ਵੱਖ ਵੱਖ ਥਾਵਾਂ ਤੇ ਬਾਲ ਦਿਵਸ ਸੰਬੰਧੀ ਸਮਾਗਮ ਆਯੋਜਿਤ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਬਾਲ – ਦਿਵਸ ਦਾ ਆਯੋਜਨ ਧੂਮਧਾਮ ਨਾਲ ਕੀਤਾ ਗਿਆ| ਇਸ ਮੌਕੇ ਸਵੇਰ ਦੀ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਵੱਲੋਂ ਸਾਰੀਆਂ ਗਤੀਵਿਧੀਆਂ ਜਿਵੇਂ ਕਿ ਸਕੂਲ ਸ਼ਬਦ, ਸਹੁੰ ਗ੍ਰਹਿਣ, ਸ਼ੁਭ ਵਿਚਾਰ, ਰਾਸ਼ਟਰੀ ਗਾਨ ਆਦਿ ਸਭ ਕੀਤੀਆਂ ਗਈਆਂ| ਇਸ ਮੌਕੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਨੈਤਿਕ – ਮੁੱਲਾਂ ਦੀ ਜਾਣਕਾਰੀ ਦੇਣ ਲਈ ਇੱਕ ਨਾਟਕ ਦਾ ਮੰਚਨ ਵੀ ਕੀਤਾ ਗਿਆ ਤੇ ਭਾਸ਼ਣ,ਕਵਿਤਾਵਾਂ ਤੇ ਗੀਤ ਆਦਿ ਵੀ ਪੇਸ਼ ਕੀਤੇ ਗਏ| ਇਸ ਮੌਕੇ ਸਾਰੇ ਬੱਚਿਆਂ ਨੂੰ ਪ੍ਰਣ ਦਵਾਇਆ ਗਿਆ ਕਿ ਉਹ ਆਪਣੇ ਕਰੱਤਵਾਂ ਨੂੰ ਸਮਝਦੇ ਹੋਏ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ| ਸਕੂਲ ਡਾਇਰੈਕਟਰ ਪਵਨਦੀਪ ਕੌਰ ਗਿੱਲ ਤੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਅਸ਼ੀਰਵਾਦ ਦਿੱਤਾ| ਬੱਚਿਆਂ ਨੂੰ ਮਿਠਾਈ ਵੀ ਵੰਡੀ ਗਈ|
ਇਸੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਕੁੰਭੜਾ ਵਿਖੇ ਬਾਲ ਦਿਵਸ ਮਨਾਇਆ ਗਿਆ| ਇਸ ਮੌਕੇ ਵਾਰਡ ਨੰ: 38 ਕੁੰਭੜਾ ਦੇ ਕੌਂਸਲਰ ਸ੍ਰੀਮਤੀ ਰਮਨਪ੍ਰੀਤ ਕੌਰ ਅਤੇ ਅਕਾਲੀ ਆਗੂ ਸ੍ਰ. ਹਰਮੇਸ਼ ਸਿੰਘ (ਕੁੰਭੜਾ), ਹੈਡਟੀਚਰ ਸ੍ਰ. ਅਵਰਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਸ੍ਰੀਮਤੀ ਹਰਜੋਤ ਕੌਰ, ਸ੍ਰੀਮਤੀ ਅੰਜੂ ਮੈਹਨ, ਸ੍ਰੀਮਤੀ ਵੀਰਾਂ ਬੰਦੇਸ਼ਾ, ਸ੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਕਿਰਨਦੀਪ ਕੌਰ, ਸ੍ਰੀਮਤੀ ਕੁਲਦੀਪ ਕੌਰ, ਪ੍ਰੀਤੀ ਗੁਪਤਾ ਅਤੇ ਐਸ ਐਮ ਸੀ ਮੈਂਬਰ ਤੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ|
ਇਸੇ ਦੌਰਾਨ ਭਾਈ ਘਨਈਆ ਜੀ ਕੇਅਰ ਸਰਵਿਸ ਤੇ ਵੈਲਫੇਅਰ ਸੁਸਾਇਟੀ ਵੱਲੋਂ ਸਿਲਾਈ ਸੈਂਟਰ ਸਰਕਾਰੀ ਹੈਲਥ ਡਿਸਪੈਂਸਰੀ ਮਟੌਰ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਆਂਗਨਵਾੜੀ ਸੈਂਟਰ ਵਿੱਚ ਬੱਚਿਆਂ ਨਾਲ ਬਾਲ ਦਿਵਸ ਮਨਾਇਆ ਗਿਆ| ਇਸ ਮੌਕੇ ਸ੍ਰੀ ਸੰਜੀਵ ਰਾਵੜਾ, ਸ੍ਰੀ ਨਰੇਸ਼ ਵਰਮਾ ਵੱਲੋਂ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਦਿੱਤੀਆਂ ਗਈਆਂ| ਇਸ ਮੌਕੇ ਸ੍ਰੀ ਕੇ ਕੇ ਸੈਣੀ ਚੇਅਰਮੈਨ, ਆਂਗਨਵਾੜੀ ਅਧਿਆਪਕ ਸ੍ਰੀਮਤੀ ਸੰਗੀਤਾ ਸੂਦ, ਸ੍ਰੀਮਤੀ ਰਾਜਿੰਦਰ ਕੌਰ, ਸਿਲਾਈ ਅਧਿਆਪਕਾ ਸ੍ਰੀਮਤੀ ਜਸਵਿੰਦਰ ਕੌਰ, ਨਵਜੋਤ, ਮਹਿਰੂਮ, ਅੰਜਨਾ, ਪ੍ਰੀਤੀ, ਪ੍ਰਿਅੰਕਾ, ਮਨੀਸ਼ਾ, ਨੇਹਾ, ਅਨੀਸ਼ਾ, ਮਨੀਸ਼ਾ, ਬੇਬੀ ਅਤੇ ਹੋਰ ਕਈ ਵਿਦਿਆਰਥੀ ਹਾਜਿਰ ਸਨ|
ਗੁਰੂ ਅਮਰਦਾਸ ਪਬਲਿਕ ਸਕੂਲ ਇੰਡਸਟਰੀਅਲ ਏਰੀਆ, ਫੇਜ਼-7 ਮੁਹਾਲੀ ਵਿੱਚ ਬਾਲ ਦਿਵਸ ਮਨਾਇਆ ਗਿਆ| ਇਹ ਸਕੂਲ ਗਰੀਬ ਬੱਚਿਆਂ ਲਈ ਸਲਮ ਏਰੀਆ ਵਿੱਚ ਬਣਿਆ ਹੈ| ਇਸ ਮੌਕੇ ਸ੍ਰੀ ਕਮਲੇਸ਼ ਕੁਮਾਰ ਕੌਂਸਲਰ (ਰੈਡ ਕਰਾਸ ਸਕੱਤਰ ਮੁਹਾਲੀ) ਸ੍ਰੀ ਸੁਖਵੰਤ ਸਿੰਘ (ਜਿਲ੍ਹਾ ਟ੍ਰੇਨਿੰਗ ਅਫਸਰ ਮੁਹਾਲੀ) ਅਤੇ ਭੁਪਿੰਦਰ ਸਿੰਘ ਨੇ ਬੱਚਿਆਂ ਨੂੰ ਕੱਪੜੇ ਅਤੇ ਲੱਡੂ ਵੰਡੇ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਅਤੇ ਬਾਕੀ ਅਧਿਆਪਕ ਬਲਪ੍ਰੀਤ ਕੌਰ, ਸੋਨੀਆ, ਸੋਨੀ ਅਤੇ ਰੀਆ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਬੱਚਿਆਂ ਲਈ ਕਈ ਖੇਡਾਂ ਕਰਵਾਈਆਂ| ਸਕੂਲ ਦੇ ਡਾਇਰੈਕਟਰ ਸ੍ਰ. ਅਮਰ ਸਿੰਘ ਵਾਲੀਆ ਨੇ ਬੱਚਿਆਂ ਨੂੰ ਗਿਫਟ ਦਿੱਤੇ ਅਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ|

Leave a Reply

Your email address will not be published. Required fields are marked *