ਵੱਖ-ਵੱਖ ਥਾਵਾਂ ਤੇ ਲੰਗਰ ਲਗਾਇਆ

ਐਸ ਏ ਐਸ ਨ ਗਰ, 14 ਜਨਵਰੀ (ਸ.ਬ.) ਸੀਮਿੰਟ ਐਂਡ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਵਲੋਂ ਮਕਰ ਸੰਕਰਾਂਤੀ ਦੇ ਮੌਕੇ ਸਥਾਨਕ ਸੈਕਟਰ 70 ਦੀ ਮੁੱਖ ਸੜਕ ਤੇ ਲੰਗਰ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਨਰਿੰਦਰ ਗੰਭੀਰ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਮਕਰ ਸੰਕਰਾਂਤੀ ਦੇ ਮੌਕੇ ਲੰਗਰ ਲਗਾਇਆ ਜਾਂਦਾ ਹੈ, ਇਸ ਵਾਰ ਇਹ 14ਵਾਂ ਲੰਗਰ ਲਗਾਇਆ ਗਿਆ ਹੈ| ਇਸ ਮੌਕੇ ਕੌਂਸਲਰ ਅਸ਼ੋਕ ਝਾ, ਕੌਂਸਲਰ ਹਰਪਾਲ ਸਿੰਘ ਚੰਨਾ, ਸੰਸਥਾ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੋਨੀ, ਕੈਸ਼ਅਰ ਸ੍ਰੀ ਵਿੱਕੀ, ਮਨਵਿੰਦਰ ਸਿੰਘ, ਕੁਲਵਿੰਦਰ ਸਿੰਘ, ਕ੍ਰਿਸ਼ਨ ਸ਼ਰਮਾ, ਮੱਖਣ ਸਿੰਘ, ਸੁਖਵਿੰਦਰ ਸਿੰਘ ਲਾਂਬਾ ਨੇ ਵੀ ਸੇਵਾ ਕੀਤੀ|
ਇਸੇ ਦੌਰਾਨ ਸਥਾਨਕ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਮਾਰਕੀਟ ਦੇ ਵਪਾਰੀਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ਕੜਾਹ ਪ੍ਰਸ਼ਾਦ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਮਾਰਕੀਟ ਦੇ ਵਪਾਰੀਆਂ ਵਲੋਂ ਮਾਰਕੀਟ ਵੈਲਫੇਅਰ ਐਸੋ. ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸ਼ੰਕਰ ਸ਼ਰਮਾ, ਜਸਬੀਰ ਸਿੰਘ ਗੰਡਾ, ਸਤਿੰਦਰ ਸਿੰਘ ਵੀ ਹਾਜਿਰ ਸਨ|
ਬਲੌਂਗੀ (ਪਵਨ ਰਾਵਤ) ਮਾਘੀ ਦੇ ਦਿਹਾੜੇ ਮੌਕੇ ਪਿੰਡ ਬਲੌਂਗੀ ਦੀ ਪੰਚਾਇਤ ਵਲੋਂ ਸਰਪੰਚ ਬਹਾਦਰ ਸਿੰਘ ਦੀ ਅਗਵਾਈ ਵਿੱਚ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਪੰਚ ਸੁਖਵਿੰਦਰ ਸਿੰਘ, ਕੁਲਵੀਰ ਸਿੰਘ, ਬਿਲਡਰ ਪੂਨੀਆ, ਟਰਾਂਸਪੋਰਟਰ ਮਨਜੀਤ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *