ਸ਼ਸ਼ੀਕਲਾ ਨਟਰਾਜਨ ਬਣੀ ਅੰਨਾ ਡੀ ਐਮ ਕੇ ਦੀ ਜਨਰਲ ਸਕੱਤਰ

ਚੇਨਈ, 29 ਦਸੰਬਰ (ਸ.ਬ.) ਤਾਮਿਲਨਾਡੂ ਦੀ ਮੁੱਖ ਮੰਤਰੀ ਜੇ.ਜੈਲਲਿਤਾ ਦੇ ਦਿਹਾਂਤ ਤੋਂ ਬਾਅਦ ਅੰਨਾਦੁਰਮਕ (ਏ.ਆਈ.ਏ.ਡੀ.ਐਮ.ਕੇ.) ਨੇ ਸ਼ਸ਼ੀਕਲਾ ਨਟਰਾਜਨ ਨੂੰ ਨਵਾਂ ਜਨਰਲ ਸਕੱਤਰ ਬਣਾਉਣ ਦਾ ਐਲਾਨ ਕੀਤਾ ਹੈ| ਅੱਜ ਅੰਨਾ ਡੀ ਐਮ ਕੇ ਦੀ ਇਕ ਮਹੱਤਵਪੂਰਨ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ|
ਦੂਸਰੇ ਪਾਸੇ, ਚੇਨਈ ਪੁਲੀਸ ਨੇ ਅੰਨਾ ਡੀ ਐਮ ਕੇ ਤੋਂ ਮੁਅੱਤਲ ਸੰਸਦ ਮੈਂਬਰ ਸ਼ਸ਼ੀਕਲਾ ਪੁਸ਼ਪਾ ਦੇ ਪਤੀ ਨੂੰ ਹੰਗਾਮਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ| ਸ਼ਸ਼ੀਕਲਾ ਨਟਰਾਜਨ ਤੇ ਸ਼ਸ਼ੀਕਲਾ ਪੁਸ਼ਪਾ ਵਿਚਕਾਰ ਲਗਾਤਾਰ ਜੰਗ ਚੱਲਦੀ ਰਹੀ ਹੈ|

Leave a Reply

Your email address will not be published. Required fields are marked *