ਸ਼ਰਾਬ ਪੀ ਕੇ ਤੇਜ਼ ਰਫਤਾਰ ਕਾਰ ਚਲਾ ਰਹੀ ਮੁਟਿਆਰ ਦੀ ਮੌਤ

ਯੂਕ੍ਰੇਨ, 8 ਜੁਲਾਈ (ਸ.ਬ.) ਇਕ ਅੱਲੜ ਮੁਟਿਆਰ ਨੇ ਆਪਣੀ ਮੌਤ ਦਾ ਲਾਈਵ ਵੀਡੀਓ ਸ਼ੂਟ ਕੀਤਾ ਹੈ| ਆਪਣੀ ਦੋਸਤ ਨਾਲ ਸ਼ਰਾਬ ਦੇ ਨਸ਼ੇ ਵਿਚ ਤੇਜ਼ ਸਪੀਡ ਨਾਲ ਕਾਰ ਚਲਾ ਰਹੀ ਇਸ ਟੀਨੇਜ ਕੁੜੀ ਨੇ ਕਾਰ ਦੇ ਹਾਦਸਗ੍ਰਸਤ ਹੋਣ ਤੱਕ ਆਪਣਾ ਵੀਡੀਓ ਸ਼ੂਟ ਜਾਰੀ ਰੱਖਿਆ|
ਯੂਕ੍ਰੇਨ ਨਿਵਾਸੀ ਸੋਫੀਆ ਮਗੇਰਕੋ (16) ਅਤੇ ਦਸ਼ਾ ਮੇਦਵੇਦੇਵ (24) ਸ਼ਰਾਬ ਦੇ ਨਸ਼ੇ ਵਿਚ ਤੇਜ਼ ਰਫਤਾਰ ਨਾਲ ਕਾਰ ਚਲਾ ਰਹੀਆਂ ਸਨ, ਉਦੋਂ ਹੀ ਉਨ੍ਹਾਂ ਦੀ ਬੀ. ਐਮ. ਡਬਲਯੂ ਕਾਰ ਇਕ ਪੱਥਰ ਨਾਲ ਟਕਰਾ ਗਈ| ਪੁਲੀਸ ਮੁਤਾਬਕ ਸੋਫੀਆ ਆਪਣੇ ਸ਼ਹਿਰ ਇਜੀਯਮ ਵਿਚ ਇਕ ਸਥਾਨਕ ਬਿਊਟੀ ਮੁਕਾਬਲੇ ਦੀ ਜੇਤੂ ਸੀ| ਜੋ ਇਸ ਕਾਰ ਹਾਦਸੇ ਵਿਚ ਮਾਰੀ ਗਈ| ਹਾਦਸੇ ਵਿਚ ਉਨ੍ਹਾਂ ਦੀ ਕਾਰ ਦੇ ਚਿਥੜੇ ਉਡ ਗਏ, ਜਿਸ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਾਰ ਕਿੰਨੀ ਸਪੀਡ ਉੱਤੇ ਹੋਵੇਗੀ|
ਵੀਡੀਓ ਵਿਚ ਹਾਦਸੇ ਤੋਂ ਪਹਿਲਾਂ ਦੋਹਾਂ ਨੂੰ ਸ਼ਰਾਬ ਪੀਂਦੇ, ਬੋਤਲ ਲਹਿਰਾਉਂਦੇ ਅਤੇ ਨਸ਼ੇ ਵਿਚ ਜ਼ੋਰ-ਜ਼ੋਰ ਨਾਲ ਰੋਲਾ ਪਾਉਂਦੇ ਹੋਏ ਦੇਖਿਆ ਗਿਆ ਹੈ| ਮਰਨ ਤੋਂ ਪਹਿਲਾਂ ਦੋਵੇਂ ਹੀ ਕੈਮਰੇ ਉੱਤੇ ਹਾਏ ਬੁਆਇਜ਼ ਕਹਿ ਕੇ ਕੁਝ ਟਿੱਪਣੀ ਕਰਦੀਆਂ ਦਿਖਾਈ ਦੇ ਰਹੀਆਂ ਹਨ| ਵੀਡੀਓ ਵਿਚ ਅਚਾਨਕ ਪੱਥਰ ਨਾਲ ਟਕਰਾਉਣ ਦੀ ਤੇਜ਼ ਅਵਾਜ਼ ਵੀ ਸੁਣਾਈ ਦਿੰਦੀ ਹੈ, ਜਿਸ ਤੋਂ ਬਾਅਦ ਇੱਕਦਮ ਹਨੇਰਾ ਛਾ ਜਾਂਦਾ ਹੈ| ਫਿਰ ਮੌਕੇ ਤੇ ਪਹੁੰਚੇ ਕੁਝ ਲੋਕਾਂ ਦਾ ਰੌਲਾ ਵੀ ਵੀਡੀਓ ਵਿਚ ਸੁਣਾਈ ਦਿੰਦਾ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਦੋਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ| ਇਹ ਹੀ ਨਹੀਂ ਵੀਡੀਓ ਵਿਚ ਇਕ ਨੌਜਵਾਨ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਜੋ ਕਾਰ ਵਿਚ ਡੈਡ ਬਾਡੀ ਕਹਿ ਕੇ ਰੋਲਾ ਪਾਉਂਦਾ ਹੈ| ਇਸ ਤੋਂ ਬਾਅਦ ਉਸ ਨੂੰ ਐਮਰਜੈਂਸੀ ਸਰਵਿਸ ਨਾਲ ਗੱਲ ਕਰਦੇ ਹੋਏ ਵੀ ਸੁਣਿਆ ਗਿਆ|

Leave a Reply

Your email address will not be published. Required fields are marked *