ਵੱਡੀ ਸਕਰੀਨ ਤੇ ਵਿਖਾਇਆ ਜਾਵੇਗਾ ਭਾਰਤ- ਪਾਕਿਸਤਾਨ ਫਾਈਨਲ ਮੈਚ

ਐਸ. ਏ. ਐਸ. ਨਗਰ, 16 ਜੂਨ (ਸ.ਬ.) ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲਾ ਫਾਈਨਲ ਕ੍ਰਿਕਟ ਮੈਚ 18 ਜੂਨ ਨੂੰ ਫੇਜ਼ 3 ਬੀ-2 ਦੀ ਮਾਰਕੀਟ ਵਿੱਚ ਵੱਡੀ ਸਕਰੀਨ ( ਐਲਈਡੀ ਵਾਲ) ਉਪਰ ਦਿਖਾਇਆ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ 3 ਬੀ-2  ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸ. ਜਤਿੰਦਰ ਪਾਲ ਸਿੰਘ ਜੇ ਪੀ ਨੇ ਦੱਸਿਆ ਕਿ ਭਾਰਤ- ਪਾਕਿਸਤਾਨ ਵਿਚਾਲੇ ਹੁੰਦੇ ਕ੍ਰਿਕਟ ਮੈਚਾਂ ਲਈ ਲੋਕਾਂ ਵਿੱਚ ਕਾਫੀ ਖਿੱਚ ਹੁੰਦੀ ਹੈ ਇਸੇ ਲਈ ਆਮ ਲੋਕਾਂ ਦੀ ਸਹੂਲਤ ਲਈ ਫੇਜ਼ 3 ਬੀ-2 ਦੀ ਮਾਰਕੀਟ ਵਿੱਚ ਇਹ ਮੈਚ ਵੱਡੀ ਸਕਰੀਨ ਉਪਰ ਦਿਖਾਇਆ  ਜਾਵੇਗਾ| ਇਸ ਮੌਕੇ ਦਰਸ਼ਕਾਂ ਦੇ ਬੈਠਣ ਲਈ ਵੀ ਪ੍ਰਬੰਧ ਹੋਵੇਗਾ|

Leave a Reply

Your email address will not be published. Required fields are marked *