ਸ਼ਸ਼ੀਕਲਾ ਵਿਰੁੱਧ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ

ਨਵੀਂ ਦਿੱਲੀ, 10 ਫਰਵਰੀ (ਸ.ਬ.) ਸੁਪਰੀਮ ਕੋਰਟ ਨੇ ਅੰਨਾ ਡੀ ਐਮ ਕੇ ਮੁੱਖੀ ਵੀ.ਕੇ. ਸ਼ਸ਼ੀਕਲਾ ਨੂੰ ਤਾਮਿਲਨਾਡੂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਰੋਕਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ| ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਸ਼ਸ਼ੀਕਲਾ ਵਿਰੁੱਧ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੱਕ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਰੋਕਿਆ ਜਾਵੇ| ਐਡਵੋਕੇਟ ਨੇ ਮਾਮਲੇ ਨੂੰ ਸੂਚੀਬੱਧ ਕਰ ਕੇ ਇਸ ਤੇ ਤੁਰੰਤ ਸੁਣਵਾਈ ਦੀ           ਬੇਨਤੀ ਕੀਤੀ ਤਾਂ ਪ੍ਰਧਾਨ ਜਸਟਿਸ  ਜੇ.ਐਸ. ਖੇਹਰ ਅਤੇ ਜਸਟਿਸ ਐਨ.ਵੀ. ਰਮਣ ਅਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਮੁਆਫ ਕਰੋ, ਬੇਨਤੀ ਅਸਵੀਕਾਰ ਕੀਤੀ ਜਾਂਦੀ ਹੈ|
ਗੈਰ-ਸਰਕਾਰੀ ਸੰਗਠਨ ਸੱਤਾ ਪੰਚਾਇਤ ਆਯਕੱਮ ਜਨਰਲ ਸਕੱਤਰ ਚੇਨਈ ਨਿਵਾਸੀ ਸੇਂਥਿਲ ਕੁਮਾਰ ਵਲੋਂ ਪੇਸ਼ ਐਡਵੋਕੇਟ ਸੀ.ਐਮ. ਮਣੀ ਨੇ ਮਾਮਲੇ ਤੇ ਬਿਨਾਂ ਦੇਰੀ ਦੇ ਸੁਣਵਾਈ ਦੀ ਬੇਨਤੀ ਕੀਤੀ ਸੀ| ਪਟੀਸ਼ਨਕਰਤਾ ਨੇ ਉਨ੍ਹਾਂ ਦੇ ਸਹੁੰ ਚੁੱਕਣ ਤੇ ਰੋਕ ਲਗਾਉਣ ਦੀ ਮੰਗ ਇਸ ਲਈ ਕੀਤੀ ਸੀ ਕਿਉਂਕੀ ਸੁਪਰੀਮ ਕੋਰਟ ਨੇ 6 ਫਰਵਰੀ ਨੂੰ ਕਿਹਾ ਸੀ ਕਿ ਉਹ ਸ਼ਸ਼ੀਕਲਾ ਅਤੇ ਮਰਹੂਮ ਮੁੱਖ ਮੰਤਰੀ ਜੈ. ਜੈਲਲਿਤਾ ਵਿਰੁੱਧ 19 ਸਾਲ ਪੁਰਾਣੇ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਵਿੱਚ ਹਫਤੇਭਰ ਅੰਦਰ ਫੈਸਲਾ ਸੁਣਾ ਸਕਦੀ ਹੈ| ਕੁਮਾਰ ਨੇ ਕਿਹਾ ਸੀ ਕਿ ਜੇਕਰ ਸ਼ਸ਼ੀਕਲਾ ਤੇ ਦੋਸ਼ ਸਿੱਧ ਹੋਏ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ| ਇਸ ਨਾਲ ਤਾਮਿਲਨਾਡੂ ਵਿੱਚ ਦੰਗੇ ਦੇ ਹਾਲਾਤ ਪੈਦਾ ਹੋ ਸਕਦੇ ਹਨ|

Leave a Reply

Your email address will not be published. Required fields are marked *