ਸ਼ਰਧਾਂਜਲੀ ਸਮਾਗਮ ਤੇ ਵਿਸ਼ੇਸ਼

ਜੋਗਿੰਦਰ ਕੌਰ ਨੂੰ ਚੇਤੇ ਕਰਦਿਆਂ….

ਇਹ ਗੱਲ ਆਮ ਪ੍ਰਚਲਤ ਹੈ ਕਿ ਔਰਤ ਦੇ ਕਰਮਾਂ ਵਿੱਚ ਤਾਂ ਕੋਈ ਵੀ ਘਰ ਨਹੀਂ ਹੁੰਦਾ| ਪਰ ਕਈ ਔਰਤਾਂ ਦੇ ਦੋ ਦੋ ਘਰ ਹੁੰਦੇ ਹਨ| ਪੇਕਾ ਵੀ ਤੇ ਸਹੁਰਾ ਵੀ| ਅਜਿਹੀਆਂ ਔਰਤਾਂ ਵਿੱਚੋਂ ਇਕ ਸੀ ਪਿੰਡ ਡਡਹੇੜੀ (ਫਤਿਹਗੜੂ ਸਾਹਿਬ) ਦੀ ਜੰਮ-ਪਲ ਜੋਗਿੰਦਰ ਕੌਰ ਜਿਸ ਨੂੰ ਉਸ ਦੇ ਬਾਪੂ ਜੀ ਗਿਆਨੀ ਈਸ਼ਰ ਸਿੰਘ ਦਰਦ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਹੋਣ ਦੇ ਨਾਲ ਨਾਲ ਇਕ ਕਵੀ ਵੀ ਸਨ ਅਤੇ ਉਸ ਦਾ ਵੱਡਾ ਭਰਾ ਸ਼੍ਰੋਮਣੀ ਸਾਹਿਤਕਾਰ ਸਵਰਗੀ ਸੰਤੋਖ ਸਿੰਘ ਧੀਰ ਪਿਆਰ ਨਾਲ šਪਿੱਲਾਂ” ਕਹਿੰਦੇ|
ਜੋਗਿੰਦਰ ਕੌਰ ਨੇ ਜਿੰਨੀ  ਜ਼ਿੰਮੇਵਾਰੀ ਨਾਲ ਆਪਣੇ ਸਹੁਰੇ ਪਰਿਵਾਰ ਦੀ ਦੇਖ-ਰੇਖ ਕੀਤੀ, ਆਪਣੇ ਪਤੀ ਸਰਦਾਰ ਬਲਵੰਤ ਸਿੰਘ ਗਰਚਾ (ਸਵਰਗੀ) ਨਾਲ ਔਖ-ਸੌਖ ਵਿਚ ਨਿਭੀ, ਉਹਨਾਂ ਦੇ ਲੁਧਿਆਣਾ ਵਿਖੇ ਹੌਜਰੀ ਦੇ ਕਾਰੋਬਾਰ, ਸਮਾਜਿਕ ਅਤੇ ਧਾਰਿਮਕ ਕਾਰਜਾਂ ਵਿਚ ਸਰਗਰਮੀ ਲਈ ਆਪਣੇ ਪਤੀ ਨੂੰ ਘਰੇਲੂ   ਜ਼ਿੰਮੇਵਾਰੀਆਂ ਤੋਂ ਸੁਰਖ਼ਰੂ ਤਾਂ ਰਖਿਆ ਹੀ ਬਲਕਿ ਆਪਣੇ ਪੁੱਤਰ ਮਨਜੀਤ ਸਿੰਘ ਗਰਚਾ, ਜੋ ਲੁਧਿਆਣੇ ਸ਼ਹਿਰ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੱਕਤਰ ਵੱਜੋਂ ਸਰਗਰਮੀ ਨਾਲ ਵਿਚਰ ਰਿਹਾ ਹੈ, ਨੂੰ ਵੀ ਘਰ ਦੇ ਝਮੇਲਿਆਂ ਤੋਂ ਦੂਰ ਰੱਖਿਆ ਅਤੇ ਸਮੇਂ ਸਮੇਂ ਸੁਚੇਤ ਵੀ ਕੀਤਾ|
