ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਨਿਗਮ ਦੀ ਜਿੰਮੇਵਾਰੀ : ਕੁਲਵੰਤ ਸਿੰਘ

ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਨਿਗਮ ਦੀ ਜਿੰਮੇਵਾਰੀ : ਕੁਲਵੰਤ ਸਿੰਘ
ਪਿੰਡ ਮਟੌਰ ਵਿਖੇ ਬਣਾਈ ਗਈ ਡਿਸਪੈਂਸਰੀ ਦਾ ਉਦਘਾਟਨ ਕੀਤਾ
ਐਸ. ਏ. ਐਸ ਨਗਰ, 13 ਜੂਨ (ਸ.ਬ.) ਸ਼ਹਿਰ ਵਾਸੀਆਂ ਨੂੰ ਲੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣਾ ਨਗਰ ਨਿਗਮ ਦੀ ਜਿੰਮੇਵਾਰੀ ਹੈ ਅਤੇ ਇਸ ਵਾਸਤੇ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ| ਇਹ ਗੱਲ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸਥਾਨਕ ਪਿੰਡ ਮਟੌਰ ਵਿਖੇ ਨਵੀਂ ਬਣੀ ਡਿਸਪੈਂਸਰੀ ਦੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਕੀਤਾ| ਉਹਨਾਂ ਕਿਹਾ ਕਿ ਡਿਸਪੈਂਸਰੀ ਦੀ ਇਸ ਅਤਿ ਆਧੁਨਿਕ ਇਮਾਰਤ ਵਿੱਚ ਪਿੰਡ ਵਾਸੀਆਂ ਨੂੰ ਲੋੜੀਂਦੀਆਂ ਸਿਹਤ ਸੁਵਿਧਾਵਾਂ ਹਾਸਿਲ ਹੋਣਗੀਆਂ| ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਿਮਾਰੀ ਤੋਂ ਬਚਣ ਲਈ ਸਾਫ ਸਫਾਈ ਰੱਖਣੀ ਜਰੂਰੀ ਹੈ ਅਤੇ ਸਰੀਰ ਨੂੰ ਬਿਮਾਰੀ ਤੋਂ ਬਚਾਉਣ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ| ਇਸ ਮੌਕੇ ਮੇਅਰ ਕੁਲਵੰਤ ਵਲੋਂ ਪਿੰਡ ਵਿੱਚ ਰੁਕੇ ਹੋਏ ਕੰਮਾਂ ਦੀ ਸ਼ੁਰੂਆਤ ਕੀਤੀ ਗਈ|
ਇਸ ਮੌਕੇ ਪਿੰਡ ਦੇ ਕੌਂਸਲਰ ਸ੍ਰ. ਹਰਪਾਲ ਸਿੰਘ ਚੰਨਾ ਨੇ ਦੱਸਿਆ ਕਿ ਪਿੰਡ ਮਟੌਰ ਵਿਖੇ ਡਿਸਪੈਂਸਰੀ ਦਾ ਕੰਮ ਅਧੂਰਾ ਪਿਆ ਸੀ ਅਤੇ ਹੁਣ 24 ਲੱਖ ਰੁਪਏ ਲਾ ਕੇ ਇੱਥੇ ਜਿਲ੍ਹਾ ਮੁਹਾਲੀ ਦੀ ਸਭ ਤੋਂ ਵਧੀਆਂ ਡਿਸਪੈਂਸਰੀ ਬਣਾਈ ਗਈ ਹੈ| ਇਸ ਮੌਕੇ ਕਰਮਜੀਤ ਕੌਰ ਐਮ. ਸੀ ਮਟੌਰ, ਡਾ. ਕੁਲਜੀਤ ਕੌਰ ਐਸ. ਐਮ. ਓ. (ਪੀ. ਐਸ. ਐਚ. ਸੀ) ਘੜੂੰਆ, ਡਾ ਰਮਨਦੀਪ ਕੌਰ ਮਟੌਰ, ਜਸਪਾਲ ਸਿੰਘ, ਏਕਜੋਤ ਪਬਲਿਕ ਸਕੂਲ ਦੀ ਪਿੰ੍ਰਸੀਪਲ ਵੀਨਾ ਅਰੋੜਾ, ਕੇ. ਕੇ. ਸੈਣੀ ਚੇਅਰਮੈਨ, ਸੁਰਿੰਦਰਪਾਲ ਸਿੰਘ ਨੰਬਰਦਾਰ, ਸ੍ਰ. ਅਲਬੇਲ ਸਿੰਘ ਸਿਆਣ,ਪ੍ਰੈਸੀਡੈਂਟ ਹਾਉਸ ਓਨਰ ਵੈਲਫੇਅਰ ਸੁਸਾਇਟੀ ਫੇਜ਼-5, ਬਲਵੀਰ ਸਿੰਘ, ਡਾ. ਐਸ ਪੀ ਬਾਤਿਸ਼, ਜੈ ਸਿੰਘ ਅਤੇ ਪਿੰਡ ਮਟੌਰ ਦੇ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *