ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰ ਰਹੇ ਹਨ ਸੜਕਾਂ ਕਿਨਾਰੇ ਲੱਗੇ ਅਮਲਤਾਸ ਦੇ ਰੁੱਖ

ਐਸ ਏ ਐਸ ਨਗਰ, 14 ਜੂਨ (ਜਗਮੋਹਨ ਸਿੰਘ ) ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਕਿਨਾਰੇ ਅਤੇ ਕਈ ਪਾਰਕਾਂ ਵਿੱਚ ਲੱਗੇ ਹੋਏ ਅਮਲਤਾਸ ਦੇ ਦਰਖਤ ਇਸ ਸ਼ਹਿਰ ਦੀ ਸੁੰਦਰਤਾ ਵਿੱਚ ਭਰਪੂਰ ਵਾਧਾ ਕਰ ਰਹੇ ਹਨ| ਜੂਨ ਮਹੀਨੇ ਵਿੱਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਜਿੱਥੇ ਹੋਰ ਕਿਸਮਾਂ ਦੇ ਵੱਡੀ ਗਿਣਤੀ ਦਰਖਤ ਝੁਲਸ ਜਿਹੇ ਗਏ ਹਨ, ਉਥੇ ਅਮਲਤਾਸ ਦੇ ਰੁੱਖਾਂ ਉਪਰ ਬਹਾਰ ਨੱਚ ਰਹੀ ਹੈ| ਇਸ ਸਮੇਂ ਅਮਲਤਾਸ ਦੇ ਦਰਖਤ ਆਪਣੇ ਪੂਰੇ ਜੋਬਨ ਉਪਰ ਖਿੜੇ ਹੋਏ ਹਨ ਅਤੇ ਇਹ ਅਮਲਤਾਸ ਦੇ ਦਰਖਤ ਸਭ ਦਾ ਮਨ ਮੋਹ ਰਹੇ ਹਨ|
ਕੁੱਝ ਲੋਕ ਅਮਲਤਾਸ ਦੇ ਦਰਖਤਾਂ ਨੂੰ ਵਿਦੇਸ਼ੀ ਰੁੱਖ ਸਮਝਦੇ ਹਨ ਪਰ ਪੰਜਾਬ ਦੇ ਪੌਣ ਪਾਣੀ ਵਿੱਚ ਵੀ ਇਹ ਦਰਖਤ ਬਹੁਤ ਵੱਡੀ ਗਿਣਤੀ ਵਿਚ ਹੁੰਦੇ ਹਨ| ਇਹਨਾਂ ਦਰਖਤਾਂ ਨੂੰ ਪੀਲੇ ਰੰਗ ਦੇ ਫੁੱਲ ਲੱਗਦੇ ਹਨ| ਗੁੱਛਿਆਂ ਵਿੱਚ ਲੱਗੇ ਇਹ ਪੀਲੇ ਫੁੱਲ ਬਹੁਤ ਸੋਹਣੇ ਲੱਗਦੇ ਹਨ ਅਤੇ ਬਹੁਤ ਸੁੰਦਰ ਦ੍ਰਿਸ਼ ਪੈਦਾ ਕਰਦੇ ਹਨ|

Leave a Reply

Your email address will not be published. Required fields are marked *