ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀ ਵਪਾਰਕ, ਉਦਯੋਗਿਕ ਅਤੇ ਰਿਹਾਇਸ਼ੀ ਦੇ ਕਲੈਕਟਰ ਰੇਟਾਂ 10 ਫੀਸਦੀ ਤਕ ਘਟੇ

ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀ ਵਪਾਰਕ, ਉਦਯੋਗਿਕ ਅਤੇ ਰਿਹਾਇਸ਼ੀ ਦੇ ਕਲੈਕਟਰ ਰੇਟਾਂ 10 ਫੀਸਦੀ ਤਕ ਘਟੇ
ਜਾਇਦਾਦ ਦੀ ਖਰੀਦ ਵੇਚ ਵਿੱਚ ਆਏਗੀ ਤੇਜੀ, ਪ੍ਰਾਪਰਟੀ ਡੀਲਰਾਂ ਵਲੋਂ ਸਵਾਗਤ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 6 ਅਪ੍ਰੈਲ

ਪ੍ਰਾਪਰਟੀ ਡੀਲਰਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਤੇ ਕਾਰਵਾਈ ਕਰਦਿਆਂ ਸਰਕਾਰ ਵਲੋਂ ਐਸ. ਏ. ਐਸ. ਨਗਰ ਵਿੱਚ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਵਿੱਚ ਕਮੀ ਕਰ ਦਿੱਤੀ ਹੈ| ਨਵੇਂ ਰੇਟ ਤੁਰੰਤ ਪ੍ਰਭਾਵ ਨਾਲ ਅਮਲ ਵਿੱਚ ਆ ਗਏ ਹਨ| ਜਿਸ ਨਾਲ ਹੁਣ ਜਮੀਨ ਜਾਇਦਾਦ ਦੀ ਰਜਿਸਟ੍ਰੀ ਕਰਵਾਉਣ ਵਾਲਿਆਂ ਨੂੰ ਰਾਹਤ ਮਿਲ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿਚਲੇ ਪਲਾਟਾਂ ਦੇ ਕਲੈਕਟਰ ਰੇਟਾਂ ਵਿੱਚ 2 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤਕ ਦੀ ਕਟੌਤੀ ਕੀਤੀ ਗਈ ਹੈ ਜਦੋਂ ਵਪਾਰਕ ਪਲਾਟਾਂ ਵਿੱਚ 10 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤਕ ਦੀ ਕਟੌਤੀ ਹੋਈ ਹੈ| ਉਦਯੋਗਿਕ ਖੇਤਰ ਦੇ ਪਲਾਟਾਂ ਦੇ ਕਲੈਕਟਰ ਰੇਟ ਵੀ 2000 ਰੁਪਏ ਪ੍ਰਤੀ ਵਰਗ ਗਜ ਤਕ ਘਟਾਏਗਏ ਹਨ| ਹਾਲਾਂਕਿ ਸਰਕਾਰ ਵਲੋਂ ਪਲਾਟਾਂ ਤੇ ਹੋਈ ਉਸਾਰੀ ਅਤੇ ਅਪਾਰਟਮੈਟਾਂ ( ਫਲੈਟਾਂ ਦੇ ਕਲੈਕਟਰ  ਰੇਟਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 48, 48 ਸੀ ਦਾ ਰੇਟ 19000 ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 17000 ਰੁਪਏ ਪ੍ਰਤੀ ਵਰਗ ਗਜ, ਸੈਕਟਰ 53 ਤੋਂ 57 ਸੈਕਟਰ 59, ਫੇਜ਼ 4 ਅਤੇ 5 ਦਾ 18000 ਰੁਪਏ ਪ੍ਰਤੀ ਵਰਗ ਗਜ, ਸੈਕਟਰ 60, ਫੇਜ਼ 3 ਬੀ-1 , ਫੇਜ਼ 3 ਬੀ-2 , ਸੈਕਟਰ 61 ਫੇਜ਼-7 ਦੇ ਰੇਟ 20 ਹਜ਼ਾਰ ਰੁਪਏ ਪ੍ਰਤੀਵਰਗ ਗਜ ਤੋਂ ਘਟਾ ਕੇ 18000 ਰੁਪਏ ਪ੍ਰਤੀ ਵਰਗ ਗਜ, ਫੇਜ਼-9 ( ਸੈਕਟਰ 63)  ਫੇਜ਼- 10 ( ਸੈਕਟਰ- 64) ਅਤੇ ਫੇਜ਼ 11 ( ਸੈਕਟਰ 65) ਦੇ ਰੇਟ 19 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 17 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 66 ਤੋਂ 68 ਦੇ ਰੇਟ 18000 ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 16000 ਰੁਪਏ ਪ੍ਰਤੀ ਵਰਗ ਗਜ, ਸੈਕਟਰ 69 ਤੋਂ 71 ਦੇ ਰੇਟ 20 ਹਜ਼ਾਰ ਤੋਂ ਘਟਾ ਕੇ 18000 ਰੁਪਏ ਪ੍ਰਤੀ ਵਰਗ ਗਜ ਕੀਤੇ ਗਏ| ਸੈਕਟਰ 74 ਏ ਦਾ ਰੇਟ 15 ਹਜ਼ਾਰ ਰੁਪਏ ਪ੍ਰਤੀ ਵਰਗ ਤੋਂ ਘਟਾ ਕੇ 14 ਹਜਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 76 ਤੋਂ 80 ਦਾ ਰੇਟ 18 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 16 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਕੀਤਾ ਗਿਆ ਹੈ| ਸਰਕਾਰ ਵਲੋਂ ਸੈਕਟਰ 85 ਤੋਂ 89, ਸੈਕਟਰ 90 ਅਤੇ 91 ਸੈਕਟਰ 92 ਤੋਂ 104, ਸੈਕਟਰ 104 ਤੋਂ ਉਪਰਲੇ ਸੈਕਟਰ ਅਤੇ ਸੈਕਟਰ 122 (39 ਵੈਸਟ) ਦੇ ਕਲੈਕਟਰ ਰੇਟਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ|
ਵਪਾਰਕ ਜਾਇਦਾਦਾਂ ਵਿੱਚ ਸੈਕਟਰ 53 ਤੋਂ 56 ਅਤੇ ਸਕੈਟਰ 57 ਤੋਂ 59 ਵਿੱਚ ਕਲੈਕਟਰ ਰੇਟ 90000 ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 80000 ਰੁਪਏ ਪ੍ਰਤੀ ਵਰਗ ਗਜ ਕੀਤਾ ਗਿਆ ਹੈ| ਸੈਕਟਰ 60, 61 ਅਤੇ 70 ਵਿੱਚ ਇੱਕ ਲੱਖ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 90 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 63 ਤੋਂ 69 ਵਿੱਚ  90 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 80 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 66 ਏ ਤੋਂ ਸੈਕਟਰ 92 ਤਕ ( ਸੈਕਟਰ 82 ਏ, 83 ਏ, 88, 89 ਤੋਂ ਇਲਾਵਾ  ਵਿੱਚ 45 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 40 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 82 ਏ, 83 ਏ, 88 , 89, ਸੈਕਟਰ 92  ਤੋਂ 104 ਅਤੇ 104 ਤੋਂ ਉਪਰਲੇ ਸੈਕਟਰਾਂ ਵਿੱਚ 40 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 35 ਹਜ਼ਾਰ ਰੁਪਏ ਪ੍ਰਤੀ ਵਰਗ ਗਜ, ਸੈਕਟਰ 122 (39 ਵੈਸਟ) ਵਿੱਚ 23 ਹਜ਼ਾਰ ਰੁਪਏ ਪ੍ਰਤੀ  ਵਰਗ ਗਜ ਤੋਂ ਘਟਾ ਕੇ 20 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਅਤੇ ਬਲਕ ਮਟੀਰਿਅਲ ਮਾਰਕੀਟ ਵਿੱਚ 25 ਹਜ਼ਾਰ ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 20 ਹਜਾਰ ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ|
