ਸ਼ਹਿਰ ਦੇ ਕੁੱਝ ਖੇਤਰਾਂ ਵਿੱਚ ਭਲਕੇ ਪ੍ਰਭਾਵਿਤ ਰਹੇਗੀ ਜਲ ਸਪਲਾਈ

ਐਸ ਏ ਐਸ ਨਗਰ, 8 ਮਾਰਚ (ਸ.ਬ.) ਮੁਹਾਲੀ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਮਿਤੀ 9 ਅਤੇ 10 ਮਾਰਚ ਨੂੰ ਜਲ ਸਪਲਾਈ ਪ੍ਰਭਾਵਿਤ ਰਹੇਗੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਨਿਲ ਕੁਮਾਰ ਕਾਰਜਕਾਰੀ ਇੰਜਨੀਅਰ ਜ, ਸ ਅਤੇ ਸੈਨੀਟੇਸਨ ਮੰਡਲ ਨੰਬਰ 2 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਵਾਟਰ ਸਪਲਾਈ ਸਕੀਮ ਫੇਜ਼ 3 ਅਤੇ 4 ਚੰਡੀਗੜ੍ਹ (ਕਜੌਲੀ) ਦੀ ਮੇਨ ਪਾਇਪ ਲਾਈਨ ਰਿਪੇਅਰ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪਾਣੀ ਦੀ ਬੰਦੀ ਲਈ ਗਈ ਹੈ, ਜਿਸ ਕਾਰਨ ਵਾਟਰ ਸਪਲਾਈ ਸਕੀਮ ਫੇਜ਼ 3 ਅਤੇ 4 ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ| ਇਸ ਲਈ ਮੁਹਾਲੀ ਸ਼ਹਿਰ ਵਿੱਚ ਸੈਕਟਰ 70,71, ਪਿੰਡ ਮਟੌਰ, ਸ਼ਾਹੀ ਮਾਜਰਾ, ਫੇਜ਼ 9,10,11 ਅਤੇ ਉਦਯੋਗਿਕ ਖੇਤਰ ਫੇਜ 1 ਤੋਂ 5 ਵਿਖੇ ਮਿਤੀ 9 ਮਾਰਚ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੇਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਉਪਲਬਧਤਾ ਅਨੁਸਾਰ ਘੱਟ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਹੋਵੇਗੀ|
ਇਸੇ ਤਰ੍ਹਾਂ ਮਿਤੀ 10 ਮਾਰਚ ਨੂੰ ਉਪਰੋਕਤ ਇਲਾਕਿਆਂ ਵਿੱਚ ਸਵੇਰੇ ਪਾਣੀ ਦੀ ਉਪਲਬਧਤਾ ਅਨੁਸਾਰ ਘੱਟ ਪ੍ਰੈਸਰ ਨਾਲ ਪਾਣੀ ਦੀ ਸਪਲਾਈ ਹੋਵੇਗੀ|

Leave a Reply

Your email address will not be published. Required fields are marked *