ਸ਼ਹਿਰ ਦੀ ਬਿਹਤਰੀ ਲਈ 50 ਵਾਰਡਾਂ ਤੋਂ ਅਕਾਲੀ ਦਲ, ਭਾਜਪਾ ਅਤੇ ਆਪ ਦੇ ਝਾੜੂ ਨੂੰ ਸਾਫ ਕਰਨਾ ਜਰੂਰੀ : ਬਲਬੀਰ ਸਿੰਘ ਸਿੱਧੂ

ਐਸ ਏ ਐਸ ਨਗਰ, 5 ਫਰਵਰੀ (ਸ.ਬ.) ਸ਼ਹਿਰ ਦੀ ਬਿਹਤਰੀ ਲਈ 50 ਵਾਰਡਾਂ ਤੋਂ ਅਕਾਲੀ ਦਲ, ਭਾਜਪਾ ਅਤੇ ਆਪ ਦੇ ਝਾੜੂ ਨੂੰ ਸਾਫ ਕਰਨਾ ਜਰੂਰੀ ਹੈ। ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਅਤੇ ਮੁਹਾਲੀ ਦੇ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ 68 ਪਿੰਡ ਕੁੰਭੜਾ ਵਿਚ ਵਾਰਡ ਨੰਬਰ 26 ਤੋਂ ਕਾਂਗਰਸ ਦੇ ਉਮੀਦਵਾਰ ਜਗਦੀਸ਼ ਸਿੰਘ ਦੇ ਚੋਣ ਦਫਤਰ ਦੇ ਉਦਘਾਟਨ ਸਮਾਗਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦਿਆਂ ਆਖੀ। ਉਹਨਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਇੱਕ ਹੀ ਹਨ ਅਤੇ ਇਨ੍ਹਾਂ ਕੋਲੋਂ ਕਿਸੇ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ।

ਸz. ਸਿੱਧੂ ਨੇ ਕਿਹਾ ਕਿ ਅੱਜ ਕੁੰਭੜਾ ਅਤੇ ਆਸੇ ਪਾਸੇ ਦੇ ਸਾਰੇ ਖੇਤਰਾਂ ਵਿਚ ਤੇਜੀ ਨਾਲ ਵਿਕਾਸ ਹੋ ਰਿਹਾ ਹੈ। ਮੁਹਾਲੀ ਵਿਚ ਮੈਡੀਕਲ ਕਾਲਜ ਵੀ ਅੰਬਿਕਾ ਸੋਨੀ ਦੀਆਂ ਕੋਸ਼ਿਸ਼ਾਂ ਸਦਕਾ ਸਫਲ ਹੋਇਆ। ਇੰਟਰਨੈਸ਼ਨਲ ਏਅਰਪੋਰਟ ਸ੍ਰੀ ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਮੁਹਾਲੀ ਵਿਚ ਆਇਆ। ਲਾਂਡਰਾ ਬਾਈਪਾਸ ਦੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 27 ਕਰੋੜ ਰੁਪਏ ਨਾਲੋਂ ਜਿਆਦਾ ਦਾ ਬਜਟ ਦੇ ਕੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਪ੍ਰੋਜੈਕਟ ਪੂਰਾ ਕਰੋ ਅਤੇ ਅੱਜ ਉੱਥੇ ਬਹੁਤ ਹੀ ਤੇਜੀ ਨਾਲ ਕੰਮ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਮੁਹਾਲੀ ਵਿਚ ਕਮਿਊਨਿਟੀ ਸੈਂਟਰ ਬਣਾਏ, ਮੈਡੀਕਲ ਸੁਵਿਧਾਵਾਂ ਨੂੰ ਬਿਹਤਰ ਕੀਤਾ ਅਤੇ ਇੱਥੇ ਦੋ ਨਵੀਆਂ ਯੂਨੀਵਰਸਿਟੀਆਂ ਆ ਰਹੀਆਂ ਹਨ । ਇਹ ਸਾਰੇ ਕੰਮ ਕਾਂਗਰਸ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹਨ।

ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਨੂੰ ਕਿਸਾਨਾਂ ਤੋਂ ਲੈ ਕੇ ਸ਼ਹਿਰ ਤੱਕ ਕਿਸੇ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਇਹ ਹਮੇਸ਼ਾ ਤੋਂ ਹੀ ਆਪਣੇ ਲਾਭ ਦੀ ਗੱਲ ਕਰਦੇ ਆਏ ਹਨ। ਉਹਨਾਂ ਕਿਹਾ ਕਿ ਕੁਲਵੰਤ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਕਿ ਕਿਸਾਨ ਅੰਦੋਲਨ ਦੇ ਕਾਰਨ ਅਕਾਲੀ ਦਲ ਦੀ ਹਾਲਤ ਬਹੁਤ ਖਰਾਬ ਹੈ ਅਤੇ ਅਜਿਹੇ ਵਿਚ ਉਸਨੇ ਅਕਾਲੀ ਦਲ ਤੋਂ ਪਿੱਛਾ ਛੁਡਾ ਕੇ ਆਪਣਾ ਵੱਖਰਾ ਗੁੱਟ ਬਣਾ ਲਿਆ। ਸz. ਸਿੱਧੂ ਨੇ ਕਿਹਾ ਕਿ ਜਗਦੀਸ਼ ਸਿੰਘ, ਇੱਕ ਕਿਸਾਨ ਹਨ ਅਤੇ ਇਨ੍ਹਾਂ ਨੂੰ ਕਿਸਾਨਾਂ ਦੇ ਦਰਦ ਦੇ ਬਾਰੇ ਵਿਚ ਪਤਾ ਹੈ । ਇੱਥੇ ਮੌਜੂਦ ਸਾਰੇ ਕਿਸਾਨਾਂ, ਮਜਦੂਰਾਂ, ਛੋਟੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

ਇਸ ਮੌਕੇ ਤੇ ਗੁਰਮੀਤ ਸਿੰਘ ਬੈਦਵਾਣ, ਜਗਤਾਰ ਸਿੰਘ, ਕਮਲ ਜੈਲਦਾਰ, ਕਾਕਾ ਨੰਬਰਦਾਰ, ਪਾਲ ਸਿੰਘ ਸਕੱਤਰ, ਅੱਛਰਾ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਨਰੇਸ਼ ਧੀਮਾਨ, ਧਰਮਪਾਲ ਪੰਡਤ, ਸੀਤਾ ਰਾਮ, ਕੰਵਲਜੀਤ ਬਿੰਨੀ, ਮਜੇਲ ਬਖਤੌਰ, ਅਜੀਤ ਕੁਮਾਰ ਮੁਕੰਦੀ, ਨੈਬ ਸਿੰਘ, ਪੱਪਾ ਮਿਸਤਰੀ, ਸੰਤ ਸਿੰਘ, ਦਲਜੀਤ ਨੰਬਰਦਾਰ, ਤੇਜੀ ਕੁਲਦੀਪ, ਬਲਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹੋਰ ਸਮਰਥਕ ਮੌਜੂਦ ਸਨ।

Leave a Reply

Your email address will not be published. Required fields are marked *