ਆਪਣੇ ਬੇਬੇ ਜਮਨਾ ਦੇਵੀ ਦੀ ਮੌਤ ਪਿਛੋਂ ਆਪਣੇ ਬਾਪੂ ਜੀ ਵੱਲੋਂ ਘਰੇਲੂ ਜ਼ੁੰਮੇਵਾਰੀਆਂ ਤੋਂ ਕਿਨਾਰਾਕਸ਼ੀ ਕਰਨ ਮਗਰੋਂ ਜੋਗਿੰਦਰ ਕੌਰ ਨੇ ਆਪਣੇ ਵੱਡੇ ਵੀਰ ਸੰਤੋਖ ਸਿੰਘ ਧੀਰ ਉਤੇ  ਆਪਣੇ ਤੋਂ ਇਲਾਵਾ ਆਪਣੇ ਅਣ-ਵਿਆਹੇ ਚਾਰ ਭੈਣ-ਭਰਾਵਾਂ ਦੀ ਆਣ ਪਈ ਜ਼ਿੰਮੇਵਾਰੀ ਵਿਚ ਵੱਡੇ ਵੀਰ ਧੀਰ ਦਾ ਮੋਢੇ ਨਾਲ ਮੋਢਾ ਢਾਹ ਕੇ ਸਾਥ ਦਿੱਤਾ| ਅੱਠ ਧੀਆਂ ਅਤੇ ਇਕ ਪੁੱਤਰ ਦੇ ਵੱਡੇ ਪਰਿਵਾਰ ਦੇ ਨਾਲ ਨਾਲ ਜੋਗਿੰਦਰ ਕੌਰ ਆਪਣੇ ਆਲੇ-ਦੁਆਲੇ ਦੀਆਂ ਧਾਰਿਮਕ ਅਤੇ ਸਮਾਜਿਕ ਗਤੀਵਿਧੀਆਂ ਵਿਚ  ਹਮੇਸ਼ਾਂ ਹੀ ਸਰਗਰਮ ਰਹੇ| 84 ਸਾਲ ਦੀ ਉਮਰ ਵਿਚ ਲੱਗੀ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦੇ ਪਤਾ ਹੋਣ ਦੇ ਬਾਵਜੂਦ ਜੋਗਿੰਦਰ ਕੌਰ ਦੇ ਚਿਹਰੇ ਉਪਰ ਸ਼ਿਕਨ ਦਾ ਭਾਵ ਨਹੀਂ ਆਇਆ| ਲੇਖਕ ਰਿਪੂਦਮਨ ਸਿੰਘ ਰੂਪ ਦੀ ਪ੍ਰਵਰਿਸ਼ ਅਤੇ ਸ਼ਖਸ਼ੀਅਤ ਉਸਾਰੀ ਵਿਚ ਸੰਤੋਖ ਸਿੰਘ ਧੀਰ ਤੋਂ ਇਲਾਵਾ ਉਸ ਦੀ ਵੱਡੀ ਭੈਣ ਜੋਗਿੰਦਰ ਕੌਰ ਦੀ ਵੀ ਵੱਡੀ ਭੂਮਿਕਾ ਸੀ ਸ੍ਰੀਮਤੀ ਜੁਗਿੰਦਰ ਕੌਰ ਦੀ ਯਾਦ ਵਿਚ ਸ਼ਰਧਾਜਲੀ ਸਮਗਾਮ 16 ਅਪ੍ਰੈਲ 2017, ਐਤਵਾਰ ਨੂੰ ਗੁਰੂਦੁਆਰਾ ਸਾਹਿਬ ਸ਼ਹੀਦ ਸ਼੍ਰੀ ਦਰਸ਼ਨ ਸਿੰਘ ਫੇਰੂਮਾਨ (ਨੇੜੇ ਢੋਲੇਵਾਲ ਚੌਂਕ) ਲੁਧਿਆਣਾ ਵਿਖੇ ਬਾਅਦ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ  ਹੋਵੇਗਾ|

Leave a Reply

Your email address will not be published. Required fields are marked *