ਵੱਖ-ਵੱਖ ਸਕੂਲਾਂ ਵਿੱਚ ਮਨਾਇਆ ਗਿਆ ਦੁਸ਼ਹਿਰੇ ਦਾ ਉਤਸਵ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਸੰਤ ਈਸ਼ਰ ਸਿੰਘ ਸਕੂਲ, ਫੇਜ਼-7, ਮੁਹਾਲੀ ਵਿੱਚ ਅੱਜ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਬੱਚਿਆਂ ਨੇ ਆਪਣੀ ਵਿਸ਼ੇਸ਼ ਕਲਾ ਦਾ ਪ੍ਰਦਰਸ਼ਨ ਕਰਕੇ ਸਭਾ ਨੂੰ ਨਿਹਾਲ ਕਰ ਦਿੱਤਾ| ਇਸ ਮੌਕੇ ਵਿਦਿਆਰਥੀਆਂ ਨੇ ਦੁਸ਼ਹਿਰੇ ਦੇ ਤਿਉਹਾਰ ਨੂੰ ਵੱਖ-ਵੱਖ ਕਿਰਿਆਵਾਂ ਨਾਲ ਪੇਸ਼ ਕੀਤਾ| ਬੱਚਿਆਂ ਨੇ ਦੁਸ਼ਹਿਰੇ ਦੇ ਤਿਉਹਾਰ ਵਿੱਚ ਨੇਕੀ ਦੀ ਬਦੀ ਤੇ ਜਿੱਤ ਨੂੰ ਇੱਕ ਵਿਸ਼ੇਸ਼ ਨਾਟਕੀ ਢੰਗ ਦੇ ਰਾਮ -ਰਾਵਣ ਸੰਵਾਦ ਦੇ ਰੂਪ ਵਿੱਚ ਪੇਸ਼ ਕੀਤਾ ਤੇ ਬੱਚਿਆਂ ਵਿੱਚ ਰਾਮ-ਰਾਵਣ ਨੂੰ ਲੈ ਕੇ ਦੂਸਰੀ ਜਮਾਤ ਦੇ ਬੱਚਿਆਂ ਨੂੰ ਰਮਾਇਣ ਤੇ ਅਧਾਰਿਤ ਫਿਲਮ ਵੀ ਦਿਖਾਈ ਗਈ, ਜਿਸ ਨੂੰ ਦੇਖ ਕੇ ਬੱਚਿਆਂ ਨੇ ਆਪਣੇ ਅੰਦਰ ਦੀਆਂ ਬੁਰਾਇਆਂ ਦੇ ਰਾਵਣ ਨੂੰ ਚੰਗੇ ਕਰਮਾਂ ਨਾਲ ਖਤਮ ਕਰਨ ਦੀ ਸੂੰਹ ਖਾਧੀ| ਹਰੇਕ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿਚ ਇੱਕ-ਇੱਕ ਪੌਦਾ ਲਗਾਇਆ, ਜੋ ਕਿ ਮਾਨਵਤਾ ਦੇ ਹਿੱਤ ਵਿੱਚ ਇਕ ਮਹੱਤਵਪੂਰਨ ਕਦਮ ਹੈ|
ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਬੱਚਿਆਂ ਦੀ ਅਗਾਹਵਧੂ ਸੋਚ ਦੀ ਤਾਰੀਫ ਕਰਦਿਆਂ ਕਿਹਾ ਕਿ ਬੱਚਿਆਂ ਦੀਆਂ ਇਹਨਾਂ ਕਿਰਿਆਵਾਂ ਤੋਂ ਹੋਰ ਵੀ ਵਿਦਿਆਰਥੀਆਂ ਨੂੰ ਸਿੱਖਿਆ ਲੈ ਕੇ ਨੇਕੀ ਤੇ ਰਾਹ ਤੇ ਚਲਣਾ ਚਾਹੀਦਾ ਹੈ| ਸਕੂਲ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਵੀ ਬੱਚਿਆਂ ਨੂੰ ਚੰਗੇ ਤੇ ਨੇਕੀ ਦੇ ਰਾਹ ਦੇ ਚਲਣ ਲਈ ਪ੍ਰੇਰਿਤ ਕੀਤਾ|
ਇਸੇ ਤਰ੍ਹਾਂ ਪੈਰਾਗਾਨ ਸਕੂਲ ਸੈਕਟਰ 69 ਵਿੱਚ ਵੀ ਦੁਸ਼ਹਿਰਾ ਦਾ ਤਿਉਹਾਰ ਮਨਾਇਆ ਗਿਆ| ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰ. ਮੋਹਨਬੀਰ ਸਿੰਘ ਸ਼ੇਰਗਿਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਨ ਵਿਅਕਤੀਆਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੀਆਂ ਸਿੱਖਿਆਵਾਂ ਉਪਰ ਅਮਲ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਬੁਰਾਈ ਉਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਸਾਨੂੰ ਸਭ ਨੂੰ ਆਪਣੀਆਂ ਬੁਰਾਈਆਂ ਉਪਰ ਵੀ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *