ਵੱਖ-ਵੱਖ ਥਾਵਾਂ ਉਪਰ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਐਸ ਏ ਐਸ ਨਗਰ, 26 ਜੂਨ (ਸ. ਬ.) ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਅੱਜ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ|  ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦਗਾਹ ਵਿਚ ਜਾ ਕੇ ਈਦ ਉਲ ਫਿਤਰ ਦੀ ਨਮਾਜ ਅਦਾ ਕੀਤੀ ਅਤੇ ਇਕ ਦੂਜੇ ਨੁੰ ਗਲੇ ਮਿਲਕੇ ਈਦ ਦੀਆਂ ਮੁਬਾਰਕਾਂ ਦਿਤੀਆਂ|
ਸਥਾਨਕ ਸੈਕਟਰ 70 ਵਿਚ ਬਾਬਾ ਫਰੀਦ ਆਟੋ ਯੂਨੀਅਨ ਵਲੋਂ ਈਦ ਦਾ ਤਿਉਹਾਰ ਮੌਕੇ ਇਕ ਸਮਾਗਮ ਕੀਤਾ ਗਿਆ| ਇਸ ਸਮਾਗਮ ਵਿਚ ਸ੍ਰੋਮਣੀ ਅਕਾਲੀ ਦਲ ਜਿਲਾ ਮੁਹਾਲੀ ਦੇ ਜਿਲਾ ਪ੍ਰਧਾਨ ਸ ਪਰਮਜੀਤ ਸਿੰਘ ਕਾਹਲੋਂ ਨੇ ਵਿਸ਼ੇਸ ਤੌਰ ਉਪਰ ਹਿਸਾ ਲਿਆ| ਇਸ ਮੌਕੇ ਸੰਬੋਧਨ ਕਰਦਿਆਂ ਸ ਕਾਹਲੋਂ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ, ਇਸ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ| ਉਹਨਾਂ ਕਿਹਾ ਕਿ ਇਸਲਾਮ ਧਰਮ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਸਿੱਖ ਗੁਰੂ ਸਾਹਿਬਾਨ ਨਾਲ ਵੀ ਨੇੜਤਾ ਰਹੀ ਹੈ ਅਤੇ ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਵੀ ਇਕ ਮੁਸਲਿਮ ਧਾਰਮਿਕ ਆਗੂ ਸਾਈਂ ਮੀਆਂ ਮੀਰ ਜੀ ਨੇ ਰਖੀ ਸੀ| ਉਹਨਾਂ ਕਿਹਾ ਕਿ ਸਾਨੂੰ ਵੀ ਮਹਾਂਪੁਰਸ਼ਾਂ ਦੀਆਂ ਸਿਖਿਆਵਾਂ ਤੋਂ ਪ੍ਰੇਰਨਾ ਲੈ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣਾ ਚਾਹੀਦਾ ਹੈ|
ਇਸੇ ਤਰਾਂ ਫੇਜ 4 ਵਿਖੇ ਹੁਸੈਨੀ ਐਸੋਸੀਏਸ਼ਨ ਵਲੋਂ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਐਮ ਸੀ ਸ ਗੁਰਮੁੱਖ ਸਿੰਘ ਸੋਹਲ ਨੇ ਸੰਬੋਧਨ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿਤੀ ਅਤੇ ਹਾਜਰ ਲ ੋਕਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿਤਾ|  ਇਸ ਮੌਕੇ ਸ੍ਰੀ ਅਨੀਸ਼ ਹੈਦਰ, ਗੁਰਦੁਆਰਾ ਸਾਹਿਬ ਫੇਜ 4 ਦੇ ਪ੍ਰਧਾਨ ਸ ਅਮਰਜੀਤ ਸਿੰਘ ਪਾਹਵਾ,ਜਨਰਲ ਸਕੱਤਰ ਸ ਮਹਿੰਦਰ ਸਿੰਘ, ਵਰਕਿੰਗ ਕਮੇਟੀ ਮੈਂਬਰ ਜਸਜੀਤ ਸਿੰਘ,  ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ ਹਰਭਜਨ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ ਨੇ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿਤੀ|
ਇਸੇ ਤਰਾਂ ਸਥਾਨਕ ਫੇਜ 11 ਦੀ ਮਸਜਿਦ ਵਿਖੇ ਵੀ ਈਦ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਦੁਜੇ ਨੁੰ ਈਦ ਦੀ ਮੁਬਾਰਕਵਾਦ ਦਿਤੀ| ਇਸ ਮੌਕੇ ਮਸਜਿਦ ਵਿਚ ਈਦ ਦੀ ਨਮਾਜ ਵੀ ਅਦਾ ਕੀਤੀ ਗਈ| ਇਸ ਮਸਜਿਦ ਦੇ ਨੇੜੇ ਪੂਰੇ ਮੇਲੇ ਵਾਲਾ ਮਾਹੌਲ ਸੀ ਅਤੇ ਬਹੁਤ ਸਾਰੀਆਂ ਦੁਕਾਨਾ ਅਤੇ ਰੇਹੜੀਆਂ ਵੱਖ ਵੱਖ ਤਰਾਂ ਦੇ ਸਮਾਨ ਨਾਲ ਸਜੀਆਂ ਹੋਈਆਂ ਸਨ, ਜਿਹਨਾਂ ਉਪਰ ਬੱਚੇ ਅ ਤੇ ਮੁਸਲਿਮ ਭਾਈਚਾਰੇ ਦੇ ਲੋਕ ਉਤਸ਼ਾਹ ਨਾਲ ਖਰੀਦਦਾਰੀ ਕਰ ਰਹੇ ਸਨ|
ਇਸੇ ਤਰਾਂ ਕੁੰਭੜਾ, ਸੋਹਾਣਾ, ਲਾਂਡਰਾਂ,ਲਖਨੌਰ, ਸ਼ਾਹੀਮਾਜਰਾ ਵਿਖੇ ਵੀ ਈਦ ਦਾ ਤਿਉਹਾਰ  ਧੂੰਮਧਾਮ ਨਾਲ ਮਨਾਇਆ ਗਿਆ|
ਇਸੇ ਤਰ੍ਹਾਂ ‘ਈਦ’ ਦੇ ਪਵਿੱਤਰ ਦਿਹਾੜੇ ਮੌਕੇ ਪਿੰਡ ਮਟੌਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੁਹਾਲੀ ਦੇ ਦਿਹਾਤੀ ਪ੍ਰਧਾਨ ਸਤਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਗਿੱਲ ਨੇ  ਕਿਹਾ ਕਿ ਸਮਾਜ ਵਿਚ ਸਾਨੂੰ ਮਿਲਕੇ ਰਹਿਣਾ ਚਾਹੀਦਾ ਅਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣੀ ਚਾਹੀਦੀ ਹੈ ਤਾਂ ਹੀ ਅਸੀਂ ਏਕਤਾ ਨਾਲ ਹੋਰ ਤਰੱਕੀ ਕਰ ਸਕਦੇ ਹਾਂ ਅਤੇ ਹਰ ਧਰਮ ਸਾਨੂੰ ਆਪਸੀ ਮੇਲ ਮਿਲਾਪ ਦਾ ਸੁਨੇਹਾ ਦਿੰਦਾ ਹੈ| ਇਸ ਮੌਕੇ ਰਮਜਾਨ ਮੁਹੰਮਦ, ਸੁਦਾਗਰ ਖਾਨ, ਤਰਸੇਮ ਖਾਨ, ਦੁਲਬਰ ਖਾਨ, ਮੁਖਤਿਆਰ ਖਾਨ, ਚੰਲੀ ਖਾਨ ਆਦਿ ਤੋਂ ਇਲਾਵਾ ਹੋਰ ਵੀ ਹਾਜਰ ਸਨ| ਇਸ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੇ ਸਤਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ|

Leave a Reply

Your email address will not be published. Required fields are marked *