ਸ਼ਹਿਰ ਦੇ ਸਫਾਈ ਮਜ਼ਦੂਰਾਂ ਦੀ ਹਾਈ ਪਾਵਰ ਕਮੇਟੀ ਦਾ ਗਠਨ

ਐਸ.ਏ.ਐਸ. ਨਗਰ, 20 ਅਕਤੂਬਰ ( ਸ.ਬ.) ਸਫਾਈ ਮਜ਼ਦੂਰਾਂ ਦੀਆਂ ਵੱਖ-ਵੱਖ ਵਿੰਗਾਂ ਵਿੱਚੋਂ ਆਗੂ ਲੈ ਕੇ ਸਫਾਈ ਮਜ਼ਦੂਰ ਹਾਈ ਪਾਵਰ ਕਮੇਟੀ ਐਸ.ਏ.ਐਸ. ਨਗਰ ਦਾ ਗਠਨ ਕੀਤਾ ਗਿਆ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ ਅਤੇ ਇਨ੍ਹਾਂ ਕਾਮਿਆਂ ਦੀਆਂ ਮੰਗਾਂ ਦੀਆਂ ਪ੍ਰਾਪਤੀ ਲਈ ਸੰਘਰਸ਼ ਕਰੇਗੀ| ਇਸ 21 ਮੈਂਬਰੀ ਕਮੇਟੀ ਦੀ ਚੋਣ ਫੇਜ਼-5 ਸ਼ਾਹੀ ਮਾਜਰਾ ਪਾਰਕ ਵਿਖੇ ਮੀਟਿੰਗ ਵਿੱਚ ਕੀਤੀ ਗਈ| ਇਸ ਮੀਟਿੰਗ ਦੀ ਪ੍ਰਧਾਨਗੀ ਮੁਲਾਜ਼ਮਾਂ ਦੇ ਮੁੱਖ ਆਗੂ ਸਾਥੀ ਸੱਜਨ ਸਿੰਘ ਨੇ ਕੀਤੀ| ਚੁਣੀ ਗਈ ਸਫਾਈ ਮਜ਼ਦੂਰ ਹਾਈ ਪਾਵਰ ਕਮੇਟੀ ਦੇ ਵਿੱਚ ਰੈਗੂਲਰ ਸਫਾਈ ਕਾਮਿਆਂ ਵੱਲੋਂ ਚੇਅਰਮੈਨ ਸੋਭਾ ਰਾਮ, ਜਗੀਰ ਸਿੰਘ, ਰਾਜ ਮੋਹਣ, ਬਾਬੂ ਰਾਮ, ਮਦਨ ਲਾਲ, ਠੇਕਾ ਸਫਾਈ ਕਾਮਿਆਂ ਵੱਲੋਂ ਚੇਅਰਮੈਨ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਨਿਲ ਕੁਮਾਰ, ਸ਼੍ਰੀ ਚੰਦ, ਸਤੀਸ਼ ਕੁਮਾਰ, ਸੁਲਭ ਸ਼ੌਚਾਲਿਆ ਵਿਖੇ ਕੰਮ ਕਰਦੇ ਸਫਾਈ ਕਾਮਿਆਂ ਵੱਲੋਂ ਚੇਅਰਮੈਨ ਕਰਮਵੀਰ, ਦਿਯਾ ਨੰਦ, ਚੰਚਲ ਪਾਂਡੇ, ਦੌਲਤ ਰਾਮ, ਸੋਮ ਪਾਲ ਅਤੇ ਡੋਰ-ਟੂ-ਡੋਰ ਗਾਰਬੇਜ਼ ਕੁਲੈਕਟਰਾਂ ਵੱਲੋਂ ਚੇਅਰਮੈਨ ਰਾਜਨ ਚਵੱਰੀਆ, ਬ੍ਰਿਜ ਮੋਹਨ, ਤਰਸੇਮ ਲਾਲ, ਸ਼ਿਵ ਕੁਮਾਰ, ਬਲਿੰਦਰ ਸਿੰਘ ਚੁਣੇ ਗਏ ਅਤੇ ਇਸ ਕਮੇਟੀ ਦੇ ਸਰਪ੍ਰਸਤ ਮੁਲਾਜ਼ਮਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ ਹੋਣਗੇ ਅਤੇ ਸ੍ਰੀ ਜਗਬੀਰ ਸਿੰਘ ਇਸ ਕਮੇਟੀ ਦੇ ਚੇਅਰਮੈਨ ਹੋਣਗੇ| ਇਹ ਕਮੇਟੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਜਿਲ੍ਹਾ ਮੁਹਾਲੀ ਦਾ ਹਿੱਸਾ ਹੋਵੇਗੀ ਜਿਸ ਦੇ ਜਨਰਲ ਸਕੱਤਰ ਪਵਨ ਗੋਡਯਾਲ ਹੋਣਗੇ|
ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋਂ ਮੰਗ ਕੀਤੀ ਗਈ ਕਿ ਠੇਕੇ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਲੇਬਰ ਲਾਅ ਮੁਤਾਬਿਕ ਅਤੇ ਪਹਿਲਾਂ ਹੋਏ ਫੈਸਲਿਆਂ ਮੁਤਾਬਿਕ ਤਨਖ੍ਹਾ 7 ਤਾਰੀਖ ਤੱਕ ਹਰ ਹਾਲਤ ਵਿੱਚ ਦਿੱਤੀ ਜਾਵੇ| ਕਾਮਿਆਂ ਦਾ 10-10 ਲੱਖ ਦਾ ਬੀਮਾ ਕਰਵਾਇਆ ਜਾਵੇ, ਮੁਫਤ ਪਲਾਟ ਦਿੱਤੇ ਜਾਣ, ਸਮੂਹ ਸਫਾਈ ਕਾਮਿਆਂ ਸਮੇਤ ਫੀਲਡ ਅਫਸਰਾਂ ਨੂੰ ਵੀ ਬਣਦਾ ਸਾਲਾਨਾ ਬੋਨਸ ਦਿੱਤਾ ਜਾਵੇ, ਹਰ ਵਾਰਡ ਦੇ ਵਿੱਚ ਸਫਾਈ ਕਾਮਿਆਂ ਲਈ ਚੇਂਜਿੰਗ ਰੂਮ ਬਣਵਾਏ ਜਾਣ, ਘਰਾਂ ਤੋਂ ਕੂੜਾ ਚੁੱਕਣ ਦਾ ਕੰਮ ਠੇਕੇ ਤੇ ਨਾ ਦਿੱਤਾ ਜਾਵੇ, ਲੋੜੀਂਦੇ ਨਵੇਂ ਡਰਾਈਵਰ ਭਰਤੀ ਕੀਤੇ ਜਾਣ, ਡਰਾਈਵਰਾਂ ਦਾ ਕੰਮ ਕਰਦੇ ਸਫਾਈ ਕਾਮਿਆਂ ਨੂੰ ਡਰਾਈਵਰ ਦੀ ਆਸਾਮੀ ਤੇ ਪੱਕਾ ਕੀਤਾ ਜਾਵੇ, ਟੁਇਲਟਾਂ ਦੀ ਨਿਗਰਾਨੀ ਕਰਦੇ ਸਫਾਈ ਕਾਮਿਆਂ ਨੂੰ 8478/- ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ

Leave a Reply

Your email address will not be published. Required fields are marked *