ਉਦਯੋਗਿਕ ਖੇਤਰ ਦੇ ਪਲਾਟਾਂ ਵਿੱਚ ਫੇਜ਼1 ਤੋਂ ਫੇਜ਼-9 ਤਕ 1000 ਵਰਗ ਗਜ ਤਕ ਦੇ ਪਲਾਟ ਦਾ ਕੈਲਕਟਰ ਰੇਟ 11000 ਰੁਪਏ ਗਜ ਤੋਂ ਘਟਾ ਕੇ 9000 ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ| 1000 ਗਜ ਤੋਂ ਵੱਲੇ ਪਲਾਟ ਦਾ ਰੇਟ 67500 ਰੁਪਏ ਪ੍ਰਤੀ ਵਰਗ ਗਜ ਤੋਂ ਤੋਂ ਘਟਾ ਕੇ 6000 ਰੁਪਏ ਕਰ ਦਿੱਤਾ ਗਿਆ ਹੈ | ਸੈਕਟਰ 66 ਏ, ਸੈਕਟਰ 52 ਅਤੇ 83 ਵਿੱਚ ਇਹ ਰੇਟ 6500 ਰੁਪਏ ਪ੍ਰਤੀ ਵਰਗ ਗਜ ਤੋਂ ਘਟਾ ਕੇ 5000 ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ| ਉਦਯੋਗਿਕ ਖੇਤਰ ਵਿੱਚ ਸਥਿਤ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਅਤੇ ਫਲੈਟਾਂ ਦਾ ਕਲੈਕਟਰ ਰੇਟ ਵੀ ਘੱਟ ਕੀਤਾ ਗਿਆ ਹੈ|
ਸੰਪਰਕ ਕਰਨ ਤੇ ਜਿਲ੍ਹਾ ਐਸ. ਏ. ਐਸ. ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਕਾਰ ਵਲੋਂ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਇਹ ਤਬਦੀਲੀ ਪੂਰੇ ਜਿਲ੍ਹੇ ਵਿੱਚ ਵਿੱਚ ਹੋਈ ਹੈ| ਐਸ. ਡੀ .ਐਸ. ਮੁਹਾਲੀ ਸ੍ਰੀਮਤੀ ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ            ਨਵੇਂ ਕਲੈਕਟਰ ਰੇਟ ਲਾਗੂ ਕਰ ਦਿੱਤੇ ਗਏ  ਹਨ|
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆਂ ਅਤੇ ਹੋਰਨਾਂ ਅਹੁਦੇਦਾਰਾਂ ਸ੍ਰ. ਹਰਪ੍ਰੀਤ ਸਿੰਘ ਡਡਵਾਲ, ਸ੍ਰ. ਹਰਜਿੰਦਰ ਸਿੰਘ ਧਵਨ, ਸ੍ਰ. ਸੁਰਿੰਦਰ ਸਿੰਘ ਮਹੰਤ ਅਤੇ ਸ੍ਰ. ਗੁਰਪ੍ਰੀਤ ਸਿੰਘ ਨੇ ਸਰਕਾਰ ਵਲੋਂ ਕਲੈਕਟਰ ਰੇਟ ਵਿੱਚ ਕਟੌਤੀ ਦੀ ਕਾਰਵਾਈ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਸਰਕਾਰ ਵਲੋਂ ਪ੍ਰਾਪਰਟੀ ਡੀਲਰਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ ਅਤੇ ਇਸ ਨਾਲ ਲੰਬੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੇ ਪ੍ਰਾਪਰਟੀ ਬਾਜ਼ਾਰ ਨੂੰ ਰਾਹਤ ਮਿਲੇਗੀ | ਉਹਨਾਂ ਮੰਗ ਕੀਤੀ ਕਿ ਇਸਦੇ ਨਾਲ ਨਾਲ ਸਰਕਾਰ ਵਲੋਂ ਰਜਿਸਟ੍ਰੀ ਫੀਸ ਦੇ ਵਸੂਲੀ ਜਾਣ ਵਾਲੀ ਸਟਾਂਪ ਡਿਊਟੀ ਨੂੰ ਵੀ ਘਟਾ ਕੇ ਚੰਡੀਗੜ੍ਹ ਦੇ ਬਰਾਬਰ ( 5 ਫੀਸਦੀ) ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖਰੀਦਦਾਰਾਂ ਨੂੰ ਰਾਹਤ ਮਿਲੇ ਅਤੇ ਪ੍ਰਾਪਰਟੀ ਦੀ ਖਰੀਦ ਵੇਚ ਦੇ ਕੰਮ ਵਿੱਚ ਤੇਜੀ ਆਉਣ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇ|

Leave a Reply

Your email address will not be published. Required fields are marked *