ਸ਼ਰਧਾ ਨਾਲ ਮਨਾਇਆ ਈਦ ਉਲ ਜੁਹਾ ਦਾ ਤਿਉਹਾਰ

ਐਸ ਏ ਐਸ ਨਗਰ, 22 ਅਗਸਤ (ਸ.ਬ.) ਜਿਲ੍ਹਾ ਮੁਹਾਲੀ ਵਿੱਚ ਈਦ ਉਲ ਜੁਹਾ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਸਥਾਨਕ ਫੇਜ਼ 11 ਦੀ ਮਸਜਿਦ, ਮਟੌਰ, ਸੋਹਾਣਾ, ਸ਼ਾਹੀ ਮਾਜਰਾ, ਸਨੇਟਾ ਅਤੇ ਹੋਰਨਾਂ ਇਲਾਕਿਆਂ ਵਿੱਚ ਸਥਿਤ ਮਸਜਿਦਾਂ ਵਿੱਚ ਨਮਾਜ ਅਦਾ ਕੀਤੀ ਗਈ| ਕੁਝ ਥਾਵਾਂ ਉਪਰ ਬਰਸਾਤ ਕਾਰਨ ਈਦ ਦੀ ਨਮਾਜ ਸਵੇਰੇ ਸਾਢੇ ਅੱਠ ਵਜੇ ਦੀ ਥਾਂ ਸਵੇਰੇ ਦਸ ਵਜੇ ਅਦਾ ਕੀਤੀ ਗਈ|
ਨੇੜਲੇ ਪਿੰਡ ਸਨੇਟਾ ਦੀ ਹਜਰਤ ਉਮਰ ਜਾਮਾ ਮਸਜਿਦ ਵਿੱਚ ਈਦ ਦੀ ਨਮਾਜ ਅਦਾ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਨਵਰ ਹੁਸੈਨ ਜਿਲ੍ਹਾ ਚੇਅਰਮੈਨ ਘੱਟ ਗਿਣਤੀ ਸੈਲ ਕਾਂਗਰਸ ਨੇ ਦੱਸਿਆ ਕਿ ਸਵੇਰ ਵੇਲੇ ਈਦ ਦੀ ਨਮਾਜ ਵੇਲੇ ਇਸ ਮਸਜਿਦ ਵਿੱਚ ਪਹੁੰਚੇ ਵਕਫ ਬੋਰਡ ਦੇ ਚੇਅਰਮੈਨ ਜੁਨੇਦ ਰਜਾ ਖਾਨ ਨੇ ਇਸ ਮੌਕੇ ਮੁਸਲਿਮ ਭਾਈਚਾਰੇ ਅਤੇ ਖਾਸ ਕਰਕੇ ਵਿਧਵਾ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ|
ਦੁਪਹਿਰ ਵੇਲੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵੀ ਇਸ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਮੁਬਾਰਕ ਕਹਿਣ ਲਈ ਪਹੁੰਚੇ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਸਾਰੇ ਹੀ ਧਰਮਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਧਰਮ ਮਨੁੱਖ ਨੂੰ ਆਪਸ ਵਿੱਚ ਜੋੜਦੇ ਹਨ ਅਤੇ ਦੁਨੀਆਂ ਦੇ ਸਾਰੇ ਹੀ ਧਰਮ ਮਹਾਨ ਹਨ|
ਇਸ ਮੌਕੇ ਮੁਸਲਿਮ ਵੈਲਫੇਅਰ ਕਮੇਟੀ ਸਨੇਟਾ ਦੇ ਪ੍ਰਧਾਨ ਰੌਸ਼ਨ ਅਲੀ, ਵਾਈਸ ਪ੍ਰਧਾਨ ਸੁਲੇਮਾਨ ਭੱਟ, ਖਜਾਨਚੀ ਸਈਦ ਅਲਿਕਾਰ, ਮੱਲ ਖਾਨ, ਕਮਲ ਖਾਂਨ, ਸਾਬਕਾ ਪ੍ਰਧਾਨ ਐਸ ਹਮੀਦ ਅਲੀ, ਨਵਾਬ ਅਲੀ, ਮੁਹੰਮਦ ਸਲੀਮ, ਕਾਕਾ ਖਾਨ ਸਾਬਕਾ ਮੈਂਬਰ ਪੰਚਾਇਤ, ਪਿੰਡ ਦੇ ਮੋਹਤਬਰ ਭਗਤ ਰਾਮ ਪੰਚ, ਚੌਧਰੀ ਰਿਸ਼ੀ ਪਾਲ ਵੀ ਮੌਜੂਦ ਸਨ|
ਘਨੌਰ ਤੋਂ ਅਭਿਸ਼ੇਕ ਸੂਦ ਅਨੁਸਾਰ ਅੱਜ ਜ਼ਾਮਾ ਮਸਜਿਦ ਘਨੌਰ ਵਿੱਚ ਨੇੜਲੇ ਕਈ ਪਿੰਡਾਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਮੋਲਵੀ ਮੁਹੰਮਦ ਵਸ਼ੀਮ ਦੇ ਨਾਲ ਈਦ-ਉਲ-ਜੁਹਾ ਦੀ ਨਮਾਜ ਅਦਾ ਕੀਤੀ| ਇਹ ਧਾਰਮਿਕ ਸਮਾਗਮ ਹਾਜੀ ਰੌਸ਼ਨ ਅਲੀ, ਸ਼ੇਰ ਖਾਨ, ਮੁਸ਼ਤਾਕ ਅਲੀ, ਮੌਜੂ ਖਾਨ ਅਤੇ ਚਰਨਜੀਤ ਖਾਨ ਦੀ ਅਗਵਾਈ ਹੇਠ ਜ਼ਾਮਾ ਮਸਜਿਦ ਘਨੌਰ ਵਿੱਚ ਕਰਵਾਇਆ ਗਿਆ|
ਇਸ ਮੌਕੇ ਮੌਲਵੀ ਵਸ਼ੀਮ ਅਤੇ ਹਾਜੀ ਰੌਸ਼ਨ ਅਲੀ ਨੇ ਕਿਹਾ ਕਿ ਈਦ ਮੁਸਲਿਮ ਭਾਈਚਾਰੇ ਲਈ ਮੁਬਾਰਕ ਦਿਨ ਹੈ| ਉਨ੍ਹਾਂ ਕਿਹਾ ਕਿ ਈਦ ਦਾ ਦਿਹਾੜਾ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਸੰਸਾਰ ਵਿੱਚ ਲੋੜਵੰਦਾਂ ਪ੍ਰਤੀ ਦਇਆ ਦਿਖਾਉਣ ਵਾਲਾ ਹੁੰਦਾ ਹੈ| ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਈਦ-ਉਲ-ਅਜਹਾ ਦੇ ਮੌਕੇ ਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈਆਂ ਦਿੱਤੀਆਂ|
ਇਸ ਦੌਰਾਨ ਜ਼ਾਮਾ ਮਸਜਿਦ ਘਨੌਰ ਵਿੱਚ ਚਾਹ ਮੱਠੀ ਦਾ ਲੰਗਰ ਅਤੁੱਟ ਵਰਤਾਇਆ ਗਿਆ| ਇਸ ਮੌਕੇ ਮੁਹੰਮਦ ਗੁਲਜਾਰ, ਮਾਸਟਰ ਰੂੜਾ ਖਾਨ, ਦਲਵੀਰ ਖਾਨ, ਮੰਗਤ ਖਾਨ, ਬਲਵੀਰ ਖਾਨ,ਜਾਗਰ ਖਾਨ, ਛੋਟਾ ਖਾਨ, ਭਾਗ ਖਾਨ, ਸਬੀਰ ਅਹਿਮਦ, ਮਹਿਤਾਬ ਅਲੀ, ਸਲੀਮ ਖਾਨ, ਨਵਾਬਦੀਨ, ਸੁੱਚਾ ਖਾਨ, ਤਾਜ ਅਲੀ, ਮੇਹਰਦੀਨ, ਮਜੀਦ ਖਾਨ, ਤਨਵੀਰ ਅਹਿਮਦ, ਕੋਚ ਦਿਲਸ਼ਾਦ, ਖੁਸ਼ੀ ਮੁਹੰਮਦ, ਸਤਾਰ ਅਲੀ,ਕਰਮਾ ਖਾਨ, ਮੁਹੰਮਦ ਇਰਫਾਨ ਅਲੀ, ਹਨੀਫ ਖਾਨ, ਜੀਸ਼ਾਨ, ਹੈਦਰ ਅਲੀ, ਇਮਰਾਨ ਆਦਿ ਸਮੇਤ ਹੋਰ ਮੁਸਲਿਮ ਭਾਈਚਾਰੇ ਦੇ ਲੋਕ ਹਾਜਰ ਸਨ|
ਇਸੇ ਦੌਰਾਨ ਅਲਾਮਦੀਪੁਰ, ਮਰਦਾਪੁਰ, ਕਾਮੀ, ਸੀਲ, ਸੋਨੇਮਾਜਰਾ ਅਤੇ ਲਾਛੜੂ ਕਲਾਂ ਵਿਖੇ ਮੌਲਾਨਾ ਸਲ੍ਹਾਉਦੀਨ ਦੇ ਨਾਲ ਮੁਸਲਿਮ ਭਾਈਚਾਰੇ ਨੇ ਈਦ-ਉਲ-ਜੁਹਾ ਦੀ ਨਮਾਜ ਅਦਾ ਕੀਤੀ ਗਈ ਅਤੇ ਪੂਰੀ ਦੁਨੀਆਂ ਲਈ ਸ਼ਰਬਤ ਦਾ ਭਲਾ ਮੰਗਦਿਆਂ ਦੂਆ ਕੀਤੀ|

Leave a Reply

Your email address will not be published. Required fields are marked *