ਸ਼ਰਾਬ ਦੇ ਠੇਕੇਦਾਰਾਂ ਦੀ ਪੁਸ਼ਤ ਪਨਾਹੀ ਛੱਡ ਕੇ ਕਿਰਤੀਆਂ ਅਤੇ ਵਪਾਰੀਆਂ ਦੀ ਸਾਰ ਲਵੇ ਸਰਕਾਰ

ਐਸ ਏ ਐਸ ਨਗਰ, 27 ਅਗਸਤ (ਸ.ਬ.) ਸ਼ਰਾਬ ਦੇ ਠੇਕੇਦਾਰਾਂ ਦੀ ਪੁਸ਼ਤ ਪਨਾਹੀ ਛੱਡ ਕੇ ਸਰਕਾਰ ਨੂੰ ਹੋਰ ਕਿਰਤੀਆਂ ਅਤੇ ਵਪਾਰੀਆਂ ਦੀ ਵੀ ਸਾਰ ਲੈਣੀ ਚਾਹੀਦੀ ਹੈ, ਜਿਹਨਾਂ ਦੀ ਹਾਲਤ ਬਦਤਰ ਹੋ ਰਹੀ ਹੈ| ਇਸ ਗੱਲ ਵਿਚਾਰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਸਕੱਤਰ ਜਨਰਲ ਅਤੇ ਸਾਬਕਾ ਕੌਂਸਲਰ ਮੁਹਾਲੀ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸ਼ਰਾਬ ਦੇ ਠੇਕੇਦਾਰਾਂ ਤੇ ਮਿਹਰਬਾਨ ਹੋ ਕੇ ਲਾਕ ਡਾਊਨ ਦੌਰਾਨ ਉਹਨਾਂ ਦਾ 66 ਦਿਨਾਂ ਦਾ ਮਾਲੀਆਂ ਮੁਆਫ ਕੀਤਾ ਜਾਦੋਂ ਕਿ ਬੱਚਾ ਬੱਚਾ ਇਹ ਜਾਣਦਾ ਹੈ ਸਰਕਾਰ ਦੀ ਮਿਹਰਬਾਨੀ ਸਦਕਾ ਸ਼ਰਾਬ ਦੇ ਠੇਕੇ ਬੇਖੌਫ ਖੁੱਲ੍ਹੇ ਰਹੇ ਅਤੇ ਉਹਨਾਂ ਤੇ ਲਾਈਨਾਂ ਲੱਗਦੀਆ ਰਹੀਆਂ| ਹੁਣ 7 ਵਜੇ ਠੇਕੇ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਪੁਲੀਸ ਤੇ ਐਕਸਾਈਜ ਮਹਿਕਮੇ ਦੀ ਮਿਹਰਬਾਨੀ ਸਦਕਾ ਠੇਕੇ ਠੇਕੇ ਅਤੇ ਅਹਾਤੇ ਰਾਤ 11 ਤੱਕ ਖੁੱਲ੍ਹੇ ਰਹਿੰਦੇ ਹਨ| ਉਹਨਾਂ ਕਿਹਾ ਕਿ ਇਸਦੇ ਉਲਟ ਬਾਕੀ ਦੁਕਾਨਦਾਰ ਆਪਣੀ ਰੋਜ਼ੀ ਰੋਟੀ ਤੋਂ ਵੀ ਮੋਹਤਾਜ ਹੋਏ ਬੈਠੇ ਹਨ| ਕਦੇ ਉਹਨਾਂ ਤੇ ਆਡ-ਈਵਨ ਦੀ ਮਾਰ ਅਤੇ ਕਦੇ ਕਦੇ ਕਰਫਿਊ ਦੀ ਮਾਰ ਪੈ ਰਹੀ ਹੈ| ਹਾਲੇ ਤੱਕ ਲਾਕ ਡਾਊਨ ਦੀ ਮਾਰ ਤੋਂ ਨਹੀਂ ਉਭਰ ਸਕੇ| ਉਹਨਾਂ ਕਿਹਾ ਕਿ ਇਸੇ ਤਰ੍ਹਾਂ ਬੇਮੌਸਮੀ ਬਰਸਾਤ ਕਾਰਨ ਬਰਬਾਦ ਹੋਈ ਕਣਕ ਦੀ ਫਸਲ ਦਾ ਮੁਆਵਜਾ ਦੇਣਾ ਤਾਂ ਦੂਰ ਸਰਕਾਰ ਨੇ ਉਸਦੀ ਗਿਰਦਾਵਰੀ ਤਕ ਨਹੀਂ ਕਰਵਾਈ ਅਤੇ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕਿਸਾਨ, ਮਜਦੂਰ ਦੀ ਸਾਰ ਨਹੀਂ ਲਈ ਉਠਟਾ ਨਜਾਇਜ਼ ਸ਼ਰਾਬ ਅਤੇ ਮਾਈਨਿੰਗ ਦੇ ਧੰਦੇ ਵਿੱਚ ਮਸਤ ਰਹੇ| ਇਸ ਤੋਂ ਬਾਅਦ ਝੋਨੇ ਦੀ ਲਵਾਈ ਲਈ ਪ੍ਰਵਾਸੀ ਮਜਦੂਰਾਂ ਦਾ ਪ੍ਰਬੰਧ ਕਰਨ ਵਿੱਚ ਵੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ| ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਪਾਰੀਆਂ ਦੇ ਸ਼ੋਅ ਰੂਮ ਅਤੇ ਦੁਕਾਨਾਂ ਦਾ ਹਾਊਸ ਟੈਕਸ ਮੁਆਫ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਇਹ ਲੋਕ ਆਪਣੇ ਘਰ ਦਾ ਚੁੱਲਾ ਜਲਦਾ ਰੱਖ ਸਕਣ|

Leave a Reply

Your email address will not be published. Required fields are marked *