ਸ਼ਤਰੰਜ: ਆਨੰਦ ਨੇ ਵੈਸਲੇ ਸੋਅ ਨਾਲ ਖੇਡਿਆ ਡਰਾਅ

ਲੰਡਨ, 15 ਦਸੰਬਰ (ਸ.ਬ.) ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਇੱਥੇ ਲੰਡਨ ਸ਼ਤਰੰਜ ਕਲਾਸਿਕ ਦੇ ਪੰਜਵੇਂ ਦੌਰ ਵਿੱਚ ਕਾਲੇ ਮੋਹਰਿਆਂ ਨਾਲ ਅਮਰੀਕਾ ਦੇ ਵੇਸਲੇ ਸੋਅ ਨਾਲ ਆਸਾਨ ਡਰਾਅ  ਖੇਡਿਆ| ਇਕ ਦਿਨ ਦੇ ਆਰਾਮ ਦੇ ਬਾਅਦ ਅਗਲੇ ਦੌਰ ਵਿੱਚ ਆਨੰਦ ਚਿੱਟੇ ਮੋਹਰਿਆਂ ਨਾਲ ਅਨੀਸ਼ ਗਿਰੀ ਨਾਲ ਭਿੜਨਗੇ ਜਿਨ੍ਹਾਂ ਨੇ ਅਜੇ ਤੱਕ ਟੂਰਨਾਮੈਂਟ ਵਿੱਚ ਸਾਰੀਆਂ ਬਾਜ਼ੀਆਂ ਡਰਾਅ ਖੇਡੀਆਂ ਹਨ| ਆਨੰਦ ਦੇ ਅਜੇ  2.5 ਅੰਕ ਹਨ ਜਦੋਂਕਿ ਵੇਸਲੇ ਸੋਅ 3.5 ਅੰਕ ਨਾਲ ਚੋਟੀ ਤੇ ਚਲ ਰਹੇ ਹਨ| ਪੰਜਵੇਂ ਦੌਰ ਦੀਆਂ ਬਾਜ਼ੀਆਂ ਵਿੱਚ ਸਥਾਨਕ ਮਜ਼ਬੂਤ ਦਾਅਵੇਦਾਰ ਐਡਮਸ ਨੇ ਬੁਲਗਾਰੀਆ ਦੇ ਬੇਸਲਿਨ ਟੋਪਾਲੋਵ ਨੂੰ ਹਰਾਇਆ| ਅਰਮੇਨੀਆ ਦੇ ਲੇਵੋਨ ਆਰੋਨੀਅਨ ਨੇ ਗਿਰੀ ਤੋਂ, ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਰੂਸ ਦੇ ਵਲਾਦਿਮੀਰ ਕ੍ਰੈਮਨਿਕ ਤੋਂ ਜਦੋਂਕਿ ਫਰਾਂਸ ਦੇ ਮੈਕਜਿਮ ਵਾਚੀਅਨ ਲਾਗ੍ਰੇਵ ਨੇ ਅਮਰੀਕਾ ਦੇ ਫੈਬੀਓ ਕਾਰੂਆਨਾ ਨਾਲ ਡਰਾਅ ਖੇਡਿਆ|

Leave a Reply

Your email address will not be published. Required fields are marked *