ਸ਼ਹਿਰ ਦੇ ਬਜਾਰਾਂ ਵਿੱਚ ਵੈਲਨਟਾਈਨ ਡੇ ਦੀਆਂ ਰੌਣਕਾਂ

ਐਸ ਏ ਐਸ ਨਗਰ, 11 ਫਰਵਰੀ (ਸ.ਬ.) ਸ਼ਹਿਰ ਵਿੱਚ ਵੈਲਨਟਾਈਨ ਡੇ ਦੀਆਂ ਰੌਣਕਾਂ ਲੱਗ ਗਈਆਂ ਹਨ| ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੈਲਨਟਾਈਨ ਡੇ ਸਬੰਧੀ ਬਨਾਵਟੀ ਦਿਲ, ਪਾਂਡਾ ਟੈਡੀ ਬੀਅਰ ਅਤੇ ਹੋਰ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਕਾਫੀ ਸਜੀਆਂ ਨਜਰ ਆ ਰਹੀਆਂ ਹਨ| ਇਹਨਾਂ ਦੁਕਾਨਾਂ ਉਪਰ ਇਸ ਤਰ੍ਹਾਂ ਦਾ ਸਮਾਨ ਖਰੀਦਣ ਵਾਲੇ ਮੁੰਡੇ ਕੁੜੀਆਂ ਦੀ ਭੀੜ ਨਜਰ ਆ ਰਹੀ ਹੈ| ਵੈਲਨਟਾਈਨ ਡੇ ਸਬੰਧੀ ਨੌਜਵਾਨ ਮੁੰਡੇ ਕੁੜੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ| ਅੱਜ ਕਲ ਦੀ ਨੌਜਵਾਨ ਪੀੜੀ ਆਪਣੇ ਰਵਾਇਤੀ ਤਿਉਹਾਰਾਂ ਨੂੰ ਭੁਲਦੀ ਜਾ ਰਹੀ ਹੈ ਪਰ ਪੱਛਮੀ ਤਿਉਹਾਰਾਂ ਦੀ ਦੀਵਾਨੀ ਹੋ ਰਹੀ ਹੈ| ਇਹ ਕਾਰਨ ਹੈ ਕਿ ਵੈਲਨਟਾਈਨ ਡੇ ਤੋਂ ਪਹਿਲਾਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਾਂ ਸਜੀਆ ਹੋਈਆਂ ਹਨ|

Leave a Reply

Your email address will not be published. Required fields are marked *