ਵੱਖ ਵੱਖ ਥਾਵਾਂ ਤੇ ਮਨਾਈ ਲੋਹੜੀ

ਖਰੜ, 12 ਜਨਵਰੀ (ਕੁਸ਼ਲ ਆਨੰਦ ) ਰੋਟਰੀ ਕਲੱਬ ਖਰੜ ਵਲੋਂ ਕਲੱਬ ਦੇ ਪ੍ਰਧਾਨ ਵਿਨੇ ਰਾਜਪੂਤ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ ਅਤੇ ਪਰਿਵਾਰਕ ਮੈਬਰਾਂ ਸਮੇਤ ਲੋਹੜੀ ਦਾ ਤਿਉਹਾਰ ਖਰੜ ਦੇ ਜੇ ਟੀ ਪੀ ਐਲ ਕਲੱਬ ਵਿਖੇ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ| ਇਸ ਦੀ ਸ਼ੁਰੂਆਤ ਕਲੱਬ ਦੇ ਮੈਂਬਰਾਂ ਨੇ ਰਾਸ਼ਟਰੀ ਗੀਤ ਨਾਲ ਕੀਤੀ| ਇਸ ਮੌਕੇ ਕਲੱਬ ਵਲੋਂ ਸਾਲ 2018 ਵਿੱਚ ਸਮਾਜ ਵਿੱਚ ਕੀਤੇ ਗਏ ਲੋਕ ਭਲਾਈ ਕੰਮਾਂ ਦਾ ਰਿਪੋਰਟ ਕਾਰਡ ਪੜਿਆ ਗਿਆ| ਅੰਤ ਵਿੱਚ ਆਏ ਕਲੱਬ ਦੇ ਮੈਂਬਰਾਂ ਵਲੋਂ ਲੋਹੜੀ ਬਾਲੀ ਗਈ| ਇਸ ਮੌਕੇ ਕਲੱਬ ਦੇ ਮੈਂਬਰ ਹਰਪ੍ਰੀਤ ਰੇਖੀ,ਗੁਰਮੁੱਖ ਸਿੰਘ, ਸਿਕੰਦਰ ਕੋਹਲੀ, ਐਡਵੋਕੇਟ ਰਣਜੀਤ ਸਿੰਘ, ਤਰਲੋਕ ਆਨੰਦ ਆਦਿ ਮੌਜੂਦ ਸਨ|
ਦੂਜੇ ਪਾਸੇ ਲਾਇਨਜ ਕਲੱਬ ਖਰੜ ਸਿਟੀ ਵਲੋਂ ਵੀ ਖਰੜ ਦੇ ਸਿਵਲ ਹਸਪਤਾਲ ਵਿਖੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨਾਲ ਮਿਲ ਕੇ ਹਸਪਤਾਲ ਦੇ ਐਸ ਐਮ ਓ ਸੁਰਿੰਦਰ ਸਿੰਘ ਦੀ ਦੇਖ ਰੇਖ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ| ਇਸ ਮੌਕੇ ਨਵ ਚੇਤਨਾ ਵੈਲਫੇਅਰ ਟਰੱਸਟ ਦੇ ਚੇਅਰਮੈਨ ਡਾ. ਰਘਬੀਰ ਸਿੰਘ ਬੰਗੜ ਅਤੇ ਲਾਇਨਜ ਕਲੱਬ ਵਲੋਂ ਨਵ ਜਨਮੀਆਂ ਬੱਚੀਆਂ ਨੂੰ ਗਰਮ ਕੱਪੜੇ ਅਤੇ ਸ਼ਗਨ ਦਿੱਤਾ ਗਿਆ| ਇਸ ਮੌਕੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਨਰਿੰਦਰ ਰਾਣਾ, ਲਾਇਨਜ ਕਲੱਬ ਖਰੜ ਸਿਟੀ ਦੇ ਪ੍ਰਧਾਨ ਪਰਮਪ੍ਰੀਤ ਸਿੰਘ, ਸੁਭਾਸ਼ ਅਗਰਵਾਲ, ਗੁਰਮੁੱਖ ਸਿੰਘ ਮਾਨ, ਹਰਭਜਨ ਸਿੰਘ, ਵਿਨੀਤ ਜੈਨ ਆਦਿ ਮੌਜੂਦ ਸਨ|

Leave a Reply

Your email address will not be published. Required fields are marked *