ਸ਼ਹਿਰ ਦੀਆਂ ਪਾਰਕਿੰਗਾਂ ਵਿੱਚ ਬੇਤਰਕੀਬੇ ਖੜ੍ਹਦੇ ਨੇ ਵਾਹਨ ਪਾਰਕਿੰਗਾਂ ਵਿੱਚ ਤੇਜ ਰਫਤਾਰ ਵਾਹਨ ਹਾਦਸਿਆਂ ਨੂੰ ਦਿੰਦੇ ਨੇ ਸੱਦਾ

ਐਸ.ਏ.ਐਸ.ਨਗਰ, 28 ਦਸੰਬਰ (ਸ.ਬ.) ਮੁਹਾਲੀ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਭਾਵੇਂ ਵਾਹਨਾਂ ਦੇ ਖੜਾਉਣ ਲਈ ਥਾਂ ਨਿਸਚਿਤ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਇਹਨਾਂ ਮਾਰਕੀਟਾ ਦੀਆਂ ਪਾਰਕਿੰਗਾਂ ਵਿੱਚ ਵਾਹਨ ਚਾਲਕਾਂ ਵੱਲੋਂ ਆਪਣੇ ਵਾਹਨਾਂ ਨੂੰ ਬਹੁਤ ਹੀ ਗਲਤ ਢੰਗ ਨਾਲ ਖੜਾ ਕੀਤਾ ਜਾਂਦਾ ਹੈ, ਜਿਸ ਕਰਕੇ ਦੂਸਰੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੁੰ ਲੰਘਣ ਵੇਲੇ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਦੇ ਨਾਲ ਹੀ ਹਰ ਦਿਨ ਹੀ ਇਹਨਾਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਅਨੇਕਾਂ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਤੇਜ ਰਫਤਾਰ ਉਪਰ ਲੈ ਕੇ ਜਾਂਦੇ ਹਨ, ਜਿਸ ਕਰਕੇ ਹਾਦਸੇ ਵਾਪਰਨ ਦਾ ਹਰ ਵੇਲੇ ਹੀ ਖਤਰਾ ਬਣਿਆ ਰਹਿੰਦਾ ਹੈ| ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨ ਮੁੰਡੇ ਕੁੜੀਆਂ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਬਹੁਤ ਤੇਜ ਰਫਤਾਰ ਨਾਲ ਆਪਣੇ ਵਾਹਨਾਂ ਨੂੰ ਲਘਾTਂਦੇ ਹਨ, ਜਿਸ ਕਰਕੇ ਪੈਦਲ ਜਾ ਰਹੇ ਹਨ ਰਾਹਗੀਰਾਂ ਨੂੰ ਤਾਂ ਆਪਣੀ ਜਾਨ ਬਚਾਉਣ ਦੇ ਹੀ ਲਾਲੇ ਪੈ ਜਾਂਦੇ ਹਨ ਅਤੇ ਵਾਹਨ ਚਾਲਕਾਂ ਦੀ ਲਾਪਰਵਾਹੀ ਕਾਰਨ ਹਾਦਸੇ ਵਾਪਰ ਜਾਂਦੇ ਹਨ ਸ਼ਹਿਰ ਵਾਸੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਪਾਰਕਿੰਗਾਂ ਵਿੱਚ ਖੜ੍ਹੇ ਬੇਤਰਤੀਬੇ ਵਾਹਨਾਂ ਦੇ ਚਲਾਨ ਕੀਤੇ ਜਾਣ ਅਤੇ ਪਾਰਕਿੰਗਾਂ ਵਿੱਚ ਤੇਜ ਰਫਤਾਰ ਵਾਹਨ ਚਲਾਉਣ ਉਪਰ ਪਾਬੰਦੀ ਲਗਾਈ ਜਾਵ

Leave a Reply

Your email address will not be published. Required fields are marked *