ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੰਬੰਧੀ ਕੈਬਿਨਟ ਮੰਤਰੀ ਸਿੱਧੂ ਨੂੰ ਪੱਤਰ ਲਿਖਿਆ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਸਾਬਕਾ ਮਿਉਂਸਪਲ ਕੌਂਸਲਰ ਪਵਨ ਕੁਮਾਰ ਜੈਨ ਨੇ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਮੁਹਾਲੀ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਹੈ|
ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਮੁਹਾਲੀ ਵਿੱਚ ਸਫਾਈ ਦਾ ਬੁਰਾ ਹਾਲ ਹੈ, ਡੇਂਗੂ ਫੈਲ ਰਿਹਾ ਹੈ| ਮੁਹਾਲੀ ਚੱਪੜ ਚਿੜੀ ਸੜਕ ਅਤੇ ਸੈਕਟਰ-68 ਮੁਹਾਲੀ ਦੀ ਸਰਕੂਲਰ ਰੋਡ ਦਾ ਬੁਰਾ ਹਾਲ ਹੈ|
ਉਹਨਾਂ ਲਿਖਿਆ ਹੈ ਕਿ ਮੁਹਾਲੀ ਦੇ ਨਗਰ ਨਿਗਮ ਦੇ ਮੇਅਰ ਅਤੇ ਹਲਕਾ ਵਿਧਾਇਕ ਵਿਚਾਲੇ ਚਲ ਰਹੇ ਰੇੜਕੇ ਕਾਰਨ ਸ਼ਹਿਰ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਇਸ ਰੇੜਕੇ ਨੂੰ ਜਲਦੀ ਖਤਮ ਕਰਵਾਉਣਾ ਚਾਹੀਦਾ ਹੈ| ਇਹ ਰੇੜਕਾ ਖਤਮ ਨਹੀਂ ਕੀਤਾ ਜਾ ਸਕਦਾ ਤਾਂ ਨਗਰ ਨਿਗਮ ਨੂੰ ਭੰਗ ਕਰਕੇ ਪ੍ਰਸ਼ਾਸ਼ਕ ਦੀ ਨਿਯੁਕਤੀ ਕਰ ਦੇਣੀ ਚਾਹੀਦੀ ਹੈ|
ਉਹਨਾਂ ਮੰਗ ਕੀਤੀ ਹੈ ਕਿ ਮੇਅਰ ਅਤੇ ਹਲਕਾ ਵਿਧਾਇਕ ਵਿਚਾਲੇ ਚਲ ਰਿਹਾ ਰੇੜਕਾ ਖਤਮ ਕਰਵਾਇਆ  ਜਾਵੇ, ਸ਼ਹਿਰ ਵਿਚ ਸਫਾਈ ਵਿਵਸਥਾ ਸੁਧਾਰੀ ਜਾਵੇ, ਸੜਕਾਂ ਦੀ ਮੁਰੰਮਤ ਕਰਵਾਈ ਜਾਵੇ|

Leave a Reply

Your email address will not be published. Required fields are marked *