ਵੱਖ-ਵੱਖ ਮੰਦਰਾਂ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਨੇ ਕੀਤੀ ਫੇਜ਼-5 ਦੇ ਸ਼ਿਵਲਿੰਗ ਦੀ ਜਾਂਚ

ਐਸ ਏ ਐਸ ਨਗਰ, 21 ਮਾਰਚ (ਸ.ਬ.) ਸ੍ਰੀ ਹਰੀ ਮੰਦਰ ਫੇਜ਼ 5 ਵਿਖੇ ਵੱਖ ਵੱਖ ਮੰਦਰ ਕਮੇਟੀਆਂ ਦੇ ਪ੍ਰਬੰਧਕਾਂ ਅਤੇ ਮੰਦਰਾਂ ਦੇ ਪੁਜਾਰੀਆਂ ਦੀ ਇਕ ਮੀਟਿੰਗ ਹੋਈ| ਇਸ ਮੌਕੇ ਪ੍ਰਬੰਧਕਾਂ ਅਤੇ ਪੁਜਾਰੀਆਂ ਵਲੋਂ ਇਸ ਮੰਦਰ ਵਿੱਚ ਸਥਿਤ ਸ਼ਿਵਲਿੰਗ ਦੀ ਜਾਂਚ ਕੀਤੀ ਗਈ ਜੋ ਕਿ ਸ਼ਾਸਤਰਾਂ ਅਨੁਸਾਰ ਠੀਕ ਪਾਇਆ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਅਤੇ ਕੌਂਸਲਰ ਅਰੁਨ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਮੰਦਿਰ ਵਿੱਚ ਸ਼ਿਵਲਿੰਗ ਖੰਡਿਤ ਹੋ ਚੁੱਕਿਆ ਹੈ ਅਤੇ ਇਸ ਖੰਡਿਤ ਸ਼ਿਵ ਲਿੰਗ ਦੀ ਪੂਜਾ ਹੀ ਪੁਜਾਰੀ ਵਲੋਂ ਕੀਤੀ ਗਈ ਹੈ| ਉਹਨਾਂ ਕਿਹਾ ਕਿ ਅੱਜ ਵੱਖ ਵੱਖ ਮੰਦਰ ਕਮੇਟੀਆਂ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਵਲੋਂ ਕੀਤੀ ਗਈ ਜਾਂਚ ਵਿੱਚ ਇਹ ਪਾਇਆ ਗਿਆ ਕਿ ਸ਼ਾਸਤਰਾਂ ਅਨੁਸਾਰ ਇਹ ਸ਼ਿਵ ਲਿੰਗ ਸਹੀ ਹੈ ਅਤੇ ਇਸ ਦੀ ਪੂਜਾ ਕੀਤੀ ਜਾ ਸਕਦੀ ਹੈ|
ਇਸ ਮੌਕੇ ਓਪਰੋਕਤ ਮੰਦਰ ਕਮੇਟੀ ਦੇ ਜਨਰਲ ਸਕਤਰ ਸੁਰਿੰਦਰ ਸਚਦੇਵਾ, ਕੇਂਦਰੀ ਸਨਾਤਨ ਧਰਮ ਮੰਦਰ ਸਭਾ ਦੇ ਜਨਰਲ ਸਕੱਤਰ ਮਨੋਜ ਕੁਮਾਰ ਅਗਰਵਾਲ, ਪੁਜਾਰੀਆਂ ਦੀ ਸੰਸਥਾ ਦੇ ਪ੍ਰਧਾਨ ਜਗਦੰਬਾ ਪ੍ਰਸਾਦ, ਫੇਜ਼ 7 ਦੇ ਮੰਦਰ ਕਮੇਟੀ ਦੇ ਪ੍ਰਧਾਨ ਨਿਰਮਲ ਕੌਸ਼ਲ, ਫੇਜ਼ 4 ਦੇ ਮੰਦਰ ਕਮੇਟੀ ਦੇ ਪ੍ਰਧਾਨ ਦੇਸ ਰਾਜ ਗੁਪਤਾ, ਚੰਦਰ ਗੁਪਤਾ, ਸ਼ਾਸਤਰੀ ਪ੍ਰਸਾਦ ਵੀ ਮੌਜੂਦ ਸਨ|

Leave a Reply

Your email address will not be published. Required fields are marked *