ਸ਼ਰਾਬੀ ਹਾਲਤ ਵਿੱਚ ਨਾਲੇ ਵਿੱਚ ਡਿੱਗੇ ਦੋ ਵਿਅਕਤੀਆਂ ਦੀ ਹੋਈ ਮੌਤ

ਗੁਰਦਾਸਪੁਰ, 13 ਫਰਵਰੀ (ਸ.ਬ.) ਇਥੋਂ ਨਜ਼ਦੀਕੀ ਪਿੰਡ ਘਰਾਲਾ ਦੇ ਦੋ ਵਿਅਕਤੀਆਂ ਨੇ ਬੀਤੀ ਰਾਤ 8 ਵਜੇ ਦੇ ਕਰੀਬ ਘਰੋਂ ਬਾਹਰ ਜਾ ਕੇ ਸ਼ਰਾਬ ਪੀਤੀ ਅਤੇ ਨਸ਼ੇ ਦੀ ਹਾਲਤ ਵਿੱਚ ਪਿੰਡ ਦੇ ਨਾਲੇ ਵਿੱਚ ਜਾ ਡਿੱਗੇ| ਜਿਸ ਕਾਰਨ ਰਾਤ ਪਈ ਭਾਰੀ ਗੜ੍ਹੇਮਾਰੀ ਤੇ ਠੰਢ ਨਾਲ ਦੋਨੋਂ ਵਿਅਕਤੀ ਸਵੇਰੇ ਮ੍ਰਿਤਕ ਪਾਏ ਗਏ| ਮ੍ਰਿਤਕਾਂ ਦੀ ਪਹਿਚਾਣ ਸ਼ਮਸ਼ੇਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਤੇਕ ਸਿੰਘ ਦੋਨੋਂ ਵਾਸੀ ਘਰਾਲਾ ਵਜੋਂ ਹੋਈ ਹੈ| ਥਾਣਾ ਤਿੱਬੜ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਦੋਨੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *