ਸ਼ਤਾਬਦੀ ਟ੍ਰੇਨ ਤੇ ਪੱਥਰਬਾਜੀ, ਪੰਜ ਯਾਤਰੀ ਜ਼ਖਮੀ

ਮੁਜ਼ੱਫ਼ਰਨਗਰ, 22 ਜੁਲਾਈ (ਸ.ਬ.) ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਰੇਲਵੇ ਸਟੇਸ਼ਨ ਨੇੜੇ ਦੇਹਰਾਦੂਨ ਦਿੱਲੀ ਸ਼ਤਾਬਦੀ ਟਰੇਨ ਤੇ ਸ਼ਰਾਰਤੀ ਅਨਸਰਾਂ ਨੇ ਪੱਥਰਬਾਜੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਜਿੱਥੇ ਟਰੇਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਸਮੇਤ ਹੋਰ ਨੁਕਸਾਨ ਤਾਂ ਹੋਇਆ ਹੀ, ਉਥੇ ਹੀ ਪੰਜ ਸਵਾਰੀਆਂ ਵੀ ਜ਼ਖਮੀ ਹੋ ਗਈਆਂ| ਇਹ ਘਟਨਾ ਉਸ ਵਕਤ ਵਾਪਰੀ ਜਦੋਂ ਟਰੇਨ ਦਿੱਲੀ ਤੋਂ ਦੇਹਰਾਦੂਨ ਨੂੰ ਜਾ ਰਹੀ ਸੀ| ਇਸ ਸਬੰਧੀ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਪੁਲੀਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *