ਵੱਖ-ਵੱਖ ਧਰਮਾਂ ਵਿਚਾਲੇ ਆਪਸੀ ਸਾਂਝ ਵਧਾਉਣ ਦੀ ਲੋੜ


ਫਰਾਂਸ ਵਿੱਚ ਪਿਛਲੇ ਦਿਨੀਂ ਮਜਹਬੀ ਕੱਟੜਤਾ ਦੇ ਆਧਾਰ ਤੇ ਜਿਸ ਤਰ੍ਹਾਂ ਇੱਕ ਮਹਿਲਾ ਦਾ ਸਿਰ ਕਲਮ ਕੀਤਾ ਗਿਆ ਅਤੇ ਗਿਰਜਾ ਘਰ ਦੇ ਬਾਹਰ ਦੋ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਉਸਦੀ ਚਾਹੇ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ| ਮਜਹਬੀ ਜਨੂੰਨ ਦੇ ਆਧਾਰ ਤੇ ਇਸ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਬਰਾਹਿਮ ਇਸੋਈ ਟਿਊਨਿਸ਼ਿਆ ਦਾ ਨਿਵਾਸੀ ਹੈ ਅਤੇ ਪਿਛਲੇ ਦਿਨੀਂ ਇਟਲੀ ਦੇ ਰਸਤੇ ਫਰਾਂਸ ਆਇਆ ਸੀ|  ਫਰਾਂਸ ਵਿੱਚ ਪਿਛਲੇ ਇੱਕ ਪਖਵਾੜੇ ਦੇ ਦੌਰਾਨ ਇਹ ਦੂਜੀ ਅੱਤਵਾਦੀ ਘਟਨਾ ਹੈ| ਇਸਤੋਂ ਪਹਿਲਾਂ ਪੈਗੰਬਰ ਸਾਹਿਬ ਦਾ ਕਾਰਟੂਨ ਕਲਾਸ ਵਿੱਚ ਦਿਖਾਉਣ ਵਾਲੇ ਅਧਿਆਪਕ ਦੀ ਹੱਤਿਆ ਕਰ ਦਿੱਤੀ ਗਈ ਸੀ| ਜਾਹਿਰ ਹੈ ਇਨ੍ਹਾਂ ਦੋਵਾਂ ਘਟਨਾਵਾਂ ਦੇ ਕਾਰਨ ਪੂਰਾ ਦੇਸ਼  ਡਰ ਅਤੇ ਦਹਿਸ਼ਤ ਵਿੱਚ ਹੈ| ਮਜਹਬੀ ਆਧਾਰ ਤੇ ਕੀਤੀ ਗਈ ਇਸ ਵਾਰਦਾਤ ਵਿੱਚ ਫਰਾਂਸ ਸਮੇਤ ਦੁਨੀਆ ਦੇ            ਅਨੇਕ ਦੇਸ਼ਾਂ ਵਿੱਚ ਧਾਰਮਿਕ ਵੰਡ ਦੀ ਚੁਣੌਤੀ ਪੇਸ਼ ਕਰ ਦਿੱਤੀ ਹੈ| ਪੈਰਿਸ ਅਤੇ ਨੀਸ ਸ਼ਹਿਰਾਂ ਵਿੱਚ ਸਿਰ ਕਲਮ ਕਰਨ ਦੀ ਘਿਨਾਉਣੀ ਘਟਨਾ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਬਿਆਨ ਦਿੱਤਾ ਕਿ ਇਸਲਾਮ ਇੱਕ ਅਜਿਹਾ ਧਰਮ ਹੈ, ਜਿਸਦੇ ਨਾਲ ਅੱਜ ਪੂਰੀ ਦੁਨੀਆ ਵਿੱਚ ਸੰਕਟ ਹੈ| ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਦੁਨੀਆ ਦੇ ਕਈ ਮੁਸਲਮਾਨ ਦੇਸ਼ ਫਰਾਂਸ ਦੇ ਵਿਰੁੱਧ ਲਾਮਬੰਦ ਹੋ ਕੇ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ| ਪਾਕਿਸਤਾਨ, ਬੰਗਲਾਦੇਸ਼, ਲਿਬਨਾਨ ਆਦਿ ਮੁਸਲਮਾਨ ਦੇਸ਼ਾਂ ਵਿੱਚ ਫਰਾਂਸ ਦੇ ਵਿਰੁੱਧ ਹਜਾਰਾਂ ਲੋਕ ਸੜਕਾਂ ਤੇ ਉਤਰ ਆਏ| ਇਸ ਘਟਨਾ ਤੋਂ ਭਾਰਤ ਵੀ ਬਚਿਆ ਨਹੀਂ ਰਿਹਾ| ਮੈਕਰੋਂ ਦੇ ਵਿਰੁੱਧ ਮੁੰਬਈ ਦੀਆਂ ਸੜਕਾਂ ਤੇ ਉਨ੍ਹਾਂ ਦੇ ਚਿੱਤਰ ਚਿਪਕਾ ਦਿੱਤੇ ਗਏ ਤਾਂ ਕਿ ਲੋਕ ਉਨ੍ਹਾਂ ਨੂੰ ਆਪਣੇ ਪੈਰਾਂ ਨਾਲ ਰੌਂਦਣ| ਭੋਪਾਲ ਵਿੱਚ ਵੀ ਇੱਕ ਵਿਧਾਇਕ ਨੇ ਫਿਰਕੂ ਜਹਿਰ ਫੈਲਾਇਆ| ਅਜਿਹੇ ਸਮੇਂ ਵਿੱਚ ਜਦੋਂ ਇਸ ਅੱਤਵਾਦੀ ਹਮਲੇ ਦੇ ਵਿਰੁੱਧ ਪੂਰੀ ਦੁਨੀਆ ਨੂੰ ਮੈਕਰੋਂ ਦੇ ਸਮਰਥਨ ਵਿੱਚ ਸੜਕਾਂ ਤੇ ਆਉਣਾ ਚਾਹੀਦਾ ਸੀ, ਉਸੇ ਸਮੇਂ ਤੁਰਕੀ, ਪਾਕਿਸਤਾਨ, ਈਰਾਨ ਅਤੇ ਪੱਛਮੀ ਏਸ਼ੀਆ ਦੇ ਮੁਸਲਮਾਨ ਦੇਸ਼ਾਂ ਨੇ ਮੈਕਰੋਂ ਦੀ ਤਿੱਖੀ ਆਲੋਚਨਾ ਕੀਤੀ| ਤੁਰਕੀ ਦੇ ਰਾਸ਼ਟਰਪਤੀ ਆਰਦੋਗਨ ਨੇ ਮੈਕਰੋਂ ਨੂੰ ਪਾਗਲ ਤੱਕ ਕਹਿ ਦਿੱਤਾ|  ਇਮਰਾਨ ਖਾਨ ਦਾ ਵੀ ਲਹਿਜਾ ਕੁੱਝ ਅਜਿਹਾ ਹੀ ਸੀ| ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤੀਰ ਮੋਹੰਮਦ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਮੁਸਲਮਾਨਾਂ ਨੂੰ ਗੁੱਸਾ ਹੋਣ ਅਤੇ ਫਰਾਂਸ ਦੇ ਲੋਕਾਂ ਨੂੰ ਮਾਰਨ ਦਾ ਅਧਿਕਾਰ ਹੈ| ਬਾਅਦ ਵਿੱਚ ਉਨ੍ਹਾਂ ਨੇ ਸਫਾਈ ਦਿੱਤੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ| ਹੈਰਾਨੀ ਦੀ ਗੱਲ ਹੈ ਕਿ ਚੀਨ ਨੇ ਆਪਣੇ ਮੁਸਲਮਾਨ ਬਹੁਲ ਸ਼ਿੰਗਿਆਂਗ ਸੂਬੇ ਵਿੱਚ ਮਜਹਬੀ ਵਿਚਾਰਧਾਰਾ ਨੂੰ ਰੋਕਣ ਲਈ ਅਣਮਨੁੱਖੀ ਕਦਮ ਚੁੱਕੇ ਹਨ ਪਰ ਤੁਰਕੀ ਅਤੇ ਪਾਕਿਸਤਾਨ ਚੀਨ ਦੀ ਇਸ ਕਾਰਵਾਈ ਦਾ ਵਿਰੋਧ ਨਹੀਂ ਕਰਦੇ| ਦਰਅਸਲ, ਅੱਜ ਪੂਰੀ ਦੁਨੀਆ ਵਿੱਚ ਵੰਡ ਦੀ ਬਜਾਏ ਵੱਖ-ਵੱਖ ਭਾਈਚਾਰੇ ਅਤੇ ਧਰਮਾਂ ਦੇ ਵਿੱਚ ਆਪਸੀ ਸੱਮਝਦਾਰੀ ਵਧਾਉਣ ਦੀ ਜ਼ਰੂਰਤ ਹੈ|
ਰਤਨ ਲਾਲ

Leave a Reply

Your email address will not be published. Required fields are marked *