ਸ਼ਰਧਾਂਜਲੀ ਸਮਾਗਮ ਭਲਕੇ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਟਕਰਮੀ ਫੁਲਵੰਤ ਮਨੋਚਾ ਨਮਿਤ ਸ਼ਰਧਾਂਜਲੀ ਸਮਾਗਮ 25 ਜੁਲਾਈ ਨੂੰ ਕੀਤਾ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਦਸਿਆ ਕਿ ਨਾਟਕਰਮੀ ਮਨੋਚਾ ਨਮਿਤ ਸ਼ਰਧਾਂਜਲੀ ਸਮਾਗਮ 25 ਜੁਲਾਈ ਨੂੰ ਬਾਅਦ ਦੁਪਹਿਰ ਗੁਰਦੁਆਰਾ ਘਾਟ ਸਾਹਿਬ ਨੰਗਲ ਵਿਖੇ ਹੋਵੇਗਾ|
ਇਸੇ ਦੌਰਾਨ ਨਾਟ ਕਰਮੀ ਮਨੋਚਾ ਦੇ ਦੇਹਾਂਤ ਉਪਰ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਜਗਦੀਸ਼ ਖੰਨਾ, ਗੁਰਦਿਆਲ ਨਿਰਮਾਣ, ਦਿਲਬਾਰਾ ਸਿੰਘ, ਹਰਜੀਤ ਕੈਂਥ, ਪ੍ਰਦੀਪ ਸ਼ਰਮਾ, ਅਮਨ ਭੋਗਲ, ਰਬਿੰਦਰ ਰੱਬੀ, ਡਾ ਸੁਰੇਸ਼ ਮਹਿਤਾ, ਸੁਰਿੰਦਰ ਰਸੂਲਪੁਰੀ, ਇੰਦਰਜੀਤ, ਵਿੱਕੀ ਮਹੇਸ਼ਰੀ, ਰੰਜੀਵਨ ਸਿੰਘ, ਸੰਜੀਵ ਦੀਵਾਨ, ਸੈਵੀ ਸਤਵਿੰਦਰ ਕੌਰ, ਮਨੀ ਸਭਰਵਾਲ, ਗੁਰਪ੍ਰੀਤ ਧਾਲੀਵਾਲ, ਰਿਤੂਰਾਗ ਕੌਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|

Leave a Reply

Your email address will not be published. Required fields are marked *