ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ 30 ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ : ਰਾਜੇਸ ਧੀਮਾਨ

ਐਸ ਏ ਐਸ ਨਗਰ, 2 ਜੂਨ (ਸ.ਬ.) ਨਗਰ ਨਿਗਮ  ਵੱਲੋਂ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ ਅਤੇ ਮਲੇਰੀਆ ਆਦਿ ਦੀ ਰੋਕਥਾਮ ਲਈ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਵੱਖ-ਵੱਖ ਫੇਜ, ਸੈਕਟਰ ਅਤੇ ਖਾਸ ਕਰਕੇ ਸਲੱਮ ਇਲਾਕੇ ਵਿੱਚ ਫੌਗਿੰਗ ਕਰਨ ਦੀ ਵਿਆਪਕ ਯੋਜਨਾ ਉਲੀਕੀ ਗਈ ਹੈ| ਜਿਸ ਤਹਿਤ 30 ਜੂਨ ਤੱਕ ਰੋਜਾਨਾਂ ਸ਼ਾਮ ਨੂੰ 04 ਵਜੇ ਤੋਂ 06.00 ਵਜੇ ਤੱਕ ਫੌਗਿੰਗ ਕਰਵਾਈ ਜਾਵੇਗੀ ਤਾਂ ਜੋ ਮੱਖੀਆਂ ਮੱਛਰਾਂ ਦਾ ਖਾਤਮਾ ਹੋਵੇਗਾ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ ਧੀਮਾਨ ਨੇ ਦੱਸਿਆ ਕਿ ਫੌਗਿੰਗ ਕਰਦੇ ਸਮੇ ਇਲਾਕੇ ਦੀ ਨਿਗਰਾਨੀ ਸੈਨੇਟਰੀ ਸੁਪਰਵਾਇਜਰ ਕਰਨਗੇ ਜਿਨ੍ਹਾਂ ਦਾ ਸੈਨੇਟਰੀ ਇੰਸਪੈਕਟਰਾਂ ਨਾਲ ਤਾਲਮੇਲ ਹੋਵੇਗਾ|
ਉਨ੍ਹਾਂ ਦੱਸਿਆ ਕਿ 03 ਜੂਨ ਨੂੰ  ਸੈਕਟਰ- 78, 69, ਫੇਜ਼-2, ਫੇਜ਼-10, 05 ਜੂਨ ਨੂੰ ਸੈਕਟਰ -79 ਪਿੰਡ ਕੁੰਭੜਾ , ਫੇਜ਼-4, ਫੇਜ਼-9, 06 ਜੂਨ ਨੂੰ ਸੈਕਟਰ-80 ਇੰਡ:ਏਰੀਆ ਫੇਜ਼-1 ਤੋ 6 , ਸੈਕਟਰ -57 , ਪਿੰਡ ਮਦਨਪੁਰ ਤੇ ਮੁਹਾਲੀ , ਸੈਕਟਰ-70, 07 ਜੂਨ ਨੂੰ ਪਿੰਡ ਸੋਹਾਣਾ, ਇੰਡ:ਏਰੀਆ ਫੇਜ਼-7 , ਫੇਜ਼-3ਏ ਅਤੇ 8, ਸੈਕਟਰ 71 , 08 ਜੂਨ ਨੂੰ ਇੰਡ:ਏਰੀਆ ਫੇਜ਼-9, ਇੰਡ:ਏਰੀਆ ਫੇਜ਼-8 ਊਧਮ ਸਿੰਘ ਕਲੌਨੀ , ਫੇਜ਼-3ਬੀ1, 10 ਜੂਨ ਨੂੰ ਸੈਕਟਰ-76, ਜੱਜ ਕਲੋਨੀ, ਸੈਕਟਰ-67, ਫੇਜ਼-3ਬੀ 2 ਪਿੰਡ ਮਟੌਰ, ਸ਼ਾਹੀਮਾਜਰਾ ਵਿਖੇ ਫੌਗਿੰਗ ਕਰਵਾਈ ਜਾਵੇਗੀ|

Leave a Reply

Your email address will not be published. Required fields are marked *