ਵੱਖ ਵੱਖ ਹਾਦਸਿਆਂ ਤੋਂ ਪੀੜਤ ਦੋਧੀਆਂ ਨੂੰ ਮਾਲੀ ਮਦਦ ਦਿੱਤੀ

ਐਸ.ਏ.ਐਸ ਨਗਰ 26 ਅਗਸਤ  (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਅੱਜ ਵੱਖ ਵੱਖ ਹਾਦਸਿਆਂ ਤੋਂ ਪੀੜਤ ਦੋਧੀਆਂ ਨੂੰ ਮਾਲੀ ਮਦਦ ਦਿੱਤੀ| 
ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਅਵਤਾਰ ਸਿੰਘ, ਸ਼ੇਰ ਸਿੰਘ, ਜਗਤਾਰ ਸਿੰਘ, ਕ੍ਰਿਸ਼ਨ ਕੁਮਾਰ, ਪਰਮਿੰਦਰ ਸਿੰਘ, ਗੁਰਜੀਤ ਸਿੰਘ, ਸਿਕੰਦਰ ਸਿੰਘ ਨੂੰ ਗੰਭੀਰ ਐਕਸੀਡੈਂਟ ਹੋਣ ਤੇ ਕਰਮਵਾਰ ਚਾਰ ਚਾਰ ਹਜ਼ਾਰ ਰੁਪਏ ਦਿੱਤੇ ਗਏ ਹਨ| 
ਉਨ੍ਹਾਂ ਦੱਸਿਆ  ਕਿ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਪੀੜਤਾਂ ਦੀ ਮਦਦ ਕਰਦੀ ਆ ਰਹੀ ਹੈ ਤੇ ਅੱਗੋਂ ਵੀ ਕਰਦੀ ਰਹੇਗੀ ਤੇ ਸਮਾਜ ਸੇਵਾ ਲਈ ਹਰ ਵਕਤ ਤੱਤਪਰ ਰਹੇਗੀ| 
ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਬਾਸੀਆਂ,  ਚੇਅਰਮੈਨ ਜਸਵੀਰ ਸਿੰਘ ਨਰੈਣਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਬਰਖਾ ਰਾਮ ਪ੍ਰਧਾਨ                  ਡੇਰਾਬਸੀ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪੁਰ, ਦਲਜੀਤ ਸਿੰਘ ਮਨਾਣਾ, ਭਗਤ ਸਿੰਘ ਕੰਨਸਾਲਾ, ਜਗੀਰ ਸਿੰਘ ਕੰਬਾਲਾ, ਨਰਿੰਦਰ ਸਿੰਘ ਸਾਊ, ਹਰਜੰਗ ਸਿੰਘ, ਮਨਜੀਤ ਸਿੰਘ ਹੁਲਕਾ, ਸੰਤ ਸਿੰਘ ਕੁਰੜੀ, ਜਸਬੀਰ ਸਿੰਘ ਢਕੋਰਾਂ, ਸਵਾਸ ਗੋਚਰ, ਸਾਹਬ ਸਿੰਘ ਮਾੜੀ, ਸੁਰਿੰਦਰ ਸਿੰਘ ਬਰਿਆਲੀ, ਮਲਕੀਤ ਸਿੰਘ ਸਫੀਪੁਰ, ਜਗਤਾਰ ਸਿੰਘ, ਸੱਤਪਾਲ ਸਿੰਘ ਸਵਾੜਾ, ਗੋਲਡੀ ਮਹਿਦੂਦਪੁਰ ਆਦਿ ਹਾਜ਼ਰ ਸਨ|é

Leave a Reply

Your email address will not be published. Required fields are marked *