ਵੱਖ ਵੱਖ ਸੜਕ ਹਾਦਸਿਆਂ ਦੌਰਾਨ ਤਿੰਨ ਦੀ ਮੌਤ, ਤਿੰਨ ਗੰਭੀਰ ਜ਼ਖਮੀ

ਭੋਗਪੁਰ, (ਜਲੰਧਰ)13 ਮਾਰਚ (ਸ.ਬ.) ਅੱਜ ਭੋਗਪੁਰ ਨੇੜੇ ਦੋ ਵੱਖ ਵੱਖ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਗੰਭੀਰ ਜ਼ਖਮੀ ਹੋਏ ਹਨ| ਪਹਿਲਾ ਹਾਦਸਾ ਅੱਜ ਸਵੇਰੇ 5.15 ਵਜੇ ਭੋਗਪੁਰ ਨਜ਼ਦੀਕੀ ਪਿੰਡ ਸੱਧਾ ਚੱਕ ਵਿਖੇ ਹੋਇਆ, ਜਿੱਥੇ ਢਾਬੇ ਤੇ ਖੜੇ ਟਰੱਕ ਵਿਚ ਮੋਟਰਸਾਈਕਲ ਵਜਣ ਕਾਰਨ ਇਕ ਨੌਜਵਾਨ ਕੁਲਦੀਪ ਰਾਏ (24) ਵਾਸੀ ਹਮੀਰਪੁਰ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਭੁਪਿੰਦਰ ਸਿੰਘ ਜ਼ਖਮੀ ਹੋ ਗਿਆ, ਜਿਸ ਦਾ ਜਲੰਧਰ ਵਿਖੇ ਇਲਾਜ ਜਾਰੀ ਹੈ| ਦੂਸਰਾ ਹਾਦਸਾ ਤਕਰੀਬਨ 8.30 ਵਜੇ ਪੰਚਰੰਗਾ ਵਿਖੇ ਹੋਇਆ, ਜਿੱਥੇ ਇਕ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਪਲਟ ਗਈ ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ|

Leave a Reply

Your email address will not be published. Required fields are marked *