ਸ਼ਰਧਾਂਜਲੀ ਸਮਾਗਮ ਦਾ ਆਯੋਜਨ

ਐਸ. ਏ. ਐਸ. ਨਗਰ,  6 ਫਰਵਰੀ (ਸ.ਬ.) ਜਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਮੁਹਾਲੀ ਦੇ ਚੇਅਰਮੈਨ ਸ੍ਰੀ ਅਸ਼ੋਕ ਬਜਹੇੜੀ ਦੇ ਛੋਟੇ ਭਰਾ ਸ੍ਰੀ ਰਜਿੰਦਰ ਕੁਮਾਰ ਸ਼ਰਮਾ ਦੀ ਅਚਾਨਕ ਬੇਵਕਤੀ ਮੌਤ ਤੇ ਸ੍ਰੀ ਗਰੜਪੁਰਾਨ ਜੀ ਦੇ ਭੋਗ ਪਾਏ ਗਏ ਅਤੇ ਸ਼ਰਧਾਂਜਲੀ ਸਮਾਗਮ ਹੋਇਆ| ਇਸ ਸਮਾਗਮ ਵਿੱਚ ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹੋਏ ਜਿਹਨਾਂ ਵਿੱਚ ਸ੍ਰ. ਚਰਨਜੀਤ ਸਿੰਘ ਚੰਨੀ ਉਮੀਦਵਾਰ ਹਲਕਾ ਚਮਕੌਰ ਸਾਹਿਬ, ਬਸਪਾ ਪਾਰਟੀ ਤੋਂ ਸੀਨੀਅਰ ਨੇਤਾ ਹਰਜੀਤ ਸਿੰਘ ਲੋਂਗੀਆਂ ਦੀਦਾਰ ਸਿੰਘ ਛਹਿਰ, ਸਰਘੀ ਕਲਾ ਕੇਂਦਰ ਮੁਹਾਲੀ ਤੋਂ ਸੰਜੀਵਨ ਸਿੰਘ, ਰੰਜੀਵਨ ਸਿੰਘ, ਕੁਕੂ ਦਿਵਾਨ, ਲਾਇਲਜ਼ ਕਲੱਬ ਵਲੋਂ ਸ਼ੁਭਾਸ਼ ਅਗਰਵਾਲ ਜਿਲ੍ਹਾ ਯੂਥ ਕਲੱਬ            ਤਾਲਮੇਲ ਕਮੇਟੀ ਰੋਪੜ ਦੇ ਚੇਅਰਮੈਨ ਅਸ਼ਵਨੀ ਸ਼ਰਮਾ, ਜਿਲ੍ਹਾ ਤਾਲਮੇਲ ਕਮੇਟੀ ਮੁਹਾਲੀ ਹਰਦੀਪ ਬਠਲਾਣਾਂ, ਅਜੈਬ ਸਿੰਘ ਘੰੜੂਆਂ, ਕਮਲੇਸ਼ ਸ਼ਰਮਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਹਿੰਮਤ ਸਿੰਘ,  ਮਾਸਟਰ ਸਰਵਣ ਸਿੰਘ, ਨੌਜਵਾਨ ਸਭਾ ਬਜਹੇੜੀ ਵਲੋਂ ਅਮਨਦੀਪ ਸਿੰਘ ਮਾਨ ਸਰਪੰਚ ਨੇਤਰ ਸਿੰਘ ਅਤੇ ਸਾਰੇ ਪੰਚ ਸਾਬਕਾ ਸਰਪੰਚ ਜਸਪਾਲ ਸਿੰਘ, ਗੁਰਦੇਵ ਸਿੰਘ, ਸੋਹਣ ਸਿੰਘ, ਗੁਰਨਾਮ ਸਿੰਘ ਬਜਹੇੜੀ ਅਵਤਾਰ ਸਿੰਘ ਧਨੋਆ ਹੋਰ  ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *