ਸ਼ਰਧਾਲੂਆਂ ਦੀ ਭਰੀ ਟਰੈਕਟਰ ਟਰਾਲੀ ਪਲਟੀ, ਇਕ ਮੌਤ, 6 ਗੰਭੀਰ ਜ਼ਖ਼ਮੀ

ਸ੍ਰੀ ਚਮਕੌਰ ਸਾਹਿਬ, 1 ਮਾਰਚ (ਸ.ਬ.) ਸ੍ਰੀ ਚਮਕੌਰ ਸਾਹਿਬ ਦੇ ਪੁਲ ਨੇੜੇ ਸ਼ਰਧਾਲੂਆਂ ਦੀ ਭਰੀ ਟਰਾਲੀ ਟਰੈਕਟਰ ਪਲਟਣ ਕਾਰਨ ਇਕ ਸ਼ਰਧਾਲੂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ 6 ਸ਼ਰਧਾਲੂ ਗੰਭੀਰ ਜ਼ਖਮੀ ਹੋ ਗਏ| ਇਨ੍ਹਾਂ ਵਿੱਚੋਂ ਦੋ ਸ਼ਰਧਾਲੂਆਂ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ| ਇਹ ਸਾਰੇ ਸ਼ਰਧਾਲੂ ਪਿੰਡ ਚੱਠਾ, ਬੱਲਪੁਰੀਆਂ, ਹਸਨਪੁਰ ਅਤੇ ਕੁਲਾਰ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਦੱਸੇ ਜਾ ਰਹੇ ਹਨ, ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋਣ ਉਪਰੰਤ ਸ੍ਰੀ ਚਮਕੌਰ ਸਾਹਿਬ ਪੁੱਜੇ ਸਨ ਜਿਨ੍ਹਾਂ ਇੱਥੋਂ ਅੱਗੇ ਮਾਛੀਵਾੜਾ ਸਾਹਿਬ ਜਾਣਾ ਸੀ ਕਿ ਰਸਤੇ ਵਿੱਚ ਟਰੈਕਟਰ-ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਪਹਿਲਾਂ ਟਰੈਕਟਰ ਪਲਟਿਆ ਫਿਰ ਨਾਲ ਹੀ ਟਰਾਲੀ ਪਲਟਾ ਖਾ ਗਈ, ਜਿਸ ਨੂੰ ਮਾਣੇ ਮਾਜਰਾ ਬੱਸ ਅੱਡੇ ਤੇ ਲੰਗਰ ਵਿੱਚ ਸੇਵਾ ਕਰ ਰਹੇ ਨੌਜਵਾਨਾਂ ਨੇ ਟਰੈਕਟਰ-ਟਰਾਲੀ ਨੂੰ ਤੁਰੰਤ ਸਿੱਧਾ ਕਰਕੇ ਉਸ ਵਿੱਚ ਕੱਢੇ ਜ਼ਖ਼ਮੀਆਂ ਨੂੰ ਤੁਰੰਤ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਪਹੁੰਚਾਇਆ, ਜਿੱਥੇ ਐਸ. ਐਮ. ਓ. ਡਾ: ਅਸ਼ੋਕ ਕੁਮਾਰ, ਡਾ: ਸੌਰਵ ਸੇਠੀ ਅਤੇ ਸਮੁੱਚੇ ਸਟਾਫ਼ ਨੇ ਤੁਰੰਤ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ|

Leave a Reply

Your email address will not be published. Required fields are marked *