ਵੱਡੀ ਗਿਣਤੀ ਨੌਜਵਾਨ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਪਟਿਆਲਾ, 26 ਅਗਸਤ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਦੇ ਜੱਦੀ ਹਲਕੇ ਪਟਿਆਲਾ ਸ਼ਹਿਰ ਦੇ ਲਾਹੌਰੀ ਗੇਟ ਇਲਾਕੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿੱਚ ਪਾਰਟੀ ਦੇ ਯੂਥ ਆਗੂ ਗੋਲੂ ਰਾਜਪੂਤ ਦੀ ਪ੍ਰੇਰਨਾ ਸਦਕਾ 50 ਦੇ ਕਰੀਬ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ| 
ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦੇ ਯੂਥ ਆਗੂ ਗੋਲੂ ਰਾਜਪੂਤ ਦੀ ਪ੍ਰੇਰਨਾ ਸਦਕਾ ਲੱਕੀ ਪਟਿਆਲਵੀ ਦੀ ਅਗਵਾਈ ਵਿੱਚ 50 ਦੇ ਕਰੀਬ ਨੋਜਵਾਨ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਇਹਨਾਂ ਨੂੰ ਪਾਰਟੀ ਵਿੱਚ ਬਣਦਾ ਸਨਮਾਨ ਦਿੱਤਾ           ਜਾਵੇਗਾ| 
ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਕੋਰੋਨਾ ਦੀ ਮਹਾਮਾਰੀ ਦਾ ਸ਼ਿਕਾਰ ਹੋਏ ਨੌਜਵਾਨ ਫੋਟੇ ਪੱਤਰਕਾਰ ਜੈਦੀਪ ਬਾਂਸਲ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ  ਦਿੱਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਸਰਕਾਰ ਦੀ ਤਰਜ ਤੇ ਜੈਦੀਪ ਨੂੰ ਫਰੰਟਲਾਈਨ ਕਰੋਨਾ ਵਾਰੀਅਰ ਐਲਾਨ ਕੇ ਉਸ ਦੇ ਬਜ਼ੁਰਗ ਮਾਤਾ-ਪਿਤਾ ਨੂੰ ਇਕ ਕਰੋੜ ਰੁਪਏ ਰਾਸ਼ੀ ਦਾ ਮੁਆਵਜ਼ਾ ਦਿੱਤਾ ਜਾਵੇ| 
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਗੌਤਮ, ਡਾ: ਹਰੀਸ਼ਕਾਂਤ ਵਾਲੀਆ, ਸੰਨੀ ਢਾਬੀ, ਨਦੀਮ ਖਾਨ, ਸੋਨੂੰ ਕੁਮਾਰ, ਸੰਨੀ ਕੁਮਾਰ, ਗਗਨ ਕੁਮਾਰ, ਰੋਹਿਤ ਕੁਮਾਰ, ਨਰਿੰਦਰ ਕੁਮਾਰ, ਪੁਨੀਤ ਬੁੱਧੀਰਾਜਾ, ਕਰਮਜੀਤ ਤਲਵਾੜ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *