ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਕਮੀ ਨਹੀਂ ਆਉਣ ਦਿਤੀ ਜਾਵੇਗੀ : ਰਿਸ਼ਵ ਜੈਨ

ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਕਮੀ ਨਹੀਂ ਆਉਣ ਦਿਤੀ ਜਾਵੇਗੀ : ਰਿਸ਼ਵ ਜੈਨ
ਰੁੱਖਾਂ ਦੀ ਛੰਗਾਈ ਕਰਨ ਵਾਲੀਆਂ ਮਸ਼ੀਨਾਂ ਦੀ ਰਸਮੀ ਸ਼ੁਰੂਆਤ ਕੀਤੀ
ਐਸ ਏ ਐਸ ਨਗਰ, 23 ਜਨਵਰੀ (ਸ.ਬ.) ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਲਈ ਲੋੜੀਂਦੇ ਉਪਰਾਲੇ ਕੀਤੇ ਜਾਣਗੇ| ਇਹਨਾਂ ਸਬਦਾਂ ਦਾ ਪ੍ਰਗਟਾਵਾ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਸੰਬੋਧਨ ਕਰਦਿਆਂ ਕੀਤਾ| ਸ੍ਰੀ ਜੈਨ ਫੇਜ਼ 11 ਦੇ ਮੰਦਰ ਵਿੱਚ ਰੁੱਖਾਂ ਦੀ ਛੰਗਾਈ ਕਰਨ ਵਾਲੀ ਮਸ਼ੀਨ ਦੀ ਸ਼ੁਰੂਆਤ ਮੌਕੇ ਸੰਬੋਧਨ ਕਰ ਰਹੇ ਸਨ| ਇਸ ਮੌਕੇ ਇਸ ਮਸ਼ੀਨ ਦੀ ਪੂਜਾ ਕਰਕੇ ਇਸ ਨੂੰ ਕੰਮ ਉੱਪਰ ਲਗਾ ਦਿਤਾ ਗਿਆ|
ਇਸ ਮੌਕੇ ਸ੍ਰੀ ਜੈਨ ਨੇ ਕਿਹਾ ਕਿ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਆਪਣੇ ਅਖਤਿਆਰੀ ਫੰਡ ਵਿਚੋਂ ਦੋ ਮਸ਼ੀਨਾਂ ਖਰੀਦ ਕੇ ਨਗਰ ਨਿਗਮ ਨੂੰ ਦਿੱਤੀਆਂ ਗਈਆਂ ਹਨ, ਇਹਨਾਂ ਮਸ਼ੀਨਾਂ ਨਾਲ ਹੁਣ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ਵਿੱਚ ਰੁੱਖਾਂ ਦੀ ਛੰਗਾਈ ਦਾ ਕੰਮ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਅੱਜ ਪਹਿਲੀ ਮਸ਼ੀਨ ਦਾ ਕੰਮ ਫੇਜ਼ 11 ਦੇ ਮੰਦਰ ਵਿੱਚ ਮਸ਼ੀਨ ਦੀ ਪੂਜਾ ਕਰਕੇ ਆਰੰਭ ਕੀਤਾ ਗਿਆ ਹੈ, ਜਦੋਂ ਕਿ ਦੂਜੀ ਮਸ਼ੀਨ ਵਲੋਂ ਫੇਜ਼ 7 ਵਿੱਚ ਰੁੱਖਾਂ ਦੀ ਛੰਗਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ| ਉਹਨਾਂ ਦੱਸਿਆ ਕਿ ਇਹ ਮਸ਼ੀਨਾਂ ਦੋ ਦਿਨ ਤਕ ਇੱਕ ਫੇਜ਼ ਦੇ ਵਿੱਚ ਹੀ ਘੁੰਮਣਗੀਆਂ ਅਤੇ ਦਰਖਤਾਂ ਦੀ ਛੰਗਾਈ ਕਰਨਗੀਆਂ|
ਉਹਨਾਂ ਦੱਸਿਆ ਕਿ 25 ਅਤੇ 28 ਜਨਵਰੀ ਨੂੰ ਪਹਿਲੀ ਮਸ਼ੀਨ ਵਲੋਂ ਫੇਜ਼ 6 ਅਤੇ ਦੂਜੀ ਮਸ਼ੀਨ ਵਲੋਂ ਫੇਜ਼ 10, 29 ਅਤੇ 30 ਜਨਵਰੀ ਨੂੰ ਪਹਿਲੀ ਮਸ਼ੀਨ ਵਲੋਂ ਫੇਜ਼ 5 ਅਤੇ ਦੂਜੀ ਮਸ਼ੀਨ ਵਲੋਂ ਫੇਜ਼ 9 ਵਿੱਚ, 31 ਜਨਵਰੀ ਅਤੇ 1 ਫਰਵਰੀ ਨੂੰ ਪਹਿਲੀ ਮਸ਼ੀਨ ਵਲੋਂ ਫੇਜ਼ 4 ਅਤੇ ਦੂਜੀ ਮਸ਼ੀਨ ਵਲੋਂ ਸੈਕਟਰ 66 ਵਿੱਚ ਦਰਖਤਾਂ ਦੀ ਛੰਗਾਈ ਕੀਤੀ ਜਾਵੇਗੀ|
2 ਤੇ 4 ਫਰਵਰੀ ਨੂੰ ਪਹਿਲੀ ਮਸ਼ੀਨ ਵਲੋਂ ਫੇਜ਼ 3ਬੀ2 ਅਤੇ ਦੂਜੀ ਮਸ਼ੀਨ ਵਲੋਂ ਸੈਕਟਰ 67, 5 ਅਤੇ 6 ਫਰਵਰੀ ਨੂੰ ਪਹਿਲੀ ਮਸ਼ੀਨ ਵਲੋਂ ਫੇਜ਼3ਬੀ1 ਅਤੇ ਦੂਜੀ ਮਸ਼ੀਨ ਵੱਲੋਂ ਸੈਕਟਰ-68 ਵਿੱਚ, 7 ਅਤੇ 8 ਫਰਵਰੀ ਨੂੰ ਪਹਿਲੀ ਵੱਲੋਂ ਫੇਜ਼ 3 ਏ ਅਤੇ ਦੂਜੀ ਮਸ਼ੀਨ ਵਲੋਂ ਸੈਕਟਰ 69, 9 ਤੇ 11 ਫਰਵਰੀ ਨੂੰ ਪਹਿਲੀ ਮਸ਼ੀਨ ਵਲੋਂ ਫੇਜ਼ 2 ਅਤੇ ਦੂਜੀ ਮਸ਼ੀਨ ਵਲੋਂ ਸੈਕਟਰ 70, 12ਤੇ 13 ਫਰਵਰੀ ਨੂੰ ਪਹਿਲੀ ਮਸ਼ੀਨ ਵਲੋਂ ਫੇਜ਼ 1 ਅਤੇ ਦੂਜੀ ਮਸ਼ੀਨ ਵਲੋਂ ਸੈਕਟਰ 71 ਵਿੱਚ ਰੁੱਖਾਂ ਦੀ ਛੰਗਾਈ ਦਾ ਕੰਮ ਕੀਤਾ ਜਾਵੇਗਾ| ਇਸਤੋਂ ਬਾਅਦ ਇਹ ਦੋਵੇਂ ਮਸ਼ੀਨਾਂ ਪਹਿਲਾਂ ਵਾਂਗ ਇੱਕ ਇੱਕ ਫੇਜ਼ ਵਿੱਚ ਦੋ ਦੋ ਦਿਨ ਲਈ ਚਲਾਈਆਂ ਜਾਣਗੀਆਂ ਅਤੇ ਦਰਖਤਾਂ ਦੀ ਛੰਗਾਈ ਦਾ ਇਹ ਕੰਮ ਲਗਾਤਾਰ ਜਾਰੀ ਰਹੇਗਾ|

Leave a Reply

Your email address will not be published. Required fields are marked *