ਵੱਖ-ਵੱਖ ਪ੍ਰਸ਼ਾਸਿਨਕ ਅਧਿਕਾਰੀਆਂ ਵਲੋਂ ਸੋਹਾਣਾ ਪਿੰਡ ਦਾ ਦੌਰਾ

ਐਸ ਏ ਐਸ ਨਗਰ,16 ਫਰਵਰੀ (ਸ ਬ) ਅੱਜ ਜਨ ਸਿਹਤ, ਸਿਹਤ ਵਿਭਾਗ ਅਤੇ ਨਗਰ ਨਿਗਮ ਮੁਹਾਲੀ ਦੇ  ਅਧਿਕਾਰੀਆਂ ਨੇ ਮੁਹਾਲੀ ਨੇੜਲੇ ਪਿੰਡ ਸੋਹਾਣਾ ਦਾ ਦੌਰਾ ਕੀਤਾ ਅਤੇ ਪਿੰਡ ਦੇ ਲੋਕਾਂ ਨੁੰ ਜਾਗਰੂਕ ਕੀਤਾ| ਇਸ ਮੌਕੇ ਅਧਿਕਾਰੀਆਂ ਵਲੋਂ ਪਿੰਡ ਵਾਸੀਆਂ ਨੁੰ ਕਿਹਾ ਗਿਆ ਕਿ ਉਹ ਇਹਤਿਹਾਤ ਦੇ ਤੌਰ ਤੇ ਪਾਣੀ ਨੁੰ ਉਬਾਲ ਕੇ ਪੀਣ | ਇਸ ਮੌਕੇ ਪਿੰਡ ਵਿਚ ਕਲੋਰੀਨ ਦੀਆਂ ਗੋਲੀਆਂ ਅਤੇ ਓ ਆਰ ਐਸ ਦੇ ਪੈਕਟ ਵੰਡੇ ਗਏ| ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਿਚ ਹੁਣ ਪੀਣ ਵਾਲੇ ਸਾਫ ਪਾਣੀ ਵਿਚ ਗੰਦੇ ਪਾਣੀ ਦੀ ਕੋਈ ਮਿਲਾਵਟ ਨਹੀਂ ਹੋ ਰਹੀ ਅਤੇ ਪਿੰਡ ਵਿਚ ਸਾਫ ਸੁਥਰਾ ਪਾਣੀ ਸਪਲਾਈ ਹੋ ਰਿਹਾ ਹੈ| ਇਸ ਮੌਕੇ ਜਨ ਸਿਹਤ ਵਿਭਾਗ ਦੇ ਐਕਸੀਅਨ ਸ੍ਰੀ ਪੰਧੇਰ, ਹੈਲਥ ਅਫਸਰ ਮੀਤਪਾਲ ਸਿੰਘ, ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸਰਬਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *