ਵੱਖ-ਵੱਖ ਮਾਰਕੀਟਾਂ ਵਿੱਚ ਕੈਪਟਨ ਸਿੱਧੂ ਨੇ ਕੀਤੀ ਦੁਕਾਨਦਾਰਾਂ ਨਾਲ ਮੁਲਾਕਾਤ

ਐਸ ਏ ਐਸ ਨਗਰ, 16 ਜਨਵਰੀ (ਸ.ਬ.)  ਵਿਧਾਨ ਸਭਾ ਹਲਕਾ ਮੁਹਾਲੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅੱਜ ਫੇਜ਼-5, ਫੇਜ਼-4, ਫੇਜ਼-2 ਅਤੇ ਫੇਜ਼-1 ਵਿਚਾਲੇ ਆਪਣੇ ਹੱਕ ਵਿੱਚ ਆਪਣੇ ਸਮਰਥਕਾਂ ਨਾਲ ਡੋਰ-ਟੂ-ਡੋਰ ਜਾ ਕੇ ਲੋਕਾਂ ਕੋਲੋਂ ਵੋਟਾਂ ਮੰਗੀਆਂ| ਇਸ ਤੋਂ ਪਹਿਲਾਂ ਕੁਲਵੰਤ ਚੌਧਰੀ ਮਾਰਕੀਟ ਦੇ ਪ੍ਰਧਾਨ, ਅਮਰਜੀਤ ਸਿੰਘ ਪਾਵਾ ਪ੍ਰਧਾਨ ਫੇਜ਼-4 ਗੁਰਦੁਆਰਾ ਸਾਹਿਬ, ਰਣਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਵਾਲੀਆ ਅਤੇ ਸੁਰਿੰਦਰ ਸਿੰਘ ਕਲੇਰ ਵੱਲੋਂ ਕੈਪਟਨ ਸਿੱਧੂ ਦਾ ਫੇਜ਼-5 ਮਾਰਕੀਟ ਵਿੱਚ ਪਹੁੰਚਣ ਤੇ ਸੁਆਗਤ ਕੀਤਾ ਗਿਆ| ਕੈਪਟਨ ਸਿੱਧੂ ਨੇ ਡੋਰ-ਟੂ-ਡੋਰ ਜਾ ਕੇ  ਲੋਕਾਂ ਤੋਂ ਵੋਟਾਂ ਮੰਗੀਆਂ| ਇਸ ਮੌਕੇ ਲੋਕਾਂ ਨੇ ਕੈਪਟਨ ਸਿੱਧੂ ਨੂੰ ਸ਼ਹਿਰ ਦੀ ਸਮੱਸਿਆ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਭਰੋਸਾ ਦਿੱਤਾ|
ਇਸ ਮੌਕੇ ਕੈਪਟਨ ਸਿੱਧੂ ਨੇ ਕਿਹਾ ਕਿ ਮੁਹਾਲੀ ਹਲਕੇ ਵਿੱਚ ਹਾਲੇ ਵੀ ਵਿਕਾਸ ਦੀ ਬਹੁਤ ਜ਼ਰੂਰਤ ਹੈ| ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਮੁਹਾਲੀ ਹਲਕੇ ਦੀਆਂ ਸਮੱਸਿਆਵਾਂ ਬਾਰੇ ਭਲੀ ਭਾਂਤ ਜਾਣੂ ਹਨ ਅਤੇ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ|
ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਕਾਹਲੋਂ, ਅਸ਼ੋਕ ਝਾਅ, ਪ੍ਰਭਜੋਤ ਸਿੰਘ, ਅਰਵਿੰਦਰ ਬਿਨੀ, ਰਾਜਦੀਪ ਡੋਗਰਾ, ਅੰਕੁਰ ਅੋਹਰੀ, ਗਗਨਦੀਪ, ਡਾ.ਪਚਰੀਸਾ, ਵਿਕਾਸ ਸ਼ਰਮਾ, ਲਾਲ ਬਹਾਦੁਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਧਰਮਵੀਰ ਸਿੰਘ ਮਾਨ, ਲਵਪ੍ਰੀਤ ਸਿੰਘ ਨੇ ਵੀ ਕੈਪਟਨ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕੀਤਾ|

Leave a Reply

Your email address will not be published. Required fields are marked *