ਵੱਖ ਵੱਖ ਥਾਵਾਂ ਤੇ ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਲੰਗਰ ਲਗਾਏ


ਐਸ਼ਏ 28 ਦਸੰਬਰ (ਸ਼ਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਸ਼ਹਿਰ ਵਿੱਚ ਕਈ ਥਾਈਂ ਲੰਗਰ ਲਗਾਏ ਗਏ। ਇਸ ਦੌਰਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਦਸਮੇਸ਼ ਵੈਲਫੇਅਰ ਕੌਂਸਲ (ਰਜਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਦਾ ਲੰਗਰ ਵਾਈ ਪੀ ਐੱਸ ਚੌਕ ਵਿਖੇ ਪ੍ਰਧਾਨ ਸ ਮਨਜੀਤ ਸਿੰਘ ਮਾਨ ਦੀ ਅਗਵਾਈ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਬਾਬਾ ਸੁਰਿੰਦਰ ਸਿੰਘ ਗੁਰਦੁਆਰਾ ਧੰਨਾ ਭਗਤ ਵਾਲਿਆਂ ਵੱਲੋਂ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਕੈਬਿਨਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਹਾਜਰੀ ਲਗਵਾਈ।
ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਮੌਕੇ ਤੇ ਵਾਤਾਵਰਣ ਤੇ ਹਰਿਆਵਲ ਦੀ ਸ਼ੁੱਧਤਾ ਵਾਸਤੇ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ ਅਤੇ ਮੌਜੂਦਾ ਹਾਲਾਤ ਨੂੰ ਮੁੱਖ ਰੱਖਦਿਆਂ ਹੋਇਆਂ ਸਿਹਤ ਸੰਭਾਲ ਲਈ ਮਾਸਕ ਵੀ ਵੰਡੇ ਗਏ ਅਤੇ ਹੈਂਡ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਸਮਾਗਮ ਵਿੱਚ ਬਾਬਾ ਬਲਬੀਰ ਸਿੰਘ ਬੇਦੀ ਚੇਅਰਮੈਨ ਗੁਰੂ ਨਾਨਕ ਨਾਮ ਸੇਵਾ ਮਿਸ਼ਨ ਡੇਰਾ ਬਾਬਾ ਨਾਨਕ ਅਤੇ ਮੁਹਾਲੀ ਵੱਲੋਂ ਮਨਜੀਤ ਸਿੰਘ ਭੱਲਾ ਜਨਰਲ ਸਕੱਤਰ ਦੀ ਦੇਖ ਰੇਖ ਵਿਚ ਇੱਕ ਵਿਸ਼ੇਸ਼ ਨਜ਼ਰ ਦੀਆਂ ਐਨਕਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਸੀ ਤੋਂ ਵੱਧ ਲੋਕਾਂ ਨੂੰ ਨੇੜੇ ਦੀ ਦੀਆਂ ਐਨਕਾਂ ਮੁਫ਼ਤ ਵੰਡੀਆਂ ਗਈਆਂੇ।
ਇਸ ਮੌਕੇ ਕੌਂਸਲ ਦੇ ਮੈਬਰ ਅਤੇ ਅਹੁਦੇਦਾਰ ਪਰਦੀਪ ਸਿੰਘ ਭਾਰਜ ਸਲਾਹਕਾਰ, ਸਾਬਕਾ ਪ੍ਰਧਾਨ ਬਲਬੀਰ ਸਿੰਘ ਭੰਮਰਾ, ਕੰਵਰਦੀਪ ਸਿੰਘ ਮਣਕੂ ਕੈਸ਼ੀਅਰ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਗਾਹਲਾ, ਜਸਵਿੰਦਰ ਸਿੰਘ ਭੰਬਰਾ, ਦਰਸ਼ਨ ਸਿੰਘ, ਹਜ਼ਾਰਾ ਸਿੰਘ, ਭੁਪਿੰਦਰ ਸਿੰਘ, ਮਨਫੂਲ ਤੋਂ ਇਲਾਵਾ ਅਮਰਜੀਤ ਸਿੰਘ ਖੁਰਲ, ਮੋਹਨ ਸਿੰਘ ਸੱਭਰਵਾਲ, ਅਮਰਜੀਤ ਸਿੰਘ ਉਸਾਹਨ, ਦਵਿੰਦਰ ਸਿੰਘ ਵਿਰਕ, ਹਰਚਰਨ ਸਿੰਘ ਗਿੱਲ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸਤਵਿੰਦਰ ਸਿੰਘ ਭਮਰਾ ਪ੍ਰਧਾਨ, ਰਾਮਗੜ੍ਹੀਆ ਸਭਾ ਮੁਹਾਲੀ, ਸ ਜਸਵੰਤ ਸਿੰਘ ਭੁੱਲਰ, ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ, ਸਿਮਰਨਜੀਤ ਸਿੰਘ ਚੰਦੂਮਾਜਰਾ, ਕੰਵਲਜੀਤ ਸਿੰਘ ਰੂਬੀ ਅਤੇ ਗੁਰਮੁਖ ਸਿੰਘ ਸੋਹਲ ਸਾਬਕਾ ਐਮ ਸੀ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਇੰਦਰਜੀਤ ਸਿੰਘ ਖੋਖਰ, ਨਿਰਮਲ ਸਿੰਘ ਸੱਭਰਵਾਲ, ਸ ਬਿਕਰਮਜੀਤ ਸਿੰਘ ਹੂੰਝਣ, ਕਰਮ ਸਿੰਘ ਭੰਮਰਾ, ਦਰਸ਼ਨ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਸੁਰਜੀਤ ਸਿੰਘ ਸੋਹਲ, ਬਲਵਿੰਦਰ ਸਿੰਘ, ਕਰਨਜੀਤ ਸਿੰਘ ਸਲੈਚ , ਬਲਵਿੰਦਰ ਸਿੰਘ ਜੰਮੂ, ਅਮਰਜੀਤ ਸਿੰਘ ਪਾਹਵਾ, ਪ੍ਰੀਤਮ ਸਿੰਘ, ਦਵਿੰਦਰ ਸਿੰਘ ਨੰਨੜਾ, ਸੁਰਿੰਦਰ ਸਿੰਘ ਜੰਡੂ, ਦਲਜੀਤ ਸਿੰਘ ਫਲੋਰਾ ਅਤੇ ਜਸਪਾਲ ਸਿੰਘ ਵਿਰਕ ਵੱਲੋਂ ਵੀ ਸੇਵਾ ਵਿੱਚ ਯੋਗਦਾਨ ਪਾਇਆ ਗਿਆ। ਇਸ ਮੌਕੇ ਤੇ ਅੰਨਦਾਤਾ ਕਿਰਸਾਨਾਂ ਵੱਲੋਂ ਦਿੱਲੀ ਵਿੱਚ ਚਲਾਏ ਜਾ ਰਹੇ ਅੰਦੋਲਨ ਦੀ ਕਾਮਯਾਬੀ ਲਈ ਅਰਦਾਸ ਵੀ ਕੀਤੀ ਗਈ।
ਇਸ ਦੌਰਾਨ ਸੈਕਟਰ 90-91 ਦੇ ਵਸਨੀਕਾਂ ਵਲੋਂ ਸਾਂਝੇ ਤੌਰ ਤੇ ਬਰੈਡ ਪਕੌੜਿਆਂ, ਚਾਹ, ਜਲੇਬੀਆਂ ਅਤੇ ਦੁੱਧ ਲੰਗਰ ਲਗਾਇਆ ਗਿਆ। ਇਸ ਮੌਕੇ ਇਸ ਮੌਕੇ ਅਮਰੀਕ ਸਿੰਘ ਸਾਜਨ, ਡਾ ਲਖਵਿਦਰ ੋਿਸੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਰਾਮਦੀਨ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਮਨਕਰਨ ਬਾਜਵਾ, ਰੂਬੀ ਬਾਜਵਾ, ਬਹਾਦਰ ਸਿੰਘ ਅਤ ਹੋਰਨਾਂ ਵਸਨੀਕਾਂ ਵਲੋਂ ਸੇਵਾ ਕੀਤੀ ਗਈ।
ਮੁਹਾਲੀ ਦੇ ਫੇਜ਼ ਦੱਸ ਦੇ ਸਿਲਵੀ ਪਾਰਕ ਦੇ ਸਾਹਮਣੇ ਸਥਾਨਕ ਲੋਕਾਂ ਨੇ ਸ੍ਰੀਮਤੀ ਰਾਜਿੰਦਰ ਕੌਰ ਗਿੱਲ ਦੀ ਅਗਵਾਈ ਵਿੱਚ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿਚ ਚਾਹ ਪਕੌੜਿਆਂ ਦਾ ਲੰਗਰ ਲਾਇਆ ਗਿਆ। ਸ੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਫੇਜ਼ 10 ਦੇ ਵਸਨੀਕਾਂ ਵਲੋਂ ਸਾਂਝੇ ਤੌਰ ਤੇ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਸਿਮਰਤ ਗਿੱਲ, ਅਨੁਜ ਸ਼ਰਮਾ, ਵਿਕਾਸ ਸ਼ਰਮਾ, ਸੁਖਦੀਪ ਸਿੰਘ, ਸਹਿਜਪ੍ਰੀਤ ਸਿੰਘ ਅਤੇ ਰਜਿੰਦਰ ਸਿੰਘ ਧਰਮਗੜ੍ਹ ਨੇ ਲੰਗਰ ਦੀ ਸੇਵਾ ਕੀਤੀ।
ਪ੍ਰੋਗਰੇਸਿਵ ਵੈਲਫੇਅਰ ਐਸੋਸੀਏਸ਼ਨ (ਰਜ਼ਿ) ਫੇਜ਼ 4 ਵਲੋਂ ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾੲਆ ਗਿਆ। ਇਸ ਸੰਬੰਧੀ ਮੁੱਖ ਸੜਕ ਤੇ (ਫੇਜ਼ 4 ਦੀ ਕੋਠੀ ਨੰਬਰ 816 ਦੇ ਪਿੱਛਲੇ ਪਾਸੇ) ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਲੰਗਰ ਦਾ ਆਯੋਜਨ ਕੀਤਾ ਗਿਆ।
ਖਰੜ, 28 ਦਸੰਬਰ (ਸ਼ਮਿੰਦਰ ਸਿੰਘ) ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖਰੜ ਵਿਖੇ ਵੱਖ ਵੱਖ ਥਾਵਾਂ ਤੇ ਲੰਗਰਾਂ ਦਾ ਆਯੋਜਨ ਕੀਤਾ ਗਿਆ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਨਮਨ ਸਿਦਕ ਸਿਰੜ ਤੇ ਧਰਮ ਦੀ ਰਾਖੀ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਜਿਸ ਵਿੱਚ ਗੁਰੂ ਪਿਤਾ ਦੇ ਸਿਧਾਂਤਾਂ ਅਤੇ ਦਾਦੀ ਮਾਂ ਦੀ ਸਿੱਖਿਆਵਾਂ ਤੇ ਚਲਦਿਆਂ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਲਈ ਜਿਊਂਦੇ ਨੀਂਹਾਂ ਵਿੱਚ ਚਿਣੇ ਜਾਣਾ ਕਬੂਲ ਕੀਤਾ।

Leave a Reply

Your email address will not be published. Required fields are marked *