ਸ਼ਹਿਰ ਦੇ ਜਵੈਲਰਾਂ ਨੂੰ ਮਿਲੇ ਲੋੜੀਂਦੀ ਸੁਰੱਖਿਆ: ਪਾਰਸ

ਐਸ ਏ ਐਸ ਨਗਰ,19 ਜੂਨ (ਸ. ਬ.)ਜਵੈਲਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸ ਸਰਬਜੀਤ ਸਿੰਘ ਪਾਰਸ ਨੇ ਐਸ ਐਸ ਪੀ ਮੁਹਾਲੀ ਤੋਂ ਮੰਗ ਕੀਤੀ ਹੈ ਕਿ  ਮੁਹਾਲੀ ਦੇ ਜਵੈਲਰਾਂ ਦੀ ਸੁਰਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ|  ਅੱਜ ਇਕ ਬਿਆਨ ਵਿਚ ਸ ਪਾਰਸ ਨੇ ਕਿਹਾ ਕਿ ਸ਼ਨੀਵਾਰ ਨੂੰ ਫੇਜ 7 ਵਿਚ ਸਥਿਤ ਟਾਈਮ ਲੈਸ ਜਵੈਲਰ ਉਪਰ ਦੋ ਮੁੰਡੇ  ਆਏ ਸਨ ਜਿਹਨਾਂ ਨੇ ਉਥੇ ਮੌਜੁਦ ਗਨਮੈਨ ਦੀ ਬੇਸਬਾਲ ਦੇ ਬੈਟਾਂ ਨਾਲ ਕੁਟਮਾਰ ਕੀਤੀ ਸੀ ਅਤੇ ਉਸਦੀ ਰਫਲ ਖੋਹ ਕੇ ਲੈ ਗਏ ਸਨ| ਇਸ ਘਟਨਾ ਤੋਂ ਬਾਅਦ ਇਲਾਕੇ  ਦੇ ਜਵੈਲਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ| ਉਹਨਾਂ ਕਿਹਾ ਕਿ ਗੰਨਮੈਨ ਤੋਂ  ਰਫਲ ਖੋਹਣ ਵਾਲੇ ਮੁੰਡੇ ਕਿਸੇ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਸਨ| ਇਸ ਘਟਨਾ ਕਾਰਨ ਸ਼ਹਿਰ ਦੇ ਸਾਰੇ ਹੀ ਜਵੈਲਰ ਦਹਿਸ਼ਤ ਵਿੱਚ ਹਨ ਅਤੇ ਉਹ  ਆਪਣੇ  ਆਪ ਨੂੰ ਅਸੁਰਖਿਅਕ ਮਹਿਸੂਸ ਕਰ ਰਹੇ ਹਨ|  ਉਹਨਾ ਮੰਗ ਕੀਤੀ ਕਿ ਮੁਹਾਲੀ ਦੇ ਸਾਰੇ ਜਵੈਲਰਾਂ ਦੀ ਸੁਰਖਿਆ ਲਈ ਉਚਿਤ ਕਦਮ ਚੁਕੇ ਜਾਣ|

Leave a Reply

Your email address will not be published. Required fields are marked *