ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਸਮੇਤ ਤਿੰਨ ਵਿਅਕਤੀ ਕਾਬੂ

ਐਸ ਏ ਐਸ ਨਗਰ, 7 ਜੁਲਾਈ (ਸ.ਬ.) ਸਪੈਸ਼ਲ ਟਾਸਕ ਫੋਰਸ ਨੇ ਮੁਹਾਲੀ ਪੁਲੀਸ ਨਾਲ ਮਿਲ ਕੇ ਨਾਕਾਬੰਦੀ ਦੌਰਾਨ ਰਾਕੇਸ਼ ਕੁਮਾਰ ਵਸਨੀਕ ਸ਼ਾਹੀਮਾਜਰਾ ਨੂੰ ਕਾਬੂ ਕਰਕੇ ਉਸ ਕੋਲੋਂ 22 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆ ਐਸ ਟੀ ਐਫ ਦੇ ਐਸ ਪੀ ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਚਲ ਸਕੇ ਕਿ ਇਹ ਵਿਅਕਤੀ ਕਿਥੋਂ ਨਸ਼ਾ ਲੈ ਕੇ ਆਉਂਦਾ ਹੈ|
ਇਸੇ ਤਰ੍ਹਾਂ ਐਸ ਟੀ ਐਫ ਨੇ ਮੁਹਾਲੀ ਪੁਲੀਸ ਨਾਲ ਕੀਤੀ ਨਾਕੇਬੰਦੀ ਦੌਰਾਨ ਰੁਪਿੰਦਰ ਸਿੰਘ ਵਸਨੀਕ ਫੇਜ਼-7 (ਉਦਯੋਗਿਕ) ਅਤੇ ਅਵਨੀਤ ਸਿੰਘ ਢਿੱਲੋਂ ਵਸਨੀਕ ਸੈਕਟਰ-59 ਮੁਹਾਲੀ ਨੂੰ ਕਾਬੂ ਕਰਕੇ ਉਹਨਾਂ ਕੋਲੋਂ 16 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *