ਸ਼ਹਿਰੀਕਰਨ ਅਤੇ ਪ੍ਰਦੂਸ਼ਣ ਕਾਰਨ ਪੈਦਾ ਹੋਈ ‘ਅਰਬਨ ਹੀਟ’ ਦੀ ਸਮੱਸਿਆ

ਸ਼ਹਿਰੀਕਰਨ ਅਤੇ ਪ੍ਰਦੂਸ਼ਣ ਕਾਰਨ ਪੈਦਾ ਹੋਈ ‘ਅਰਬਨ ਹੀਟ’ ਦੀ ਸਮੱਸਿਆ
ਕੀ ਭਵਿੱਖ ਵਿੱਚ ਅਸੀਂ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰ ਹਾਂ?
ਪੂਰੀ ਦੁਨੀਆ ਵਿੱਚ ਸ਼ਹਿਰਾਂ ਨੂੰ ਅਖੀਰ, ਕਿਸ ਚੀਜ ਲਈ ਜਾਣਿਆ ਜਾਂਦਾ ਹੈ| ਸੁਭਾਵਿਕ ਰੂਪ ਨਾਲ ਪਿੰਡ – ਕਸਬਿਆਂ ਦੇ ਮੁਕਾਬਲੇ ਬਿਹਤਰ ਇੰਫਰਾਸਟਰਕਚਰ, ਸ਼ਾਨਦਾਰ ਜਨ ਸੁਵਿਧਾਵਾਂ, ਰੋਜਗਾਰ ਅਤੇ ਮੌਕਿਆਂ ਦੇ ਕੇਂਦਰ ਦੇ ਰੂਪ ਵਿੱਚ| ਪਰ ਹੁਣ ਸ਼ਹਿਰ ਹੀ ਦੁਨੀਆ ਲਈ ਮੁਸੀਬਤ ਬਣਦੇ ਜਾ ਰਹੇ ਹਨ| ਆਬਾਦੀ ਦੇ ਭਾਰ ਨਾਲ ਕਰਲਾਉਂਦੇ ਅਤੇ ਸਹੂਲਤਾਂ ਦੇ ਨਾਮ ਤੇ ਭਿਆਨਕ ਪ੍ਰਦੂਸ਼ਣ ਝੱਲਦੇ ਇਹਨਾਂ ਸ਼ਹਿਰਾਂ ਨੂੰ ਕੁੱਝ ਸਾਲਾਂ ਵਿੱਚ ਇੱਕ ਨਵੀਂ ਸਮੱਸਿਆ ਨੇ ਘੇਰ ਲਿਆ ਹੈ| ਇਸ ਸਮੱਸਿਆ ਨੂੰ ਵਿਗਿਆਨੀਆਂ ਨੇ ‘ਅਰਬਨ ਹੀਟ’ ਦਾ ਨਾਮ ਦਿੱਤਾ ਹੈ, ਜੋ ਪਿੰਡਾਂ ਤੋਂ ਵੱਖ ਕਿਸਮ ਦੀ ਗਰਮੀ ਪੈਦਾ ਕਰ ਰਹੀ ਹੈ| ਇਹ ਅਰਬਨ ਹੀਟ ਸਿਰਫ ਗਰਮੀਆਂ ਵਿੱਚ ਹੀ ਨਹੀਂ ਸਗੋਂ ਸਰਦੀਆਂ ਵਿੱਚ ਵੀ ਸਮੱਸਿਆ ਬਣ ਰਹੀ ਹੈ| ਇਸ ਨੂੰ ਅਸੀਂ ਸ਼ਹਿਰੀ ਲੂ ਦਾ ਦਰਜਾ ਦੇ ਸਕਦੇ ਹਾਂ, ਜਿਸ ਨੇ ਅਸਲ ਵਿੱਚ ਸ਼ਹਿਰਾਂ ਨੂੰ ਗਰਮਾਉਂਦੇ ਹੀਟ ਚੈਂਬਰਾਂ ਵਿੱਚ ਬਦਲ ਕੇ ਰੱਖ ਦਿੱਤਾ ਹੈ| ਇਸ ਸ਼ਹਿਰੀ ਲੂ ਤੇ ਨਜ਼ਰ ਪਿਛਲੇ ਸਾਲ ਉਦੋਂ ਗਈ ਸੀ, ਜਦੋਂ ਯੂਐਸ ਜਰਨਲ ‘ਪ੍ਰੋਸਿਡਿੰਗਸ ਆਫ ਦ ਨੈਸ਼ਨਲ ਅਕੈਡਮੀ ਆਫ ਸਾਇੰਸੇਜ’ ਨੇ ਦੁਨੀਆ ਦੇ 44 ਸ਼ਹਿਰਾਂ ਵਿੱਚ ਵੱਧਦੇ ਤਾਪਮਾਨ ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ|
ਇਸ ਜਾਂਚ ਰਿਪੋਰਟ ਵਿੱਚ ਦੱਖਣ ਏਸ਼ੀਆ ਦੇ ਛੇ ਮਹਾਨਗਰਾਂ ਵਿੱਚ ਪੈਦਾ ਹੋਣ ਵਾਲੀ ਸ਼ਹਿਰੀ ਲੂ ਫੋਕਸ ਤੇ ਕਰਦੇ ਹੋਏ ਦੱਸਿਆ ਗਿਆ ਸੀ ਕਿ ਸਾਲ 1979 ਤੋਂ 2005 ਦੇ ਵਿੱਚ ਜਿਸ ਕੋਲਕਾਤਾ ਸ਼ਹਿਰ ਵਿੱਚ ਸਾਲਾਨਾ 16 ਦਿਨ ਗਰਮ ਲੂ ਚੱਲਦੀ ਸੀ, ਹੁਣ ਉੱਥੇ ਅਜਿਹੇ ਦਿਨਾਂ ਦੀ ਗਿਣਤੀ ਵਧਕੇ 44 ਤੱਕ ਪਹੁੰਚਣ ਨੂੰ ਹੈ| ਦਾਅਵਾ ਕੀਤਾ ਗਿਆ ਸੀ ਕਿ ਦਿੱਲੀ- ਮੁੰਬਈ- ਕੋਲਕਾਤਾ ਵਰਗੇ ਮਹਾਨਗਰਾਂ ਦੀ ਕਰੋੜਾਂ ਦੀ ਆਬਾਦੀ ਦੇ ਸਾਹਮਣੇ ਆਉਣ ਵਾਲੇ ਵਕਤ ਵਿੱਚ ਸ਼ਹਿਰੀ ਲੂ ਝੱਲਣ ਦਾ ਖ਼ਤਰਾ ਚਾਰ ਗੁਣਾ ਤੱਕ ਵੱਧ ਗਿਆ ਹੈ| ਗੰਭੀਰ ਗੱਲ ਇਹ ਵੀ ਹੈ ਕਿ ਇਸ ਸ਼ਹਿਰੀ ਲੂ ਲਈ ਮਈ-ਜੂਨ ਦਾ ਮੌਸਮ ਹੋਵੇ, ਬਲਕਿ ਇਹ ਪੂਰੀ ਸਰਦੀ ਵਿੱਚ ਵੀ ਆਪਣਾ ਅਸਰ ਦਿਖਾ ਸਕਦੀ ਹੈ| ਸ਼ਹਿਰੀ ਲੂ ਦਾ ਅਹਿਸਾਸ ਇਸ ਸਾਲ ਦੀ ਸ਼ੁਰੂਆਤ ਵਿੱਚ ਸਰਦੀਆਂ ਦੇ ਦੌਰਾਨ ਅਮਰੀਕਨ ਜਯੋਫਿਜਿਕਲ ਯੂਨੀਅਨ ਦੇ ਜਯੋਫਿਜਿਕਲ ਰਿਸਰਚ ਲੈਟਰ ਜਰਨਲ ਵਿੱਚ ਪ੍ਰਕਾਸ਼ਿਕ ਇੱਕ ਰਿਸਰਚ ਪੇਪਰ ਨਾਲ ਹੋ ਗਿਆ ਸੀ| ਇਸ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਵਿੱਚ ਪਿਛਲੇ 17 ਸਾਲਾਂ ਦੇ ਮੁਕਾਬਲੇ ਕੁਦਰਤੀ ਕੋਹਰੇ ਦਾ ਸਭ ਤੋਂ ਘੱਟ ਅਸਰ ਇਸ ਲਈ ਹੋਇਆ, ਕਿਉਂਕਿ ਇੱਥੇ ਪੈਦਾ ਹੋਏ ਪ੍ਰਦੂਸ਼ਣ ਅਤੇ ਗਰਮੀ ਨੇ ਕੋਹਰੇ ਵਿੱਚ ਛੇਦ ਕਰ ਦਿੱਤੇ ਸਨ| ਸਿਰਫ ਦਿੱਲੀ ਹੀ ਨਹੀਂ, ਦੁਨੀਆ ਭਰ ਦੇ ਸ਼ਹਿਰਾਂ ਵਿੱਚ ਸ਼ਹਿਰੀ ਪ੍ਰਦੂਸ਼ਣ ਦੇ ਕਾਰਨ ਸਰਦੀਆਂ ਵਿੱਚ ਕੋਹਰੇ ਦੇ ਸੰਘਣੇਪਣ ਵਿੱਚ ਭਾਰੀ ਕਮੀ ਦੇਖੀ ਗਈ| ਆਈਆਈਟੀ, ਮੁੰਬਈ ਅਤੇ ਦੇਹਰਾਦੂਨ ਸਥਿਤ ਯੂਨਿਰਵਸਟੀ ਆਫ ਪੈਟਰੋਲਿਅਮ ਐਂਡ ਐਨਰਜੀ ਸਟਡੀਜ ਨੇ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਸਤਾਰਾਂ ਸਾਲਾਂ ਦੇ ਉਪਗ੍ਰਹਿ ਡਾਟਾ ਦਾ ਵਿਸ਼ਲੇਸ਼ਣ ਤਿਆਰ ਕਰਕੇ ਕੋਹਰਾ ਛਟਣ ਦੀ ਪ੍ਰਕ੍ਰਿਆ ਨੂੰ ‘ਫਾਗ ਹੋਲ’ ਨਾਮ ਦਿੰਦੇ ਹੋਏ ਦੱਸਿਆ ਸੀ ਕਿ ਇਸ ਸਾਲ ਦਿੱਲੀ ਵਿੱਚ ਜਨਵਰੀ ਵਿੱਚ 90 ਤੋਂ ਜ਼ਿਆਦਾ ਫਾਗ ਹੋਲ ਹੋ ਗਏ ਸਨ| ਸ਼ਹਿਰਾਂ ਦੀ ਗਰਮੀ ਕੋਹਰੇ ਨੂੰ ਸਾੜ ਰਹੀ ਹੈ, ਜਿਸਦੀ ਵਜ੍ਹਾ ਨਾਲ ਪੇਂਡੂ ਇਲਾਕੇ ਦੇ ਮੁਕਾਬਲੇ ਸ਼ਹਿਰਾਂ ਦਾ ਤਾਪਮਾਨ 4 ਤੋਂ 5 ਡਿਗਰੀ ਜ਼ਿਆਦਾ ਹੋ ਜਾਂਦਾ ਹੈ|
ਦੱਸਿਆ ਗਿਆ ਕਿ ਸ਼ਹਿਰਾਂ ਵਿੱਚ ਤੇਜੀ ਨਾਲ ਹੋ ਰਹੇ ਹਰ ਕਿਸਮ ਦੇ ਨਿਰਮਾਣ ਵੱਧ ਰਹੇ ਸ਼ਹਿਰੀਕਰਣ, ਹਰੀ ਪੱਟੀ (ਗ੍ਰੀਨ ਲੇਅਰ) ਵਿੱਚ ਤੇਜ ਗਿਰਾਵਟ ਅਤੇ ਕੰਕਰੀਟ ਨਾਲ ਤਿਆਰ ਹੋ ਰਹੀਆਂ ਰਚਨਾਵਾਂ ਦੇ ਕਾਰਨ ਜ਼ਮੀਨ ਦੇ ਅੰਦਰ ਦੀ ਗਰਮੀ ਸਤ੍ਹਾ ਵਿੱਚ ਜਾਂ ਸਤ੍ਹਾ ਦੇ ਕਰੀਬ ਫਸ ਕੇ ਰਹਿ ਜਾਂਦੀ ਹੈ| ਅੱਜ ਦੀ ਸੱਚਾਈ ਇਹੀ ਹੈ ਕਿ ਦਿੱਲੀ-ਮੁੰਬਈ ਸਮੇਤ ਦੇਸ਼ ਦੇ 23 ਸ਼ਹਿਰਾਂ ਦੀ ਕਰੀਬ ਸਾਢੇ 11 ਕਰੋੜ ਆਬਾਦੀ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਕੇ ਸ਼ਹਿਰੀਕਰਣ ਅਤੇ ਉਸਦੀ ਜਰੂਰਤਾਂ ਨੇ ਸ਼ਹਿਰਾਂ ਨੂੰ ਅਜਿਹੇ ਗੈਸ ਚੈਂਬਰਾਂ ਵਿੱਚ ਬਦਲ ਦਿੱਤਾ ਹੈ, ਜੋ ਮੌਸਮ ਦੀ ਅਤਿ ਦਾ ਕਾਰਨ ਬਣ ਰਹੇ ਹਨ|
ਇਹ ਸ਼ਹਿਰ ਕਿਉਂ ਅਜਿਹੇ ਬਣ ਗਏ ਹਨ, ਇਸਦੇ ਕੁੱਝ ਸਪਸ਼ਟ ਕਾਰਨ ਹਨ| ਜਿਵੇਂ, ਘੱਟ ਜਗ੍ਹਾ ਵਿੱਚ ਉੱਚੀਆਂ ਇਮਾਰਤਾਂ ਦਾ ਜਿਆਦਾ ਗਿਣਤੀ ਵਿੱਚ ਬਨਣਾ ਅਤੇ ਉਨ੍ਹਾਂ ਨੂੰ ਠੰਡਾ, ਜਗਮਗਾਉਂਦਾ ਅਤੇ ਸਾਫ਼-ਸੁਥਰਾ ਰੱਖਣ ਲਈ ਬਿਜਲੀ ਦਾ ਅੰਨ੍ਹੇਵਾਹ ਇਸਤੇਮਾਲ| ਚਾਹੇ ਘਰ ਹੋਵੇ ਜਾਂ ਦਫਤਰ, ਮੌਸਮ ਨਾਲ ਲੜਨ ਲਈ ਉਨ੍ਹਾਂ ਨੂੰ ਏਅਰ ਕੰਡੀਸ਼ਨਡ ਬਣਾਉਣਾ ਅਤੇ ਆਉਣ- ਜਾਣ ਲਈ ਕਾਰਾਂ ਆਦਿ ਦੀ ਵਧਦੀ ਵਰਤੋਂ| ਘਰਾਂ – ਦਫਤਰਾਂ ਦੀਆਂ ਇਮਾਰਤਾਂ ਨੂੰ ਅੰਦਰੋਂ ਏਅਰ ਕੰਡੀਸ਼ਡ ਰੱਖਣ ਵਾਲੇ ਏਸੀ ਅਤੇ ਖਾਣ -ਪੀਣ ਦੀਆਂ ਚੀਜਾਂ ਨੂੰ ਠੰਡਾ ਰੱਖਣ ਵਾਲੇ ਫਰਿੱਜ ਕਿੰਨੀ ਜ਼ਿਆਦਾ ਗਰਮੀ ਆਪਣੇ ਆਸਪਾਸ ਦੇ ਇਲਾਕੇ ਵਿੱਚ ਸੁੱਟਦੇ ਹਨ , ਇਸਦਾ ਅਂਦਾਜਾ ਇਨ੍ਹਾਂ ਦੇ ਕੋਲ ਖੜੇ ਰਹਿਣ ਨਾਲ ਹੋ ਜਾਂਦਾ ਹੈ| ਜੇਕਰ ਕਿਸੇ ਸ਼ਹਿਰ ਵਿੱਚ ਇੱਕ ਸਮੇਂ ਵਿੱਚ ਲੱਖਾਂ ਏਸੀ – ਫਰਿਜ ਚੱਲ ਰਹੇ ਹੋਣ, ਪਟਰੋਲ – ਡੀਜਲ ਨਾਲ ਚਲਣ ਵਾਲੀਆਂ ਕਾਰਾਂ ਗ੍ਰੀਨ ਹਾਊਸ ਵਿੱਚ ਧੂੰਏਂ ਦੇ ਨਾਲ ਗਰਮੀ ਵੀ ਮਾਹੌਲ ਵਿੱਚ ਘੋਲ ਰਹੀਆਂ ਹੋਣ, ਤਾਂ ਸ਼ਹਿਰਾਂ ਵਿੱਚ ਪੈਦਾ ਹੋਣ ਵਾਲੀ ਇਸ ਲੂ ਦੀ ਸਮਰੱਥਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ| ਤਾਂ ਇਸ ਸ਼ਹਿਰੀ ਲੂ ਨਾਲ ਕਿਵੇਂ ਨਿਪਟਿਆ ਜਾਵੇ? ਹੁਣੇ ਤੱਕ ਆਮ ਮੌਸਮੀ ਬਦਲਾਵਾਂ ਨਾਲ ਮੁਕਾਬਲੇ ਲਈ ਜੋ ਸਾਧਨ ਵਰਤੇ ਜਾ ਰਹੇ ਹਨ, ਉਨ੍ਹਾਂ ਵਿੱਚ ਕੋਈ ਤਬਦੀਲੀ ਲਿਆਏ ਬਿਨਾਂ ਸੰਭਵ ਨਹੀਂ ਹੈ ਕਿ ਅਸੀਂ ਸ਼ਹਿਰੀ ਲੂ ਦਾ ਮੁਕਾਬਲਾ ਕਰ ਸਕੀਏ| ਜਰੂਰੀ ਹੈ, ਇਸਦੇ ਲਈ ਸ਼ਹਰੀਕਰਣ ਦੀਆਂ ਯੋਜਨਾਵਾਂ ਬਾਰੇ ਨਵੇਂ ਸਿਰੇ ਤੋਂ ਕੋਈ ਸੋਚ ਬਣਾਉਣੀ ਪਵੇਗੀ ਪਰ ਅਫਸੋਸ ਕਿ ਸਾਡੇ ਯੋਜਨਾਕਾਰਾਂ ਦੇ ਸਾਹਮਣੇ ਸ਼ਹਿਰਾਂ ਦੇ ਵਾਤਾਵਰਣ ਨੂੰ ਵਿਗਾੜਣ ਵਾਲੀਆਂ ਚੀਜਾਂ ਦਾ ਕੋਈ ਖਾਕਾ ਹੀ ਮੌਜੂਦ ਨਹੀਂ ਹੈ|
ਅਭਿਸ਼ੇਕ ਕੁਮਾਰ

Leave a Reply

Your email address will not be published. Required fields are marked *