ਵੱਖ- ਵੱਖ ਸੰਸਥਾਵਾਂ ਵਲੋਂ ਸ੍ਰੀ ਹਜੂਰ ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਸਵਾਗਤ

ਐਸ.ਏ.ਐਸ.ਨਗਰ, 8 ਜਨਵਰੀ (ਸ.ਬ.) ਵੱਖ- ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲਂੋ ਮੁਹਾਲੀ ਤੋਂ ਸ੍ਰੀ ਹਜੂਰ ਸਹਿਬ ( ਨੰਦੇੜ) ਲਈ ਅੱਜ ਤੋਂ ਹਵਾਈ ਸੇਵਾ ਸ਼ੁਰੂ ਕੀਤੇ ਜਾਣ ਦਾ ਸਵਾਗਤ ਕੀਤਾ ਹੈ| ਇਕ ਬਿਆਨ ਵਿੱਚ ਡਿਸਏਬਲਡ ਪਰਸਨਜ ਵੈਲਫੇਅਰ ਆਰਗੇ- ਨਾਈਜੇਸਨ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ ਸਟੇਟ ਅਵਾਰਡੀ, ਮੁਲਾਜਮ ਆਗੂ ਭਗਵੰਤ ਸਿੰਘ ਬਦੇਸ਼ਾਂ, ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਦੀ ਹਰ ਸਿੱਖ ਦੇ ਮਨ ਵਿੱਚ ਤਾਂਘ ਹੁੰਦੀ ਹੈ ਅਤੇ ਬਹੁਤ ਸਾਰੇ ਮੁਲਾਜਮ ਇਹੋ ਜਿਹੇ ਹਨ, ਜੋ ਟਾਇਮ ਦੀ ਕਮੀ ਕਾਰਨ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਤੋਂੋ ਵਾਂਝੇ ਰਹਿ ਜਾਂਦੇ ਹਨ| ਇਸ ਸਮੱਸਿਆ ਨੂੰ ਦੂਰ ਕਰਨ ਲਈ ਇਥੋਂ ਦੀਆਂ ਸੰਗਤਾਂ ਮੁਹਾਲੀ ਤੋਂ ਨੰਦੇੜ ਲਈ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕਰ ਰਹੀਆਂ ਸਨ ਜਿਸ ਨੂੰ ਸਰਕਾਰ ਵੱਲੋਂ ਹੁਣ ਪੂਰਾ ਕੀਤਾ ਗਿਆ ਹੈ| ਉਨ੍ਹਾਂ ਮੰਗ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਸ੍ਰੀ ਪਟਨਾ ਸਹਿਬ ਲਈ ਵੀ ਜਲਦੀ ਹਵਾਈ ਸੇਵਾ ਸ਼ੁਰੂ ਕੀਤੀ ਜਾਵੇ|
ਇਸ ਮੌਕੇ ਭੁਪਿੰਦਰ ਸਿੰਘ ਝੱਜ, ਕੁਲਵਿੰਦਰ ਸਿੰਘ ਕਪੂਰਥਲਾ, ਸਤਵਿੰਦਰ ਟੌਹੜਾ, ਮਨਜੀਤ ਸਿੰਘ ਮਾਹਿਲਪੁਰੀ, ਜਸਪਿੰਦਰ ਕੌਰ, ਪੁਨਮ, ਗੁਰਵਿੰਦਰ ਸਿੰਘ ਬਨੂੰੜ, ਅਮਨਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *