ਸ਼ਕੀਲ ਨੂਰਾਨੀ ਮਾਮਲਾ : ਸੰਜੇ ਦੱਤ ਦਾ ਗੈਰ ਜ਼ਮਾਨਤੀ ਵਾਰੰਟ ਹੋਇਆ ਰੱਦ

ਮੁੰਬਈ, 17 ਅਪ੍ਰੈਲ (ਸ.ਬ.) ਇਥੋਂ ਦੀ ਇਕ ਅਦਾਲਤ ਨੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਖਿਲਾਫ ਸ਼ਕੀਲ ਨੂਰਾਨੀ ਮਾਮਲੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਪਰ ਹੁਣ ਖਬਰ ਆਈ ਹੈ ਕਿ ਸੰਜੇ ਦੱਤ ਦਾ ਗ੍ਰਿਫਤਾਰੀ ਵਾਰੰਟ ਰੱਦ ਹੋ ਗਿਆ ਹੈ| ਸੰਜੇ ਦੱਤ ਨੇ ਆਪਣੀ ਗੈਰ ਮੌਜੂਦਗੀ ਨੂੰ ਲੈ ਕੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜਿਸ ਤੋਂ ਬਾਅਦ ਅੰਧੇਰੀ ਮੈਟਰੋ ਪਾਲੀਟਨ ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕਰਕੇ ਗ੍ਰਿਫਤਾਰੀ ਵਾਰੰਟ ਰੱਦ ਕਰ ਦਿੱਤਾ|
ਇਹ ਵਾਰੰਟ ਸ਼ਕੀਲ ਨੂਰਾਨੀ ਨੂੰ ਧਮਕੀ ਦਿੱਤੇ ਜਾਣ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਸੀ| ਅਸਲ ਵਿੱਚ ਇਹ ਮਾਮਲਾ 15 ਸਾਲ ਪੁਰਾਣਾ ਹੈ| ਸਾਲ 2002 ਵਿੱਚ ਸ਼ਕੀਲ ਨੂਰਾਨੀ ‘ਜਾਨ ਕੀ ਬਾਜ਼ੀ’ ਫਿਲਮ ਬਣਾ ਰਹੇ ਸਨ| ਉਨ੍ਹਾਂ ਨੇ ਇਸ ਲਈ ਅਭਿਨੇਤਾ ਸੰਜੇ ਦੱਤ ਨੂੰ 50 ਲੱਖ ਰੁਪਏ ਦੇ ਕੇ ਸਮਝੌਤਾ ਕੀਤਾ ਸੀ| ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ| ਸਭ ਠੀਕ ਸੀ ਪਰ ਅਚਾਨਕ ਸੰਜੇ ਨੇ ਇਹ ਫਿਲਮ ਵਿਚਾਲੇ ਹੀ ਛੱਡ ਦਿੱਤੀ|
ਸੰਜੇ ਦੱਤ ਦੇ ਫਿਲਮ ਛੱਡਣ ਦੀ ਵਜ੍ਹਾ ਕਾਰਨ ਨਿਰਮਾਤਾ ਸ਼ਕੀਲ ਨੂਰਾਨੀ ਨੂੰ ਲਗਭਗ 5 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ| ਇਸ ਗੱਲ ਤੋਂ ਨੂਰਾਨੀ ਕਾਫੀ ਨਾਰਾਜ਼ ਸਨ| ਦੋਸ਼ ਸੀ ਕਿ ਇਸ ਤੋਂ ਬਾਅਦ ਜਦੋਂ ਸ਼ਕੀਲ ਨੂਰਾਨੀ ਨੇ ਸੰਜੇ ਦੱਤ ਨਾਲ ਸੰਪਰਕ ਕੀਤਾ ਤਾਂ ਸੰਜੇ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ|

Leave a Reply

Your email address will not be published. Required fields are marked *