ਸ਼ਸ਼ੀਕਲਾ ਤੋਂ ਜੇਲ ਜਾਣ ਦਾ ਖਤਰਾ ਬਰਕਰਾਰ, ਅਦਾਲਤ ਨੇ ਨਹੀਂ ਦਿੱਤੀ ਰਾਹਤ

ਚੇਨਈ, 15 ਫਰਵਰੀ (ਸ.ਬ.) ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਅੰਨਾ ਦਰਮੁੱਕ ਦੀ ਮੁੱਖ ਸਕੱਤਰ ਵੀ.ਕੇ. ਸ਼ਸ਼ੀਕਲਾ ਨੂੰ ਅੱਜ ਸੁਪਰੀਮ ਕੋਰਟ ਤੋਂ ਉਸ ਸਮੇਂ ਇਕ ਹੋਰ ਝਟਕਾ ਲੱਗਾ, ਜਦੋਂ ਉਸ ਨੇ ਆਤਮ-ਸਮਰਪਣ ਲਈ ਵਧ ਸਮਾਂ ਦੇਣ ਦੀ ਉਨ੍ਹਾਂ ਦੀ ਅਰਜੀ ਨੂੰ ਠੁਕਰਾਅ ਦਿੱਤਾ|  ਸ਼ਸ਼ੀਕਲਾ ਦੇ ਵੱਲੋਂ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ, ਪਰ ਸਿਖਰ ਅਦਾਲਤ ਨੇ ਇਹ ਕਹਿ ਕੇ ਉਨ੍ਹਾਂ ਦੀ ਅਰਜ਼ੀ ਠੁਕਰਾਅ ਦਿੱਤੀ ਕਿ ਉਹ ਫੈਸਲੇ ਵਿੱਚ ਕੋਈ ਸੋਧ ਨਹੀਂ ਕਰੇਗੀ| ਅਦਾਲਤ ਨੇ ਕਿਹਾ ਕਿ ਸ਼ਸ਼ੀਕਲਾ ਨੂੰ ਤੱਤਕਾਲ ਆਤਮ-ਸਮਰਪਣ ਕਰਨਾ    ਹੋਵੇਗਾ| ਅਦਾਲਤ ਨੇ ਕੱਲ੍ਹ ਇਸ ਮਾਮਲੇ ਵਿੱਚ ਸ਼ਸ਼ੀਕਲਾ ਅਤੇ ਦੋ ਹੋਰ ਦੋਸ਼ੀਆਂ (ਇਲਾਵਾਰਸੀ ਅਤੇ ਸੁਧਾਕਰਨ) ਨੂੰ ਦੋਸ਼ੀ ਠਹਿਰਾਉਂਦੇ ਹੋਏ ਹੇਠਲੀ ਅਦਾਲਤ ਵੱਲੋਂ ਮਿਲੀ ਚਾਰ ਸਾਲ ਦੀ ਸਜ਼ਾ ਅਤੇ 10-10 ਕਰੋੜ ਰੁਪਏ ਦਾ ਜ਼ੁਰਮਾਨਾ ਬਰਕਰਾਰ ਰੱਖਿਆ|

Leave a Reply

Your email address will not be published. Required fields are marked *