ਸ਼ਹਿਰ ਦੀਆਂ ਰਿਹਾਇਸ਼ੀ ਸੁਸਾਇਟੀਆਂ ਵਿੱਚ ਲੱਗਣਗੇ 20 ਓਪਨ ਜਿੰਮ : ਬਲਬੀਰ ਸਿੰਘ ਸਿੱਧੂ 2 ਕਰੋੜ 33 ਲੱਖ ਰੁਪਏ ਦੇ ਖਰਚੇ ਤੇ ਮਿਲੀ ਮੰਜੂਰੀ
ਐਸ਼ਏ 24 ਦਸੰਬਰ (ਸ਼ਬ ਮੁਹਾਲੀ ਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵਲੋਂ ਜਿੱਥੇ ਮੁਹਾਲੀ ਦੇ ਸਮੂਹ ਵੱਡੇ ਪਾਰਕਾਂ ਵਿੱਚ 20 ਓਪਨ ਜਿੰਮ ਲਗਵਾਏ ਜਾ ਰਹੇ ਹਨ, ਉੱਥੇ ਨਾਲ ਹੀ ਵੱਖ-ਵੱਖ ਹਾਊਸਿੰਗ ਸੁਸਾਇਟੀਆਂ ਵਿੱਚ ਵੀ 20 ਨਵੇਂ ਜਿੰਮ ਲਗਾਏ ਜਾਣਗੇ ਤਾਂ ਜੋ ਇਨ੍ਹਾਂ ਸੁਸਾਇਟੀਆਂ ਦੇ ਵਸਨੀਕ ਆਪਣੇ ਘਰ ਨੇੜੇ ਕਸਰਤ ਦਾ ਲਾਭ ਲੈ ਸਕਣ। ਇਹ ਗੱਲ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ।
ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਵਲੋਂ ਮੁਹਾਲੀ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ þ ਅਤੇ ਸਰਕਾਰ ਵਲੋਂ ਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਸੁਸਾਇਟੀਆਂ ਵਿੱਚ 20 ਨਵੇਂ ਜਿੰਮ ਬਨਾਉਣ ਲਈ ਸਰਕਾਰ ਵਲੋਂ 1 ਕਰੋੜ 96 ਲੱਖ ਰੁਪਏ ਦੇ ਖਰਚੇ ਨੂੰ ਮੰਜੂਰੀ ਦੇ ਦਿੱਤੀ ਗਈ þ ਅਤੇ ਇਸ ਸੰਬਧੀ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ।
ਸ੍ਰ ਸਿੱਧੂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ þ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚਲੀਆਂ ਹਾਊਸਿੰਗ ਸੁਸਾਇਟੀਆਂ ਵਿੱਚ ਆਪਣੇ ਖਰਚੇ ਤੇ ਅੰਦਰੂਨੀ ਕੰਮ ਕਰਵਾਏ ਜਾ ਰਹੇ ਹਨ ਅਤੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸੁਸਾਇਟੀਆਂ (ਜਿਹਨਾਂ ਵਿੱਚ ਪੰਚਮ ਸੁਸਾਇਟੀ, ਜਲਵਾਯੂ ਵਿਹਾਰ, ਹਾਊਸਫੈਡ ਕਾਂਪਲੈਕਸ, ਆਈਵਰੀ ਟਾਵਰ ਦੇ ਨਾਮ ਸ਼ਾਮਿਲ ਹਨ) ਵਿੱਚ 6 ਕਰੋੜ ਤੋਂ ਵੀ ਵੱਧ ਦੇ ਕੰਮ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਕੰਪਲੈਂਕਸ ਸੈਕਟਰ 70 ਵਿੱਚ 7 ਲੱਖ 29 ਹਜਾਰ ਅਤੇ ਹਾਊਸਿੰਗ ਕਾਂਪਲੈਕਸ ਸੈਕਟਰ 64 ਵਿਚਲੇ ਕੰਮਾਂ ਵਾਸਤੇ 31 ਲੱਖ 16 ਹਜਾਰ ਰੁਪਏ ਦੇ ਖਰਚੇ ਨੂੰ ਮੰਜੂਰੀ ਦਿੱਤੀ ਜਾ ਰਹੀ þ ਤਾਂ ਜੋ ਇਨ੍ਹਾਂ ਸੁਸਾਇਟੀਆਂ ਵਿੱਚ ਰਹਿੰਦੇ ਅਧੁਰੇ ਕੰਮ ਪੂਰੇ ਕੀਤੇ ਜਾ ਸਕਣ। ਸ੍ਰ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਦੇ ਰਹਿੰਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ।