੀ ਪਿਛਲੇ ਦਿਨੀਂ ਆਪਣੀ ਮੁਹਿੰਮ ਨੂੰ ਸ਼ਿਖਰ ਤੇ ਪਹੁੰਚਾ ਦਿੱਤਾ ਹੈ| ਸ੍ਰ. ਨਰਿੰਦਰ ਸਿੰਘ                 ਸ਼ੇਰਗਿਲ ਨੂੰ ਹਲਕੇ ਵਿੱਚ ਜਿੱਥੇ ਪਾਰਟੀ ਦੇ ਵਲੰਟੀਅਰਾਂ ਦਾ ਸਮਰਥਨ ਮਿਲ ਰਿਹਾ ਹੈ ਉੱਥੇ ਸ਼ਹਿਰ ਵਿੰਚ ਆਮ ਆਦਮੀ ਪਾਰਟੀ ਦੇ ਸੁਭਚਿੰਤਕ ਵੀ ਉਹਨਾਂ ਦੀ ਚੋਣ ਮੁਹਿੰਮ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਅਤੇ ਉਹਨਾਂ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਅਕਾਲੀ ਦਲ ਵਲੋਂ ਇੱਥੋਂ ਮੈਦਾਨ ਵਿੰਚ ਉਤਾਰੇ ਗਏ ਜਿਲ੍ਹੇ ਦੇ ਸਾਬਕਾ ਡਿਪਟੀ ਕਮਿਸ਼ਨਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਚੋਣ ਮੁਹਿੰਮ ਵੀ ਪੂਰੀ ਤਰ੍ਹਾਂ ਭਖ ਚੁਕੀ ਹੈ| ਕੈਪਟਨ ਸਿੱਧੂ ਦੇ ਹੱਕ ਵਿੱਚ ਇਹ ਗੱਲ ਜਾਂਦੀ ਹੈ ਕਿ ਉਹ ਬੁਰੀ ਤਰ੍ਹਾਂ ਧੜੇਬਾਜੀ ਵਿੱਚ ਵੰਡੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚਲਣ ਵਿੱਚ ਕਾਮਯਾਬ ਰਹੇ ਹਨ ਅਤੇ ਹਲਕੇ ਦੇ ਲਗਭਗ ਸਾਰੇ ਆਗੂ (ਬੱਬੀ ਬਾਦਲ ਨੂੰ ਛੱਡ ਕੇ) ਉਹਨਾਂ ਦੇ ਨਾਲ ਚੋਣ ਪ੍ਰਚਾਰ ਵਿੱਚ ਸਰਗਰਮ ਦਿਖ ਰਹੇ ਹਨ| ਹਾਲਾਂਕਿ ਚਰਚਾ ਇਹ ਵੀ ਹੈ ਕਿ ਅਕਾਲੀ ਦਲ ਦੇ ਸਥਾਨਕ ਆਗੂ ਭਾਵੇਂ ਖੁਦ ਤਾਂ ਉਹਨਾਂ ਦੇ ਨਾਲ ਤੁਰਦੇ ਦਿਖ ਰਹੇ ਹਨ ਪਰੰਤੂ ਇਹਨਾਂ ਵਿਚੋਂ ਜਿਆਦਾਤਰ ਸਿਰਫ ਦਿਖਾਵੇ ਲਈ ਹੀ ਸਰਗਰਮ ਹਨ|
ਖਰੜ ਹਲਕੇ ਦੀ ਗੱਲ ਕਰੀਏ ਤਾ ਉੱਥੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਕੰਵਰ ਸੰਧੂ, ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਜਗਮੋਹਨ ਸਿੰਘ ਕੰਗ ਅਤੇ ਅਕਾਲੀ ਦਲ ਦ ਉਮੀਦਵਾਰ ਸ੍ਰ. ਰਣਜੀਤ ਸਿੰਘ ਗਿਲ ਵਿਚਾਲੇ ਮੁਕਾਬਲਾ ਹੈ| ਚੋਣ ਪ੍ਰਚਾਰ ਦੇ ਮਾਮਲ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਪ੍ਰਚਾਰ ਪਹਿਲੇ ਨੰਬਰ ਤੇ ਹੈ ਅਤੇ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪਾਰਟੀ ਦੇ ਵਲੰਟੀਅਰਾਂ ਵਲੋਂ ਕੀਤਾ ਗਿਆ ਵਿਰੋਧ ਵੀ ਹੁਣ ਲਗਭਗ ਖਤਮ ਹੋ ਚੁੱਕਿਆ ਹੈ| ਕਾਂਗਰਸ ਪਾਰਟੀ ਵਲੋਂ ਇੰਥੋਂ ਮੌਜੂਦਾ ਵਿਧਾਇਕ ਸ੍ਰ. ਜਗਮੋਹਨ ਸਿੰਘ ਕੰਗ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ ਜਿਹਨਾਂ ਨੂੰ ਹਲਕੇ ਵਿੰਚ ਪਿਛਲੇ ਸਮੇਂ ਦੌਰਾਨ ਸਰਗਰਮ ਰਹੀ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਗਰਚਾ ਦੇ ਸਮਰਥਕਾਂ ਦੇ ਤਕੜੇ ਵਿਰੋਧ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਇਸੇ ਤਰ੍ਹਾਂ ਅਕਾਲੀ ਦਲ ਵਲੋਂ ਉਮੀਦਵਾਰ ਰਣਾਏ ਗJ ਗਿਲਕੋ ਗਰੁੱਪ ਦੇ ਮਾਲਕ ਸ੍ਰ. ਰਣਜੀਤ ਸਿੰਘ ਗਿਲ ਦੇ ਖਿਲਾਫ ਵੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰ. ਉਜਾਗਰ ਸਿੰਘ ਵਡਾਲੀ ਅਤੇ ਹਲਕੇ ਵਿੱਚ ਗਹਿਰੀ ਸਿਆਸੀ ਪਕੜ ਰੱਖਣ ਵਾਲੇ ਪਡਿਆਲਾ ਪਰਿਵਾਰ ਖੁਲ ਕੇ ਖਿਲਾਫਤ ਤੇ ਉਤਰ ਆਏ ਹਨ| ਇਸਦੇ ਬਾਵਜੂਦ ਮੌਜੂਦਾ ਹਾਲਾਤ ਤਿਕੋਨੀ ਟੱਕਰ ਦੇ ਹੀ ਬਣੇ| ਹੋਏ ਹਨ|
ਡੇਰਾਬਸੀ ਹਲਕੇ ਵਿੱਚ ਅਕਾਲੀ ਦਲ ਵਲੋਂ ਮੌਜੂਦਾ ਵਿਧਾਇਕ ਸ੍ਰ. ਐਨ ਕੇ ਸ਼ਰਮਾ ਮੈਦਾਨ ਵਿੱਚ ਹਨ ਜਦੋਂ ਕਿ ਕਾਂਗਰਸ ਪਾਰਟੀ ਵਲੋਂ ਇੱਥੋਂ ਸ੍ਰ. ਦੀਪਇੰਦਰ ਸਿੰਘ ਢਿਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ| ਇਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਬੀਬੀ ਸਰਬਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ| ਇਸ ਹਲਕੇ ਵਿੱਚ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਆਪਣੀਆਂ ਹੀ ਪਾਰਟੀਆਂ ਦੇ ਵਿਰੋਧੀ ਆਗੂਆਂ ਦੀ ਖਿਲਾਫਤ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਬੀਬੀ ਸਰਬਜੀਤ ਕੌਰ ਦੀ ਸਥਿਤੀ ਦਿਨੋਂ ਦਿਨ ਮਜਬੂਤ ਹੋ ਰਹੀ ਹੈ| ਕੁਲ ਮਿਲਾ ਕੇ ਇੱਥੇ ਵੀ ਹਾਲਾਤ ਤਿਕੋਨੀ ਟੱਕਰ ਵਾਲੇ ਹੀ ਹਨ|
ਇਹਨਾਂ ਤਿੰਨਾ ਹੀ ਹਲਕਿਆਂ ਵਿੱਚ ਤਮਾਮ ਉਮੀਦਵਾਰਾਂ ਵਲੋਂ ਆਪਣੀ ਆਪਣੀ ਜਿੱਤ ਦੇ ਦਾਅਵਿਆਂ ਦੇ ਵਿਚਕਾਰ ਵੋਟਰਾਂ ਦੀ ਰਹੱਸਮਈ ਚੁੱਪੀ ਨੇ ਪੂਰੀ ਤਰ੍ਹਾਂ ਭੰਬਲਭੂਸੇ ਦੀ ਹਾਲਤ ਬਣਾਈ ਹੋਈ ਹੈ| ਹਾਲ ਦੀ ਘੜੀ ਕੁੱਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਲੱਗਦੀ ਹੈ| ਜਿਵੇਂ ਜਿਵੇਂ ਵੋਟਿੰਗ ਦਾ ਸਮਾਂ ਨੇੜੇ ਆਵੇਗਾ ਉਵੇਂ ਉਵੇਂ ਹਾਲਾਤ ਸਾਫ ਹੋਣਗੇ ਅਤੇ ਉਦੋਂ ਹੀ ਪਤਾ                   ਲੱਗੇਗਾ ਕਿ ਚੋਣ ਮਾਹੌਲ ਕੀ ਰੁੱਖ ਅਖਤਿਆਰ ਕਰਦਾ ਹੈ|

Leave a Reply

Your email address will not be published. Required fields are marked *