ਵੱਖ-ਵੱਖ ਰਾਜਾਂ ਦੇ ਕਾਲਜਾਂ ਦੀ ਐਸੋਸੀਏਸ਼ਨ ਦਾ ਗਠਨ

ਐਸ ਏ ਐਸ ਨਗਰ, 15 ਫਰਵਰੀ (ਸ.ਬ.) ਦੇਸ਼ ਦੇ ਸੈਲਫ ਫਾਈਨੈਂਸਿੰਗ ਕਾਲਜਾਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਦੇਸ਼ ਦੀਆਂ ਵੱਖ-ਵੱਖ ਰਾਜਾਂ ਦੀਆਂ ਐਸੋਸੀਏਸ਼ਨਾਂ ਨੇ ਆਲ ਇੰਡੀਆ ਫੈਡਰੇਸ਼ਨ ਆਫ ਸੈਲਫ ਫਾਈਨਾਂਸਡ ਟੈਕਨੀਕਲ ਇੰਸਟੀਚਿਊਸ਼ਨ (ਏ.ਆਈ.ਐਫ.ਐਸ.ਏਫ.ਟੀ.ਆਈ) ਦੇ ਨਾਮ ਤੇ ਇੱਕ ਨਵੀਂ ਐਸੋਸੀਏਸ਼ਨ ਦਾ ਗਠਨ ਕੀਤਾ ਹੈ|
ਸ਼੍ਰੀ ਆਰ ਐਸ ਮਨੀਰਤਨਮ ਦੀ ਅਗਵਾਈ ਵਿੱਚ ਤਮਿਲਨਾਡੂ ਦੇ ਸੈਲਫ ਫਾਈਨੈਂਸਿੰਗ ਪ੍ਰੋਫੈਸ਼ਨਲ ਕਾਲਜਾਂ ਅਤੇ 15 ਤੋਂ ਜ਼ਿਆਦਾ ਰਾਜ ਪੱਧਰੀ ਸੰਗਠਨਾਂ ਦੇ ਇੱਕ ਸਹਾਇਤਾ ਸੰਘ ਅਤੇ ਸੈਲਫ ਫਾਈਨੈਂਸਿੰਗ ਪ੍ਰੋਫੈਸ਼ਨਲ ਕਾਲਜ ਸੰਗਠਨਾਂ ਦੀ ਇੱਕ ਮੀਟਿੰਗ ਹੋਈ|
ਇਸ ਮੀਟਿੰਗ ਵਿੱਚ ਪੰਜਾਬ          ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ, ਡਾ ਅੰਸ਼ੁ ਕਟਾਰਿਆ ਨੂੰ ਸਰਵਸੰਮਤੀ ਨਾਲ ਏ.ਆਈ. ਐਫ.ਐਸ.ਐਫ.ਟੀ.ਆਈ ਦਾ ਪ੍ਰਧਾਨ ਅਤੇ ਸ਼੍ਰੀ ਆਰ ਐਸ ਮਨੀਰਤਨਮ (ਤਮਿਲਨਾਡੂ) ਨੂੰ ਚੀਫ ਪੈਟਰਨ ਚੁਣਿਆ ਗਿਆ|
ਇਸ ਤੋਂ ਇਲਾਵਾ ਸ਼੍ਰੀ ਸਰੀਨੀਭੁਪਲਨ (ਆਂਧ੍ਰ ਪ੍ਰਦੇਸ਼), ਸ਼੍ਰੀ ਪਾਂਡੂਰੰਗਾ ਸ਼ੈਟੀ (ਕਰਨਾਟਕਾ), ਸ਼੍ਰੀ ਪ੍ਰਦੀਪ ਕੁਮਾਰ (ਹਰਿਆਣਾ), ਸ਼੍ਰੀ ਪੀ ਸੇਲਵਰਾਜ (ਤਮਿਲਨਾਡੂ), ਸ਼੍ਰੀ ਲਲਿਤ ਅਗਰਵਾਲ (ਦਿੱਲੀ) ਨੂੰ ਮੀਤ ਪ੍ਰਧਾਨ,  ਸ਼੍ਰੀ ਕੇ ਵੀ ਕੇ ਰਾਵ (ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ) ਨੂੰ ਜਨਰਲ ਸਕੱਤਰ, ਸੀਏ ਮਨਮੋਹਨ ਗਰਗ  (ਚੰਡੀਗੜ੍ਹ) ਨੂੰ ਖਜਾਨਚੀ ਅਤੇ ਕਾਰਜਕਾਰਨੀ ਕਮੇਟੀ ਦੇ ਹੋਰ                ਅਹੁਦੇਦਾਰਾਂ ਨੂੰ ਵੀ ਚੁਣਿਆ ਗਿਆ|

Leave a Reply

Your email address will not be published. Required fields are marked *