ਸ਼ਰਧਾਲੂਆਂ ਨਾਲ ਭਰੀ ਪਿਕਅੱਪ ਉਲਟਣ ਨਾਲ 10 ਵਿਅਕਤੀ ਜ਼ਖਮੀ

ਚੰਬਾ, 5 ਜੂਨ (ਸ.ਬ.)  ਹਿਮਾਚਲ ਦੇ ਚੰਬਾ ਜ਼ਿਲੇ ਵਿੱਚ ਪਤਕਾ ਦੇ ਕੋਲ ਇਕ ਪਿਕਅੱਪ ਹਾਦਸੇ ਦਾ ਸ਼ਿਕਾਰ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਵਿੱਚ ਕੁੱਲ 29 ਸ਼ਰਧਾਲੂ ਸਵਾਰ ਸੀ| ਜਿਸ ਵਿੱਚ 10 ਜ਼ਖਮੀ ਹੋ ਗਏ ਅਤੇ 7 ਦੀ ਹਾਲਤ ਗੰਭੀਰ ਹੋਣ ਕਾਰਨ ਟਾਡਾ ਰੈਫਰ ਕੀਤੇ ਗਏ ਹਨ| ਹਾਦਸੇ ਦੇ  ਸਮੇਂ ਸਾਰੇ ਸ਼ਰਧਾਲੂ ਪਿਕਅੱਪ ਵਿੱਚ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਸਨ| ਅਚਾਨਕ ਪਿਕਅੱਪ ਖੱਡ ਵਿੱਚ ਡਿੱਗਦੇ-ਡਿੱਗਦੇ ਸੜਕ ਤੇ ਹੀ ਪਲਟ ਗਈ| ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ| ਪੁਲੀਸ ਨੇ ਮੌਕੇ ਤੇ ਘਟਨਾ ਸਥਾਨ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *