ਸ਼ਕਤੀਸ਼ਾਲੀ ਤੂਫਾਨ ਦੇ ਕਾਰਨ ਡੈਲਟਾ ਏਅਰਲਾਈਨਜ਼ ਦੀਆਂ ਸੈਂਕੜੇ ਉਡਾਣਾਂ ਰੱਦ

ਨਿਊਯਾਰਕ, 10 ਅਪ੍ਰੈਲ (ਸ.ਬ.) ਹਵਾਬਾਜ਼ੀ ਕੰਪਨੀ ਡੈਲਟਾ                    ਏਅਰਲਾਈਨਜ਼ ਨੇ ਕਿਹਾ ਹੈ ਕਿ ਉਸ ਨੇ ਜਾਰਜੀਆ ਅਤੇ ਅਮਰੀਕਾ ਦੇ ਹੋਰ ਸੂਬਿਆਂ ਵਿੱਚ ਆਏ ਭਿਆਨਕ ਤੂਫਾਨ ਦੇ ਕਾਰਨ ਆਪਣੀਆਂ 150 ਉਡਾਣਾਂ ਰੱਦ ਕਰ ਦਿੱਤੀਆਂ ਹਨ| ਇਸ ਭਿਆਨਕ ਤੂਫਾਨ ਦੇ ਕਾਰਨ ਪਹਿਲਾਂ ਵੀ ਅਨੇਕਾਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ| ਡੈਲਟਾ ਨੇ ਦੱਸਿਆ ਕਿ ਉਸ ਦਾ ਆਪਰੇਟਿੰਗ ਸਥਿਰ ਹੋ ਗਿਆ ਹੈ ਪਰ ਉਡਾਣਾਂ ਲਈ ਉਸ ਦੇ ਕੋਲ ਲੋਂੜੀਦੇ ਕਰਮਚਾਰੀ ਉਪਲੱਬਧ ਨਹੀਂ ਹਨ| ਡੈਲਟਾ ਨੇ ਯਾਤਰੀਆਂ ਕੋਲੋਂ ਕੰਪਨੀ ਦੀ ਵੈਬਸਾਈਟ ਅਤੇ ਮੋਬਾਇਲ ਐਪ ਤੇ ਉਡਾਣਾਂ ਸੰਬੰਧੀ ਪੂਰੀ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਹੈ, ਕਿਉਂਕਿ ਅਜੇ ਹੋਰ ਉਡਾਣਾਂ ਦੇ ਰੱਦ ਹੋਣ ਦਾ ਸ਼ੱਕ ਹੈ| ਲੋਕਾਂ ਦੀ ਮਦਦ ਲਈ ਕੰਪਨੀ ਬਿਨਾਂ ਕਿਸੇ ਫੀਸ ਦੇ ਫਿਰ ਤੋਂ ਉਡਾਣਾਂ ਦੀ ਬੁਕਿੰਗ ਕਰਾਉਣ ਦੀ ਛੋਟ ਦੇ ਰਹੀ ਹੈ| ਜਿਕਰਯੋਗ ਹੈ ਕਿ ਜਾਰਜੀਆ ਅਤੇ ਹੋਰ ਸੂਬਿਆਂ ਵਿੱਚ ਸ਼ਕਤੀਸ਼ਾਲੀ ਤੂਫਾਨ ਦੇ ਕਾਰਨ ਡੈਲਟਾ                        ਏਅਰਲਾਈਨਜ਼ ਨੇ ਇਸ ਹਫ਼ਤੇ 3,000 ਤੋਂ ਵਧੇਰੇ ਉਡਾਣਾਂ ਰੱਦ ਕੀਤੀਆਂ ਹਨ|

Leave a Reply

Your email address will not be published. Required fields are marked *